LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਪੰਜਾਬ ਦੇ ਲੋਕਾਂ ਦੇ ਹੱਥਾਂ ਵਿਚ ਮੋਮਬੱਤੀਆਂ ਫੜਾਉਣ ਦੀ ਤਿਆਰੀ ਵਿਚ ਕੇਜਰੀਵਾਲ'

majithia

ਚੰਡੀਗੜ੍ਹ (ਇੰਟ.)- ਅਰਵਿੰਦ ਕੇਜਰੀਵਾਲ (Arvind kejriwal) ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਨੂੰ ਲੈ ਕੇ ਪੂਰੀ ਸਰਗਰਮੀ ਨਾਲ ਪੰਜਾਬ (Punjab) ਵਿਚ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ ਅਤੇ ਆਪਣੀ ਪਾਰਟੀ (Party) ਦੀ ਜਿੱਤ ਯਕੀਨੀ ਬਣਾਉਣ ਲਈ ਲਗਾਤਾਰ ਪੰਜਾਬ ਵਿਚ ਫੇਰੀ ਤੇ ਫੇਰੀ ਲਗਾ ਰਹੇ ਹਨ। ਇਸ ਦੌਰਾਨ ਚੰਡੀਗੜ੍ਹ (chandigarh) ਵਿਚ ਪ੍ਰੈੱਸ ਕਾਨਫਰੰਸ (Press Confrence) ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ ਜਿਨ੍ਹਾਂ ਵਿਚੋਂ 300 ਯੂਨਿਟ ਬਿਜਲੀ (300 unit Electricity) ਮੁਫਤ ਦੇਣ ਦਾ ਐਲਾਨ ਕੀਤਾ ਗਿਆ, ਜਿਸ 'ਤੇ ਅਕਾਲੀ ਦਲ (Akali Dal) ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Ex Minister Bikram Singh Majithia) ਵਲੋਂ ਜਵਾਬ ਦਿੱਤਾ ਗਿਆ। ਅਕਾਲੀ ਨੇਤਾ ਦਲਜੀਤ ਚੀਮਾ ਅਤੇ ਮਜੀਠੀਆ ਪੂਰੀ ਤਿਆਰੀ ਨਾਲ ਆਏ ਹੋਏ ਸਨ।

Image

Read this- ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਉਨ੍ਹਾਂ ਨੇ ਢੁੱਕਵੇਂ ਤਰੀਕੇ ਨਾਲ ਕੇਜਰੀਵਾਲ ਦੀ ਹਰ ਗੱਲ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਪਹਿਲਾਂ ਵੀ ਆਪ ਨੇਤਾ ਦਿੱਲੀ ਵਿਚ ਬੈਠ ਕੇ ਪੰਜਾਬ 'ਤੇ ਰਾਜ ਕਰਨਾ ਚਾਹੁੰਦੇ ਸਨ ਅਤੇ ਹੁਣ ਵੀ ਕੇਜਰੀਵਾਲ ਖੁਲ ਆ ਕੇ ਪੰਜਾਬ ਵਿਚ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਕਦੇ ਵੀ ਪੰਜਾਬ ਦੇ ਆਪਣੇ ਨੇਤਾ ਭਗਵੰਤ ਮਾਨ ਅਤੇ ਇਕਬਾਲ ਚੀਮਾ ਵਿਚ ਵਿਸ਼ਵਾਸ ਨਹੀਂ ਕਰਦੇ। ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਪੰਜਾਬ ਦੇ ਪਿਛੜੇ ਵਰਗ ਦੇ ਲੋਕਾਂ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾਂਦੀ ਸੀ ਚਾਹੇ ਉਨ੍ਹਾਂ ਨੇ ਬਿਜਲੀ ਦੀ ਖਪਤ 400 ਯੂਨਿਟ ਕੀਤੀ ਹੋਵੇ, ਉਸ ਵਿਚੋਂ 200 ਯੂਨਿਟ ਮਾਈਨਸ ਕੀਤੀ ਜਾਂਦੀ ਸੀ।

Image

Read this- ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਪਾਬੰਦੀਆਂ ਵਿਚ ਦਿੱਤੀ ਢਿੱਲ, ਹੁਣ 9 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ 

ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੇ ਐਲਾਨ ਮੁਤਾਬਕ 300 ਯੂਨਿਟ ਹੋਣ ਤੋਂ ਪਹਿਲਾਂ ਆਪਣਾ ਮੇਨਸਵਿੱਚ ਬੰਦ ਕਰਨਾ ਹੋਵੇਗਾ ਕਿਉਂਕਿ ਗਲਤੀ ਨਾਲ ਵੀ ਇਕ ਯੂਨਿਟ ਜ਼ਿਆਦਾ ਹੋ ਜਾਵੇਗਾ ਤਾਂ ਪੂਰਾ ਬਿੱਲ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 300 ਯੂਨਿਟ ਬਿਜਲੀ ਇਸਤੇਮਾਲ ਕਰਨ ਤੋਂ ਪਹਿਲਾਂ ਲੋਕਾਂ ਨੂੰ ਦਿੱਤਾ ਅਤੇ ਮੋਮਬੱਤੀ ਜਗਾਉਣ ਲਈ ਮਜਬੂਰ ਕਰਨ ਦੀ ਤਿਆਰੀ ਕਰ ਰਹੇ ਹਨ ਕੇਜਰੀਵਾਲ। ਅਕਾਲੀ ਦਲ ਬਾਦਲ ਵਲੋਂ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਅਤੇ ਵਿਕਰਮ ਸਿੰਘ ਮਜੀਠੀਆ ਨੇ ਕੇਜਰੀਵਾਲ ਦੇ ਐਲਾਨ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਦਿੱਲੀ ਵਿਚ ਬੈਠੇ ਨੇਤਾ ਇਕ ਵਾਰ ਫਿਰ ਵਿਸ਼ਵਾਸਘਾਤ ਕਰ ਰਹੇ ਹਨ। ਉਨ੍ਹਾਂ ਨੇ ਕੇਜਰੀਵਾਲ ਦੇ 300 ਯੂਨਿਟ ਵੀ ਗਲਤੀ ਨਾਲ ਜ਼ਿਆਦਾ ਹੋ ਗਿਆ ਤਾਂ ਪੂਰਾ ਬਿੱਲ ਲਿਆ ਜਾਵੇਗਾ। ਜਿਸ ਨਾਲ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਸਗੋਂ ਨੁਕਸਾਨ ਹੀ ਹੋਵੇਗਾ।

In The Market