LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

12 ਸਾਲ ਦੇ ਅਭਿਮਨਿਊ ਮਿਸ਼ਰਾ ਬਣੇ ਚੈੱਸ ਗ੍ਰੈਂਡਮਾਸਟਰ, ਸਭ ਤੋਂ ਘੱਟ ਉਮਰ ਕੀਤਾ ਮੁਕਾਮ ਹਾਸਲ 

grand master

ਬੁਡਾਪੇਸਟ (ਇੰਟ.)- ਭਾਰਤੀ ਮੂਲ ਦੇ 12 ਸਾਲਾ ਅਭਿਮਨਿਊ ਮਿਸ਼ਰਾ ਚੈੱਸ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ (Grandmaster) ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ 12 ਸਾਲ, 7 ਮਹੀਨੇ ਦੇ ਜੀ.ਐੱਮ. ਸਰਗੇਈ ਕਾਰਜ਼ਕਿਨ (GM Sergey Karjakin) ਦੇ ਨਾਂ ਸੀ ਜੋ ਉਨ੍ਹਾਂ ਨੇ ਸਾਲ 2002 ਵਿਚ ਬਣਾਇਆ ਸੀ। ਨਿਊ ਜਰਸੀ (New Jersey) ਵਿਚ ਰਹਿਣ ਵਾਲੇ ਅਭਿਮਨਿਊ ਮਿਸ਼ਰਾ ਨੇ ਬੁੱਧਵਾਰ ਵਾਲੇ ਦਿਨ ਇਹ ਰਿਕਾਰਡ ਤੋੜ ਦਿੱਤਾ ਹੈ, ਜਿਸ ਪਿੱਛੋਂ ਇਹ ਪੂਰੀ ਦੁਨੀਆ ਵਿਚ ਸਭ ਤੋਂ ਘੱਟ ਉਮਰ ਵਿਚ ਚੈੱਸ ਦੇ ਗ੍ਰੈਂਡਮਾਸਟਰ ਬਣ ਗਏ ਹਨ। ਅਭਿਮਨਿਊ ਨੇ ਜਦੋਂ ਇਹ ਰਿਕਾਰਡ ਤੋੜਿਆ ਉਦੋਂ ਉਨ੍ਹਾਂ ਦੀ ਉਮਰ ਸਿਰਫ 12 ਸਾਲ, 4 ਮਹੀਨੇ ਅਤੇ 25 ਦਿਨ ਹੈ, ਅਭਿਮਨਿਊ ਨੇ ਇਹ ਜਿੱਤ ਬੁਡਾਪੇਸਟ ਵਿਚ ਹੋ ਰਹੇ ਵੇਜੇਕ੍ਰੇਪਜ਼ੋ ਜੀ.ਐੱਮ. ਮਿਕਸ ਟੂਰਨਾਮੈਂਟ ਵਿਚ ਦਰਜ ਕੀਤੀ ਹੈ।

Abhimanyu Mishra, 12, becomes youngest grandmaster in chess history

Read this- Shooting World Cup 'ਚ Rahi Sarnobat ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਮਿਲਿਆ ਗੋਲਡ


ਇਸ ਤੋਂ ਪਹਿਲਾਂ ਕਾਰਜਕਿਨ ਨੇ ਇਹ ਰਿਕਾਰਡ 12 ਅਗਸਤ 2002 ਦੇ ਦਿਨ 12 ਸਾਲ ਅਤੇ 7 ਮਹੀਨੇ ਦੀ ਉਮਰ ਵਿਚ ਦਰਜ ਕੀਤਾ ਸੀ, ਇਸ ਨੂੰ ਤੋੜਣ ਵਾਲੇ ਅਭਿਮਨਿਊ ਮਿਸ਼ਰਾ ਦਾ ਜਨਮ 5 ਫਰਵਰੀ 2009 ਵਿਚ ਹੋਇਆ ਹੈ। ਮਿਸ਼ਰਾ ਨੇ 15 ਸਾਲ ਦੇ ਭਾਰਤੀ ਖਿਡਾਰੀ ਗ੍ਰੈਂਡਮਾਸਟਰ ਲੀਓਨ ਲਿਊਕ ਮੇਂਡੋਂਕਾ ਨੂੰ ਹਰਾ ਕੇ ਇਹ ਰਿਕਾਰਡ ਬਣਾਇਆ ਹੈ। 

In The Market