LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿਚ ਹੁਣ ਐਤਵਾਰ ਨੂੰ ਨਹੀਂ ਲੱਗੇਗਾ ਲਾਕਡਾਊਨ

unlock chd

ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁਲ ਚੰਡੀਗੜ੍ਹ (Chandigarh) ਵਿਚ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਘੱਟ ਹੋਣ ਤੋਂ ਬਾਅਦ ਸ਼ਹਿਰ (City) ਵਿਚ ਲਗਾਈਆਂ ਗਈਆਂ ਪਾਬੰਦੀਆਂ (Guidelins) ਹੁਣ ਹੌਲੀ-ਹੌਲੀ ਹਟਾਈਆਂ ਜਾ ਰਹੀਆਂ ਹਨ। ਵੀਕੈਂਡ (Weekend) 'ਤੇ ਐਤਵਾਰ (Sunday) ਨੂੰ ਪੂਰਾ ਦਿਨ ਕਰਫਿਊ (Curfew) ਨੂੰ ਵੀ ਹੁਣ ਖਤਮ ਕਰ ਦਿੱਤਾ ਗਿਆ ਹੈ। ਹੁਣ ਸ਼ਹਿਰ ਵਿਚ ਹਫਤੇ ਦੇ 7 ਦਿਨ ਮਾਰਕੀਟ (Market) ਖੁੱਲ ਸਕੇਗੀ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ (Administration V.P Singh Badnore) ਨੇ ਇਹ ਹੁਕਮ ਜਾਰੀ ਕੀਤੇ ਹਨ। ਉਥੇ ਹੀ ਐਤਵਾਰ ਨੂੰ ਸੁਖਨਾ ਲੇਕ (Sukhna Lake) ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਬੰਦ ਰਹੇਗੀ।

Welcome, 'unlockdown' - The Daily Guardian

Read this- ਮਿਲਖਾ ਸਿੰਘ ਦੀ ਹਾਲਤ ਫਿਰ ਵਿਗੜੀ, ਡਾਕਟਰ ਰੱਖ ਰਹੇ ਨੇ ਨੇੜੇ ਤੋਂ ਨਜ਼ਰ

ਉਥੇ ਹੀ ਸਿਨੇਮਾ ਖੋਲ੍ਹਣ ਅਤੇ ਟੂਰਿਜ਼ਮ ਪਲੇਸ ਓਪਨ ਕਰਨ 'ਤੇ ਸੋਮਵਾਰ ਨੂੰ ਕੋਵਿਡ-19 ਵਾਰ ਰੂਮ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ। ਐਤਵਾਰ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਅਤੇ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਸੈਰ ਕਰਨ ਲਈ ਲੋਕ ਜਾ ਸਕਦੇ ਹਨ। ਐਤਵਾਰ ਨੂੰ ਨਾਈਟ ਕਰਫਿਊ ਰਹੇਗਾ ਇਹ ਰਾਤ ਸਾਢੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਕਿਸੇ ਦੇ ਵੀ ਬਾਹਰ ਨਿਕਲਣ 'ਤੇ ਪਾਬੰਦੀ ਹੋਵੇਗੀ। ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਕਾਰਵਾਈ ਕਰੇਗੀ ਅਤੇ ਵਾਹਨ ਵੀ ਜ਼ਬਤ ਕੀਤੇ ਜਾਣਗੇ।

UNLOCK 3.0: Sukhna Lake to be closed on weekends, markets except eateries  to shut at 8 pm | Cities News,The Indian Express

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਬਲ ਮੌਕੇ ’ਤੇ ਮੌਜੂਦ

ਤੁਹਾਨੂੰ ਦੱਸ ਦਈੇਏ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੁਣ ਕਾਫੀ ਕਮੀ ਦੇਖੀ ਜਾ ਰਹੀ ਹੈ ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕੋਰੋਨਾ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਘੱਟ ਕਰ ਦਿੱਤਾ ਜਾਵੇ। ਜਿਸ ਕਾਰਣ ਦੁਕਾਨਦਾਰਾਂ ਅਤੇ ਹੋਰ ਰੋਜ਼ ਮਰਾ ਦਾ ਕੰਮ ਕਰਨ ਵਾਲੇ ਪ੍ਰਭਾਵਿਤ ਲੋਕ ਆਪੋ-ਆਪਣੇ ਕੰਮ ਕਾਰ ਕਰ ਸਕਣ।

In The Market