ਪੰਜਾਬ ਮੁਲਾਜ਼ਮਾਂ ਲਈ ਵੱਡੀ ਖਬਰ, 1 ਜੁਲਾਈ ਤੋਂ ਲਾਗੂ ਹੋਵੇਗਾ 6ਵਾਂ ਪੇ ਕਮਿਸ਼ਨ

ਚੰਡੀਗੜ੍ਹ (ਇੰਟ.)- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਅੱਜ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਸੂਬੇ ਵਿਚ 6ਵੇਂ ਪੇ ਕਮਿਸ਼ਨ (6th Pay Commission) ਦੀ ਸਿਫਾਰਿਸ਼ ਨੂੰ ਇਕ…

ਚੰਡੀਗੜ੍ਹ (ਇੰਟ.)- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਅੱਜ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਸੂਬੇ ਵਿਚ 6ਵੇਂ ਪੇ ਕਮਿਸ਼ਨ (6th Pay Commission) ਦੀ ਸਿਫਾਰਿਸ਼ ਨੂੰ ਇਕ ਜੁਲਾਈ (July) ਤੋਂ ਲਾਗੂ ਕਰਨ ਦੇ ਪ੍ਰਸਤਾਵ ਨੂੰ ਅੱਜ ਕੈਬਨਿਟ (Cabinet) ਦੀ ਮੀਟਿੰਗ ਵਿਚ ਪ੍ਰਵਾਨਗੀ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਮਈ ਦੇ ਪਹਿਲੇ ਹਫਤੇ ਵਿਚ 6ਵੇਂ ਪੇ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਵਲੋਂ ਦਿੱਤੀ ਗਈ ਰਿਪੋਰਟ ਅੱਜ ਕੈਬਨਿਟ ਵਿਚ ਪੇਸ਼ ਕੀਤੀ ਜਾਵੇਗੀ। 

Read this- ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਫਾਈ ਮੁਲਾਜ਼ਮਾਂ ਤੇ ਸੀਵਰਮੈਨ ਨੂੰ ਦਿੱਤਾ ਤੋਹਫਾ

ਰਿਪੋਰਟ ਨੂੰ ਲੈ ਕੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਬਾਰੇ ਦੱਸਿਆ ਗਿਆ। ਕੋਰੋਨਾ ਨੂੰ ਦੇਖਦੇ ਹੋਏ ਕੈਬਨਿਟ ਮੰਤਰੀਆਂ ਦੀ ਮੀਟਿੰਗ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਦਿੰਦੇ ਹੋਏ ਦੱਸਿਆ ਕਿ ਬਕਾਇਆ ਜੇਕਰ ਇਕੱਠਾ ਦਿੱਤਾ ਜਾਂਦਾ ਹੈ ਤਾਂ ਸਰਕਾਰ ‘ਤੇ ਇਕੱਠੇ ਬੋਝ ਪਵੇਗਾ। ਇਸ ਲਈ ਇਹ 9 ਕਿਸ਼ਤਾਂ ਅਤੇ ਇਕ ਸਾਲ ਵਿਚ ਦੋ ਵਾਰ ਅਦਾ ਕੀਤਾ ਜਾਵੇਗਾ।

Read this- ਚੰਡੀਗੜ੍ਹ ਵਿਚ ਹੁਣ ਐਤਵਾਰ ਨੂੰ ਨਹੀਂ ਲੱਗੇਗਾ ਲਾਕਡਾਊਨ

ਇਸ ਰਿਪੋਰਟ ਨੂੰ ਲਾਗੂ ਕਰਨ ਨਾਲ ਤਨਖਾਹ ਅਤੇ ਪੈਨਸ਼ਨ ਤੋਂ ਸਾਲਾਨਾ 7000 ਕਰੋੜ ਰੁਪਏ ਦਾ ਬੋਝ ਪਵੇਗਾ। ਕਮਿਸ਼ਨ ਨੇ 17 ਫੀਸਦੀ ਤਨਖਾਹ ਵਧਾਉਣ ਦੀ ਸਿਫਾਰਿਸ਼ ਕੀਤੀ ਹੈ ਅਤੇ ਇਸ ਨੂੰ 2016 ਤੋਂ ਲਾਗੂ ਕੀਤਾ ਗਿਆ ਤਾਂ ਖਜ਼ਾਨੇ ‘ਤੇ 35 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਦੱਸ ਦਈਏ ਕਿ ਸਰਕਾਰ ਮੁਲਾਜ਼ਮਾਂ ਨੂੰ ਪੰਜ ਫੀਸਦੀ ਅੰਤਰਿਮ ਰਾਹਤ ਪਹਿਲਾਂ ਤੋਂ ਹੀ ਦੇ ਰਹੀ ਹੈ, ਇਸ ਲਈ 10 ਹਜ਼ਾਰ ਕਰੋੜ ਰੁਪਏ ਦਾ ਬੋਝ ਘੱਟ ਹੋ ਸਕਦਾ ਹੈ ਪਰ ਬਾਕੀ 25 ਹਜ਼ਾਰ ਕਰੋੜ ਰੁਪਏ ਕਿਵੇਂ ਅਦਾ ਕੀਤੇ ਜਾਣ ਇਸ ਦਾ ਫੈਸਲਾ ਅੱਜ ਦੀ ਕੈਬਨਿਟ ਮੀਟਿੰਗ ਵਿਚ ਲਿਆ ਜਾਵੇਗਾ।

Leave a Reply

Your email address will not be published. Required fields are marked *