LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

19 ਜੁਲਾਈ ਤੋਂ ਬੁਲਾਇਆ ਜਾ ਸਕਦੈ ਮਾਨਸੂਨ ਸੈਸ਼ਨ, ਸੰਸਦ ਮੈਂਬਰਾਂ ਨੂੰ ਲੈਣੀ ਹੋਵੇਗੀ ਵੈਕਸੀਨ ਦੀਆਂ ਦੋਵੇਂ ਡੋਜ਼

monsun1

ਨਵੀਂ ਦਿੱਲੀ (ਇੰਟ.)- ਸੰਸਦ (Parliament) ਦਾ ਮਾਨਸੂਨ ਸੈਸ਼ਨ (Monsoon season) 19 ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ। ਇਸ ਤੋਂ ਬਾਅਦ ਇਹ 13 ਅਗਸਤ ਤੱਕ ਚੱਲ ਸਕਦਾ ਹੈ। ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ (Cabinet Committee on Parliamentary Affairs) (ਸੀ.ਸੀ.ਪੀ.ਏ.) ਨੇ 19 ਜੁਲਾਈ ਤੋਂ 13 ਅਗਸਤ ਦੇ ਵਿਚਾਲੇ ਮਾਨਸੂਨ ਸੈਸ਼ਨ ਰੱਖਣ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਲਈ ਸਰਕਾਰ ਵਲੋਂ ਸੰਸਦ ਮੈਂਬਰਾਂ ਨੂੰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੈਕਸੀਨ (Vaccine) ਦੀਆਂ ਦੋਵੇਂ ਡੋਜ਼ (Dose) ਲੈਣ ਲਈ ਕਿਹਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਤਕਰੀਬਨ ਇਕ ਮਹੀਨੇ ਤੱਕ ਚੱਲਣ ਵਾਲੇ ਮਾਨਸੂਨ ਸੈਸ਼ਨ (Monsoon season) ਦੌਰਾਨ 20 ਬੈਠਕਾਂ ਹੋਣ ਦੀ ਸੰਭਾਵਨਾ ਹੈ।

FDA to Add Heart Warning to Some COVID-19 Vaccines

Read this- ਸੁਪਰੀਮ ਕੋਰਟ ਨੇ 31 ਜੁਲਾਈ ਤੱਕ 'ਇਕ ਰਾਸ਼ਟਰ ਇਕ ਰਾਸ਼ਨ ਕਾਰਡ' ਯੋਜਨਾ ਨੂੰ ਲਾਗੂ ਕਰਨ ਦੇ ਦਿੱਤੇ ਹੁਕਮ

ਆਮ ਤੌਰ 'ਤੇ ਸੰਸਦ ਦਾ ਮਾਨਸੂਨ ਸੈਸ਼ਨ ਜੁਲਾਈ ਦੇ ਤੀਜੇ ਹਫਤੇ ਤੋਂ ਸ਼ੁਰੂ ਹੁੰਦਾ ਹੈ ਅਤੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਖਤਮ ਹੁੰਦਾ ਹੈ। ਸੂਤਰਾਂ ਨੇ ਦੱਸਿਆ ਕਿ ਸੰਸਦੀ ਮਾਮਲਿਆਂ ਸਬੰਧੀ ਮੰਤਰੀਮੰਡਲ ਕਮੇਟੀ ਨੇ ਇਸ ਸੈਸ਼ਨ ਦੀ ਮਿਆਦ ਨੂੰ ਲੈ ਕੇ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸੈਸ਼ਨ ਦੌਰਾਨ ਸੰਸਦ ਕੰਪਲੈਕਸ ਵਿਚ ਕੋਵਿਡ ਨਾਲ ਜੁੜੇ ਸਾਰੇ ਪ੍ਰੋਟੋਕਾਲ ਦਾ ਪਾਲਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੀ ਉਮੀਦ ਕੀਤੀ ਜਾਂਦੀ ਹੈ ਕਿ ਸੈਸ਼ਨ ਦੌਰਾਨ ਕੰਪਲੈਕਸ ਵਿਚ ਐਂਟਰੀ ਕਰਨ ਵਾਲੇ ਉਦੋਂ ਕੋਵਿਡ ਰੋਕੂ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਲੈ ਚੁੱਕੇ ਹੋਣਗੇ।

In The Market