LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਪਾਬੰਦੀਆਂ ਵਿਚ ਦਿੱਤੀ ਢਿੱਲ, ਹੁਣ 9 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

chandigarh prashan

ਚੰਡੀਗੜ੍ਹ (ਇੰਟ.)- ਹੁਣ ਸ਼ਹਿਰ ਵਿਚ ਈਵਨਿੰਗ ਵੈਕਸੀਨੇਸ਼ਨ (Evening Vaccination) ਸੈਂਟਰ ਵੀ ਸ਼ੁਰੂ ਹੋਣਗੇ। ਸਾਰੇ ਸਿਵਲ ਹਸਪਤਾਲਾਂ (Civil Hospital) ਵਿਚ ਸ਼ਾਮ 5 ਤੋਂ ਰਾਤ 9 ਵਜੇ ਤੱਕ ਟੀਕੇ (Vaccine) ਲਗਾਏ ਜਾਣਗੇ। ਉਥੇ ਹੀ ਦੁਕਾਨਦਾਰਾਂ (Shopkeepers) ਨੂੰ ਕੁਝ ਰਾਹਤ ਦਿੱਤੀ ਗਈ ਹੈ। ਹੁਣ ਦੁਕਾਨਾਂ ਰਾਤ 9 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ। ਅਜੇ ਤੱਕ ਦੁਕਾਨਾਂ ਰਾਤ 8 ਵਜੇ ਤੱਕ ਖੁੱਲ੍ਹ ਰਹੀਆਂ ਸਨ। ਮੰਗਲਵਾਰ ਨੂੰ ਪੰਜਾਬ ਰਾਜਭਵਨ (Punjab Raj Bhavan)ਵਿਚ ਕੋਵਿਡ ਵਾਰ ਰੂਮ ਮੀਟਿੰਗ (Covid War Room Meeting) ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਹੋਰ ਕੋਈ ਰਾਹਤ ਨਹੀਂ ਦੇਣ ਦਾ ਫੈਸਲਾ ਪ੍ਰਸ਼ਾਸਨ (Administration) ਨੇ ਨਹੀਂ ਲਿਆ ਹੈ। ਸੁਖਨਾ ਲੇਕ (Sukhna lake) ਵਰਗੀਆਂ ਥਾਵਾਂ 'ਤੇ ਵਧੇਗੀ ਸਖ਼ਤੀ, ਕੱਟਦੇ ਰਹਿਣਗੇ ਚਲਾਨ।

Chandigarh's call on relaxations today

Read this- ਟੀ-20 ਵਿਸ਼ਵ ਕੱਪ : ਯੂ.ਏ.ਈ. ਵਿਚ 17 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ (Administration V.P Singh Badnore) ਨੇ ਇਹ ਹੁਕਮ ਜਾਰੀ ਕੀਤੇ ਸਨ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਘੱਟਦੇ ਪਸਾਰ ਨੂੰ ਦੇਖਦੇ ਹੋਏ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। ਤੁਹਾਨੂੰ ਦੱਸ ਦਈੇਏ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੁਣ ਕਾਫੀ ਕਮੀ ਦੇਖੀ ਜਾ ਰਹੀ ਹੈ ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕੋਰੋਨਾ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਘੱਟ ਕਰ ਦਿੱਤਾ ਜਾਵੇ। ਜਿਸ ਕਾਰਣ ਦੁਕਾਨਦਾਰਾਂ ਅਤੇ ਹੋਰ ਰੋਜ਼ ਮਰਾ ਦਾ ਕੰਮ ਕਰਨ ਵਾਲੇ ਪ੍ਰਭਾਵਿਤ ਲੋਕ ਆਪੋ-ਆਪਣੇ ਕੰਮ ਕਾਰ ਕਰ ਸਕਣ।

In The Market