LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਦੇਸ਼ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ, ਬਿਨਾਂ ਕੋਰੋਨਾ ਟੈਸਟ ਤੇ ਬਿਨਾਂ ਕੁਆਰੰਟੀਨ ਦੇ ਹੋਵੇਗੀ ਐਂਟਰੀ

entry

ਬਰਨ (ਇੰਟ.)- ਸਵਿਟਜ਼ਰਲੈਂਡ (Switzerland) ਨੇ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ (Vaccinated) ਭਾਰਤੀਆਂ ਨੂੰ ਆਪਣੇ ਦੇਸ਼ ਵਿਚ ਐਂਟਰੀ (entery) ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ ਕੋਵਿਡ ਟੈਸਟ (Covid test) ਅਤੇ ਕੁਆਰੰਟੀਨ (Quarantine) ਦੀ ਲੋੜ ਵੀ ਨਹੀਂ ਪਵੇਗੀ। ਦੇਸ਼ ਦੇ ਫੈਡਰਲ ਕੌਂਸਲ ਆਫ ਪਬਲਿਕ ਹੈਲਥ  (Federal Council of Public Health) ਨੇ ਦੱਸਿਆ ਕਿ ਭਾਰਤ ਵਰਗੇ ਵੈਰੀਅੰਟ ਆਫ ਕੰਸਰਨ (Variant of Concern) ਵਾਲੇ ਮੁਲਕਾਂ ਤੋਂ ਆਉਣ ਵਾਲੇ ਫੁਲੀ ਵੈਕਸੀਨੇਟਿਡ (Fully vaccinated) ਅਤੇ ਕੋਰੋਨਾ ਰਿਕਵਰ (Corona Recovery) ਲੋਕਾਂ ਨੂੰ ਸਵਿਟਜ਼ਰਲੈਂਡ ਵਿਚ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਲਈ ਉਨ੍ਹਾਂ ਨੂੰ ਕੋਵਿਡ ਨੈਗੇਟਿਵ ਰਿਪੋਰਟ ਜਾਂ ਫਿਰ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ।

COVID-19 can cost Swiss economy more than $100B | Daily Sabah

Read this- ਪਾਕਿਸਤਾਨ ਵਿਚ ਕਈ ਸਿਲੰਡਰ ਧਮਾਕੇ, ਇਲਾਕੇ ਵਿਚ ਦਹਿਸ਼ਤ 

ਹਾਲਾਂਕਿ, ਵੈਰੀਅੰਟ ਆਫ ਕੰਸਰਨ ਵਾਲੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਨੂੰ ਪੂਰੇ ਦੇਸ਼ ਵਿਚ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦੋਂ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੋਵੇਗਾ ਕਿ ਵੈਕਸੀਨੇਸ਼ਨ ਪੂਰੀ ਸੁਰੱਖਿਆ ਪ੍ਰਦਾਨ ਕਰਦੀ ਹੈ। ਫੈਡਰਲ ਕੌਂਸਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਵੈਕਸੀਨੇਸ਼ਨ ਨਹੀਂ ਹੋਇਆ ਹੈ ਅਤੇ ਉਹ ਕੋਰੋਨਾ ਤੋਂ ਰਿਕਵਰ ਨਹੀਂ ਹੋਏ ਹਨ। ਅਜਿਹੇ ਲੋਕਾਂ ਨੂੰ ਕੋਵਿਡ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ ਅਤੇ ਕੁਆਰੰਟੀਨ ਵਿਚ ਜਾਣਾ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਦਾ ਵੈਕਸੀਨੇਸ਼ਨ ਹੋ ਚੁੱਕਾ ਹੈ ਜਾਂ ਫਿਰ ਉਹ ਕੋਰੋਨਾ ਤੋਂ ਰਿਕਵਰ ਹੋ ਗਏ ਹਨ। ਉਨ੍ਹਾਂ ਨੂੰ ਸਵਿਟਜ਼ਰਵਲੈਂਡ ਦੀ ਯਾਤਰਾ ਕਰਦੇ ਹੋਏ ਕੁਆਰੰਟੀਨ ਅਤੇ ਕੋਵਿਡ ਨੈਗੇਟਿਵ ਰਿਪੋਰਟ ਦੀ ਲੋੜ ਨਹੀਂ ਹੋਵੇਗੀ।

92% of fully vaccinated HCWs who got Covid had mild infections' | India  News,The Indian Express

Read this- 19 ਜੁਲਾਈ ਤੋਂ ਬੁਲਾਇਆ ਜਾ ਸਕਦੈ ਮਾਨਸੂਨ ਸੈਸ਼ਨ, ਸੰਸਦ ਮੈਂਬਰਾਂ ਨੂੰ ਲੈਣੀ ਹੋਵੇਗੀ ਵੈਕਸੀਨ ਦੀਆਂ ਦੋਵੇਂ ਡੋਜ਼
ਕੌਂਸਲ ਨੇ ਕਿਹਾ ਕਿ ਸਵਿਟਜ਼ਰਲੈਂਡ ਵਿਚ ਇਸਤੇਮਾਲ ਹੋਣ ਵਾਲੀ ਵੈਕਸੀਨ ਬਹੁਤ ਹੀ ਘੱਟ ਪ੍ਰਭਾਵੀ ਹੈ ਅਤੇ ਡੇਲਟਾ ਵੇਰੀਅੰਟ ਦੇ ਖਿਲਾਫ ਘੱਟ ਅਸਰਦਾਰ ਹੈ। ਹਾਲਾਂਕਿ ਇਹ ਵਾਇਰਸ ਤੋਂ ਜ਼ਿਆਦਾ ਸੁਰੱਖਿਆ ਦਿੰਦੀ ਹੈ। ਸਵਿਸ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਦੇਸ਼ ਵਿਚ ਕੌਮਾਂਤਰੀ ਯਾਤਰਾ ਅਤੇ ਅਰਜ਼ੀਆਂ ਦੇ ਖੇਤਰਾਂ ਦੇ ਮਾਮਲੇ ਵਿਚ ਸਹਾਇਕ ਦਸਤਾਵੇਜ਼ਾਂ ਦੇ ਰੂਪ ਵਿਚ ਕੋਵਿਡ ਸਰਟੀਫਿਕੇਟ ਦੀ ਲੋੜ ਹੋਵੇਗੀ। ਇਸ ਨੇ ਕਿਹਾ ਹੈ ਕਿ ਕੌਮਾਂਤਰੀ ਯਾਤਰਾ ਵਿਚ ਕਾਨਟ੍ਰੈਕਟ ਕੁਆਰੰਟੀਨ ਦੇ ਮੁੱਦੇ 'ਤੇ ਕੋਵਿਡ ਸਰਟੀਫਿਕੇਟ ਤੋਂ ਇਲਾਵਾ ਹੋਰ ਬਦਲਵੇਂ ਸਹਾਇਕ ਦਸਤਾਵੇਜ਼ ਦਾ ਵੀ ਬਦਲ ਹੈ।

In The Market