LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੀ-20 ਵਿਸ਼ਵ ਕੱਪ : ਯੂ.ਏ.ਈ. ਵਿਚ 17 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

t20wc

ਨਵੀਂ ਦਿੱਲੀ (ਇੰਟ.)- ਟੀ-20 ਵਿਸ਼ਵ ਕੱਪ 2021 ਦਾ ਆਯੋਜਨ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਕੀਤਾ ਜਾਵੇਗਾ। ਕੁਝ ਮੁਕਾਬਲੇ ਓਮਾਨ ਵਿਚ ਵੀ ਹੋ ਸਕਦੇ ਹਨ। ਟੂਰਨਾਮੈਂਟ ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ ਜਦੋਂ ਕਿ ਫਾਈਨਲ 14 ਨਵੰਬਰ ਨੂੰ ਖੇਡਿਆ ਜਾਵੇਗਾ। ਆਈ.ਸੀ.ਸੀ. ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ। ਦੱਸ ਦਈਏ ਕਿ ਬੀ.ਸੀ.ਸੀ.ਆੀ. ਇਸ ਮੁੱਖ ਟੂਰਨਾਮੈਂਟ ਦਾ ਮੇਜ਼ਬਾਨ ਬਣਿਆ ਰਹੇਗਾ। 16 ਟੀਮਾਂ ਦਾ ਟੂਰਨਾਮੈਂਟ ਯੂ.ਏ.ਈ. ਦੇ ਤਿੰਨ ਸ਼ਹਿਰਾਂ (ਦੁਬਈ, ਸ਼ਾਰਜਾਹ ਅਤੇ ਆਬੂਧਾਬੀ) ਅਤੇ ਓਮਾਨ ਵਿਚ ਖੇਡਿਆ ਜਾਵੇਗਾ।

ICC T20 World Cup 2021 INDIA │Trailer - YouTube

 

Read this- ਕੋਰੋਨਾ ਨੂੰ ਲੈ ਕੇ ਪਾਬੰਦੀਆਂ 10 ਜੁਲਾਈ ਤੱਕ ਵਧੀਆਂ, ਖੁੱਲ੍ਹਣਗੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ

ਇਸ ਤੋਂ ਪਹਿਲਾਂਸੋਮਵਾਰ ਨੂੰ ਬੀ.ਸੀ.ਸੀ.ਆਈ. ਨੇ ਟੀ-20 ਵਿਸ਼ਵ ਕੱਪ ਦੇ ਸੰਯੁਕਤ ਅਰਬ ਅਮੀਰਤ (ਯੂ.ਏ.ਈ.) ਵਿਚ ਹੋਣ ਦੀ ਪੁਸ਼ਟੀ ਕੀਤੀ ਸੀ। ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਕਿਹਾ ਸੀ ਕਿ ਇਸ ਟੂਰਨਾਮੈਂਟ ਨੂੰ ਯੂ.ਏ.ਈ. ਸ਼ਿਫਟ ਕਰ ਰਹੇ ਹਨ। ਯਾਦ ਰਹੇ ਕਿ ਪਿਛਲੇ ਸਾਲ ਸੰਸਾਰਕ ਕ੍ਰਿਕਟ ਕੈਲੰਡਰ ਨੂੰ ਪ੍ਰਭਾਵਿਤ ਕਰਨ ਵਾਲੇ ਕੋਵਿਡ-19 ਮਹਾਮਾਰੀ ਦੇ ਨਾਲ, ਆਈ.ਸੀ.ਸੀ. ਨੇ 2020 ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ ਸੀ, ਜੋ ਮੂਲ ਰੂਪ ਨਾਲ ਆਸਟ੍ਰੇਲੀਆ ਵਿਚ ਆਯੋਜਿਤ ਹੋਣ ਵਾਲਾ ਸੀ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਭਾਰਤ ਵਿਚ 2021, ਜਦੋਂ ਕਿ ਆਸਟ੍ਰੇਲੀਆ ਵਿਚ 2022 ਸੈਸ਼ਨ ਖੇਡਿਆ ਜਾਵੇਗਾ। 

ਮੀਡੀਆ ਰਿਪੋਰਟਾਂ ਮੁਤਾਬਕ ਰਾਉਂਡ-1 ਵਿਚ 12 ਮੈਚ ਹੋਣਗੇ ਜਦੋਂ ਕਿ 8 ਟੀਮਾਂ ਸ਼ਾਮਲ ਹੋਣਗੇ। ਇਨ੍ਹਾਂ ਵਿਚੋਂ 4 (ਹਰੇਕ ਸਮੂਹ ਤੋਂ ਚੋਟੀ ਦੇ ਦੋ) ਸੁਪਰ 12 ਲਈ ਕੁਆਲੀਫਾਈ ਕਰੇਗੀ। 8 ਟੀਮਾਂ (ਬੰਗਲਾਦੇਸ਼, ਸ਼੍ਰੀਲੰਕਾ, ਆਇਰਲਐਂਡ, ਨੀਦਰਲੈਂਡ, ਸਕਾਟਲੈਂਡ, ਨਾਮੀਬੀਆ, ਓਮਾਨ, ਪਾਪੂਆ ਨਿਊ ਗਿਨੀ) ਵਿਚੋਂ ਕੁਆਲੀਫਾਈ ਹੋਈਆਂ ਚਾਰ ਟੀਮਾਂ ਚੋਟੀ ਦੀਆਂ 8 ਰੈਂਕਿੰਗ ਵਾਲੀਆਂ ਟੀ-20 ਟੀਮਾਂ ਵਿਚ ਸ਼ਾਮਲ ਹੋ ਕੇ ਸੁਪਰ 12 ਵਿਚ ਪਹੁੰਚਣਗੀਆਂ। ਪਹਿਲਾ ਦੌਰ ਯੂ.ਏ.ਈ. ਦੇ ਇਕ ਸਥਾਨ ਤੋਂ ਇਲਾਵਾ ਓਮਾਨ ਵਿਚ ਹੋਵੇਗਾ ਜਿਸ ਨਾਲ ਸੁਪਰ 12 ਦੇ ਮੈਚਾਂ ਲਈ ਯੂ.ਏ.ਈ. ਦੇ ਮੁੱਖ ਮੈਦਾਨਾਂ ਦੀਆਂ ਪਿੱਚਾਂ ਨੂੰ ਤਿਾਰ ਕਰਨ ਲਈ ਭਰਪੂਰ ਸਮਾਂ ਮਿਲ ਜਾਵੇਗਾ।
ਸੁਪਰ 12 ਦਾ ਪੜਾਅ, ਜਿਸ ਵਿਚ 30 ਮੈਚ ਸ਼ਾਮਲ ਹਨ, 24 ਅਕਤੂਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੁਪਰ 12 ਵਿਚੋਂ ਟੀਮਾਂ ਨੂੰ 6-6 ਦੇ ਦੋ ਸਮੂਹਾਂ ਵਿਚ ਵੰਡਿਆ ਜਾਵੇਗਾ, ਜੋ ਯੂ.ਏ.ਈ. ਵਿਚ ਤਿੰਨ ਥਾਵਾਂ (ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ) ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਪਲੇਆਫ ਮੈਚ ਹੋਣਗੇ ਦੋ ਸੈਮੀਫਾਈਨਲ ਅਤੇ ਫਾਈਨਲ।  

In The Market