ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਫਾਈ ਮੁਲਾਜ਼ਮਾਂ ਤੇ ਸੀਵਰਮੈਨ ਨੂੰ ਦਿੱਤਾ ਤੋਹਫਾ

ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ (Punjab Government)ਨੇ ਸੂਬੇ ਦੇ ਸਥਾਨਕ ਨਿਗਮ (Nigam)ਦੇ ਸਫਾਈ ਮੁਲਾਜ਼ਮਾਂ (Cleaning staff) ਅਤੇ ਸੀਵਰਮੈਨ (Sewerman) ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਕੈਬਨਿਟ…

ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ (Punjab Government)ਨੇ ਸੂਬੇ ਦੇ ਸਥਾਨਕ ਨਿਗਮ (Nigam)ਦੇ ਸਫਾਈ ਮੁਲਾਜ਼ਮਾਂ (Cleaning staff) ਅਤੇ ਸੀਵਰਮੈਨ (Sewerman) ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਕੈਬਨਿਟ (Punjab Cabinet)ਦੀ ਅੱਜ ਹੋਈ ਮੀਟਿੰਗ (Meeting)ਵਿਚ ਸਥਾਨਕ ਨਿਗਮਾਂ ਵਿਚ ਕਾਨਟ੍ਰੈਕਟ (Contract)’ਤੇ ਕੰਮ ਕਰ ਰਹੇ ਸੀਵਰਮੈਨ ਅਤੇ ਸਫਾਈ ਮੁਲਾਜ਼ਮਾਂ ਨੂੰ ਨਿਯਮਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸੂਬੇ ਵਿਚ ਪੰਜਾਬ ਜਾਂਚ ਬਿਊਰੋ ਵਿਚ ਨਾਗਰਿਕ ਸਹਾਇਤਾ ਮੁਲਾਜ਼ਮ ਜਾਂ ਮਾਹਰ ਸਹਾਇਤਾ ਮੁਲਾਜ਼ਮ ਦੇ ਰੂਪ ਵਿਚ 798 ਅਸਾਮੀਆਂ ਬਣਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਕੋਰੋਨਾ (Corona)ਦੇ ਚੱਲਦੇ ਸੁਪਰ ਸਪੈਸ਼ਲਿਸਟ ਡਾਕਟਰਾਂ (Super specialist doctors) ਦੇ ਸੇਵਾ ਕਾਲ ਵਿਚ 31 ਮਾਰਚ 2022 ਤੱਕ ਵਾਧਾ ਕਰ ਦਿੱਤਾ ਹੈ।

Only 5 days of vaccine stock left, says Punjab CM Amarinder Singh

Read this- ਚੰਡੀਗੜ੍ਹ ਵਿਚ ਹੁਣ ਐਤਵਾਰ ਨੂੰ ਨਹੀਂ ਲੱਗੇਗਾ ਲਾਕਡਾਊਨ

ਪੰਜਾਬ ਕੈਬਨਿਟ ਦੀ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਵੀਡੀਓ ਕਾਨਫਰੰਸਿਗ ਰਾਹੀਂ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਕੈਬਨਿਟ ਨੇ ਕੋਵਿਡ-19 ਮਹਾਮਾਰੀ ਕਾਰਣ ਪੈਦਾ ਹਾਲਾਤ ਦੇ ਮੱਦੇਨਜ਼ਰ 58 ਸਾਲ ਦੀ ਉਮਰ ਪੂਰੀ ਕਰਨ ਵਾਲੇ ਸੁਪਰ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਵਿਚ 31 ਮਾਰਚ 2022 ਤੱਕ ਵਧਾਉਣ ਦਾ ਫੈਸਲਾ ਕੀਤਾ। ਇਹ ਕਦਮ ਕੋਰੋਨਾ ਕਾਰਣ ਪੈਦਾ ਹਾਲਾਤ ਨਾਲ ਮੁਕਾਬਲਾ ਕਰਨ ਲਈ ਕੀਤਾ ਗਿਆ। ਕੈਬਨਿਟ ਵਿਚ ਸੂਬੇ ਦੇ ਸਥਾਨਕ ਨਿਗਮਾਂ ਵਿਚ ਕਾਨਟ੍ਰੈਕਟ ‘ਤੇ ਕੰਮ ਕਰ ਰਹੇ ਸੀਵਰਮੈਨ ਅਤੇ ਸਫਾਈ ਮੁਲਾਜ਼ਮਾਂ ਨੂੰ ਨਿਯਮਿਤ ਕਰਨ ਦਾ ਫੈਸਲਾ ਕੀਤਾ। ਇਨ੍ਹਾਂ ਕਾਮਿਆਂ ਨੂੰ ਸੂਬਾ ਸਰਕਾਰ ਦੀ ਵਿਵਸਥਾ ਦੇ ਮੁਤਾਬਕ ਨਿਯਮਿਤ ਕੀਤਾ ਜਾਵੇਗਾ।

Will impose complete lockdown in Punjab if needed: CM Capt Amarinder Singh

Read this- ਮਿਲਖਾ ਸਿੰਘ ਦੀ ਹਾਲਤ ਫਿਰ ਵਿਗੜੀ, ਡਾਕਟਰ ਰੱਖ ਰਹੇ ਨੇ ਨੇੜੇ ਤੋਂ ਨਜ਼ਰ

ਕੈਬਨਿਟ ਨੇ ਪ੍ਰਸੋਨਲ ਵਿਭਾਗ ਨੂੰ ਹੁਕਮ ਦਿੱਤਾ ਹਾ ਕੈ ਉਹ ਕਾਨਟ੍ਰੈਕਟ ‘ਤੇ ਕੰਮ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਨਿਯਮ ਅਤੇ ਵਿਵਸਥਾ ਬਣਾਏ। ਇਸ ਦੇ ਨਾਲ ਹੀ ਕੈਬਨਿਟ ਨੇ ਸਥਾਨਕ ਕੈਬਨਿਟ ਨੂੰ ਜ਼ਰੂਰੀ ਹੋਣ ‘ਤੇ ਅਤੇ ਸਫਾਈ ਮੁਲਾਜ਼ਮ ਅਤੇ ਸੀਵਰਮੈਨ ਕਾਨਟ੍ਰੈਕਟ ‘ਤੇ ਰੱਖਣ ਦੀ ਇਜਾਜ਼ਤ ਦੇਣ ਦਾ ਵੀ ਫੈਸਲਾ ਕੀਤਾ। ਇਸ ਦੇ ਨਾਲ ਹੀ ਕੈਬਨਿਟ ਨੇ ਕਿਹਾ ਕਿ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਸਰਵਿਸ ਪ੍ਰੋਵਾਈਡਰਸ ਅਤੇ ਠੇਕੇਦਾਰਾਂ ਦੇ ਅਧੀਨ ਕੰਮ ਕਰਨ ਵਾਲੇ ਸੀਵਰਮੈਨ ਕਾਨਟ੍ਰੈਕਟ ‘ਤੇ ਰੱਖਣ ਦੀ ਇਜਾਜ਼ਤ ਦੇਣ ਦਾ ਵੀ ਫੈਸਲਾ ਕੀਤਾ। ਇਸ ਦੇ ਨਾਲ ਹੀ ਕੈਬਨਿਟ ਨੇ ਕਿਹਾ ਕਿ ਆਊਟਸੋਰਸਿੰਗ ਨਾਲ ਕੰਮ ਕਰ ਰਹੇ ਸਰਵਿਸ ਪ੍ਰੋਵਾਈਡਰ ਅਤੇ ਠੇਕੇਦਾਰਾਂ ਦੇ ਅਧੀਨ ਕੰਮ ਕਰਨ ਵਾਲੇ ਸੀਵਰਮੈਨ ਅਤੇ ਸਫਾਈ ਮੁਲਾਜ਼ਮਾਂ ਨੂੰ ਨਾ ਤਾਂ ਰੈਗੂਲਰ ਕੀਤਾ ਜਾਵੇਗਾ ਅਤੇ ਨਾ ਹੀ ਕਾਨਟ੍ਰੈਕਟ ‘ਤੇ ਰੱਖਿਆ ਜਾਵੇਗਾ।

Leave a Reply

Your email address will not be published. Required fields are marked *