LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਨੂੰ ਲੈ ਕੇ ਪਾਬੰਦੀਆਂ 10 ਜੁਲਾਈ ਤੱਕ ਵਧੀਆਂ, ਖੁੱਲ੍ਹਣਗੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ

pawandia

ਚੰਡੀਗੜ੍ਹ (ਇੰਟ.)- ਪੰਜਾਬ (Punjab) 'ਚ 10 ਜੁਲਾਈ (10 July) ਤੱਕ ਕੋਰੋਨਾ ਪਾਬੰਦੀਆਂ (Corona Guidlines) ਵਧਾਈਆਂ ਗਈਆਂ ਹਨ । ਇਸ ਨਾਲ ਹੀ ਸ਼ਰਤਾਂ ਸਮੇਤ ਯੂਨੀਵਰਸਿਟੀਆਂ (University) ਅਤੇ ਸਕਿੱਲ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ । ਬਾਰ, ਅਹਾਤਾ ਅਤੇ ਪੱਬ 50 ਫ਼ੀਸਦੀ ਦੀ ਸਮਰਥਾ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਕਾਲ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ (Doctor) ਦਾ ਵੀ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਕੋਵਿਡ ਵੈਕਸੀਨ (Covid Vaccine) ਦੀ ਕਮੀ ਨੂੰ ਦੇਖਦੇ ਹੋਏ ਕੇਂਦਰ ਤੋਂ ਹੋਰ ਵੈਕਸੀਨ (Vaccine) ਦੀ ਮੰਗ ਕੀਤੀ ਗਈ ਹੈ।

Punjab To Nagpur: List Of Cities Under Lockdown, Curfew As Covid Cases  Climb Up

Read this- ਇਸ ਦੇਸ਼ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ, ਬਿਨਾਂ ਕੋਰੋਨਾ ਟੈਸਟ ਤੇ ਬਿਨਾਂ ਕੁਆਰੰਟੀਨ ਦੇ ਹੋਵੇਗੀ ਐਂਟਰੀ

ਪੰਜਾਬ ਵਿਚ ਸਕਿੱਲ ਡਿਵੈਲਪਮੈਂਟ ਸੈਂਟਰਾਂ ਅਤੇ ਯੂਨੀਵਰਸਿਟੀਆਂ ਨੂੰ ਵੀ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੈਣ ਵਾਲੇ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਲਈ ਬਿਨਾਂ ਸ਼ਰਤ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਆਈਲੈਟਸ ਕੋਚਿੰਗ ਸੰਸਥਾਨਾਂ ਨੂੰ ਪਹਿਲਾਂ ਹੀ ਖੋਲ੍ਹਣ ਦੀ ਛੋਟ ਦਿੱਤੀ ਜਾ ਚੁੱਕੀ ਹੈ। ਬਸ਼ਰਤੇ ਕਿ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੇ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਲਈ ਹੋਵੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਰ, ਪਬ ਅਤੇ ਅਹਾਤਿਆਂ ਵਿਚ ਸਰੀਰਕ ਦੂਰੀ ਦਾ ਸਖ਼ਤੀ ਨਾਲ ਪਾਲਨ ਕਰਨਾ ਹੋਵੇਗਾ। ਵੇਟਰ ਅਤੇ ਹੋਰ ਮੁਲਾਜ਼ਮਾਂ ਨੂੰ ਕੋਵਿਡ ਵੈਕਸੀਨ ਦੀ ਇਕ ਡੋਜ਼ ਲੈਣੀ ਚਾਹੀਦੀ ਹੈ। ਸ਼ਰਤਾਂ ਨੂੰ ਪੂਰਾ ਕਰਨਾ ਯਕੀਨੀ ਕਰਨਾ ਮਾਲਕਾਂ ਦੀ ਜ਼ਿੰਮੇਵਾਰੀ ਹੋਵੇਗੀ।

Unlock 4.0: Punjab shortens night curfew, non-essential shops, restaurants  to open till 9 pm

Read this- ਪਾਕਿਸਤਾਨ ਵਿਚ ਕਈ ਸਿਲੰਡਰ ਧਮਾਕੇ, ਇਲਾਕੇ ਵਿਚ ਦਹਿਸ਼ਤ 
ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਸਰਗਰਮ ਮਾਮਲਿਆਂ ਵਿਚ ਕੁਝ ਗਿਰਾਵਟ ਦੇ ਨਾਲ ਪਾਜ਼ੇਟਿਵਿਟੀ ਦਰ 1 ਫੀਸਦੀ ਤੋਂ ਘੱਟ ਹੋਣ 'ਤੇ ਸੰਤੋਸ਼ ਜਤਾਇਆ। ਕਿਹਾ ਕਿ ਕੁਝ ਜ਼ਿਲਿਆਂ ਵਿਚ ਪਾਜ਼ੇਟੀਵਿਟੀ ਦਰ ਅਜੇ ਵੀ 1 ਫੀਸਦੀ ਤੋਂ ਜ਼ਿਆਦਾ ਬਣੀ ਹੋਈ ਹੈ। ਇਸ ਤੋਂ ਇਲਾਵਾ ਡੇਲਟਾ ਪਲੱਸ ਵੇਰੀਅੰਟ ਵੀ ਚਿੰਤਾ ਦਾ ਵਿਸ਼ਾ ਹੈ। ਇਸ ਦੇ ਕਾਰਣ ਪਾਬੰਦੀਆਂ ਨੂੰ ਜਾਰੀ ਰੱਖਣਾ ਲਾਜ਼ਮੀ ਹੋ ਗਿਆ ਹੈ।

In The Market