LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Shooting World Cup 'ਚ Rahi Sarnobat ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਮਿਲਿਆ ਗੋਲਡ

rhi

ਨਵੀਂ ਦਿੱਲੀ: ਆਖਰਕਾਰ ਕਰੋਸ਼ੀਆ ਵਿਚ ਚੱਲ ਰਹੇ ਸ਼ੂਟਿੰਗ ਵਿਸ਼ਵ ਕੱਪ ਵਿਚ ਭਾਰਤ ਨੂੰ ਆਪਣਾ ਪਹਿਲਾ (Gold medal) ਸੋਨ ਤਗਮਾ ਮਿਲਿਆ।  ਰਾਹੀ ਸਰਨੋਬਤ (Rahi Sarnobat) ਨੇ ਵਿਸ਼ਵ ਕੱਪ ਦੇ ਚੌਥੇ ਦਿਨ 25 ਮੀਟਰ ਪਿਸਟਲ ਵਿਚ 50 ਵਿਚੋਂ 39 ਅੰਕ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਇਹ ਉਸ ਦਾ ਵਿਸ਼ਵ ਕੱਪ ਦਾ ਲਗਾਤਾਰ ਦੂਜਾ ਤਮਗਾ ਹੈ।  ਇਸ ਤੋਂ ਇਲਾਵਾ ਰਾਹੀ ਸਰਨੋਬਤ (Rahi Sarnobat) ਦੇ ਨਾਲ ਮਨੂੰ ਭਾਕਰ ਅਤੇ ਯਸ਼ਸ਼ਵਿਨੀ ਸਿੰਘ ਦੇਸਵਾਲ ਨੇ ਵੀ ਟੀਮ ਮੁਕਾਬਲੇ ਵਿਚ ਸਿਲਵਰ ਦਾ ਤਗਮਾ ਜਿੱਤਿਆ। ਇਨ੍ਹਾਂ ਤੋਂ ਇਲਾਵਾ ਸੌਰਭ ਚੌਧਰੀ ਅਤੇ ਮਨੂੰ ਭਾਕਰ ਨੇ ਵੀ ਮਿਕਸਡ ਈਵੈਂਟ ਵਿਚ (Gold medal)  ਚਾਂਦੀ ਦਾ ਤਗਮਾ ਜਿੱਤਿਆ।

Read this-ਧਰਮ ਪਰਿਵਰਤਨ ਮਾਮਲਾ : ਇਕ ਲੜਕੀ ਦੀ ਹੋਈ ਘਰ ਵਾਪਸੀ, ਮਨਜਿੰਦਰ ਸਿਰਸਾ ਟਵੀਟ ਕਰ ਦਿੱਤੀ ਜਾਣਕਾਰੀ

ਕ੍ਰੋਏਸ਼ੀਆ ਵਿੱਚ ਚੱਲ ਰਿਹਾ ਇਹ ਵਿਸ਼ਵ ਕੱਪ ਟੋਕੀਓ ਓਲੰਪਿਕ ਤੋਂ ਪਹਿਲਾਂ ਆਖਰੀ ਵੱਡਾ ਟੂਰਨਾਮੈਂਟ ਹੈ।  ਇਸ ਵਿਸ਼ਵ ਕੱਪ ਵਿਚ 47 ਦੇਸ਼ਾਂ ਦੇ 570 ਨਿਸ਼ਾਨੇਬਾਜ਼ ਭਾਗ ਲੈ ਰਹੇ ਹਨ। ਦਿੱਲੀ ਵਿੱਚ ਆਯੋਜਿਤ ਪਿਛਲੇ ਵਰਲਡ ਕੱਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਰਾਹੀ ਨੇ ਇਸ ਵਾਰ ਸੋਨ ਤਮਗਾ ਜਿੱਤ ਕੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ।

Read this- 'ਪੰਜਾਬ ਦੇ ਲੋਕਾਂ ਦੇ ਹੱਥਾਂ ਵਿਚ ਮੋਮਬੱਤੀਆਂ ਫੜਾਉਣ ਦੀ ਤਿਆਰੀ ਵਿਚ ਕੇਜਰੀਵਾਲ'

ਰਾਹੀ ਦਾ 39 ਅੰਕਾਂ ਦਾ ਸਕੋਰ ਵਿਸ਼ਵ ਰਿਕਾਰਡ ਨਾਲੋਂ ਸਿਰਫ ਇਕ ਅੰਕ ਘੱਟ ਸੀ। ਦਿੱਲੀ ਵਿੱਚ ਹੋਏ ਵਿਸ਼ਵ ਕੱਪ ਵਿੱਚ ਰਾਹੀ ਦਾ ਕੁਲ ਸਕੋਰ 581 ਅੰਕ ਸੀ। ਉਸਨੇ ਕਰੋਸ਼ੀਆ ਵਿਚ 591 ਅੰਕਾਂ ਨਾਲ ਟੋਕਿਓ ਓਲੰਪਿਕ ਲਈ ਵੀ ਕੁਆਲੀਫਾਈ ਕੀਤਾ। 

In The Market