LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਵਿਚ ਕਈ ਸਿਲੰਡਰ ਧਮਾਕੇ, ਇਲਾਕੇ ਵਿਚ ਦਹਿਸ਼ਤ 

pakistan blast111

ਲਾਹੌਰ (ਇੰਟ.)- ਪਾਕਿਸਤਾਨ ਦੇ ਲਾਹੌਰ ਬਰਕਤ ਮਾਰਕੀਟ ਵਿਖੇ ਕਈ ਸਿਲੰਡਰ ਧਮਾਕੇ ਹੋਏ, ਜਿਸ ਕਾਰਨ ਕਈ ਦੁਕਾਨਾਂ ਨੁਕਸਾਨੀਆਂ ਗਈਆਂ ਹਨ। ਇਹ ਸਿਲੰਡਰ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਜੌਹਰ ਟਾਊਨ ਵਿਚ ਇਕ ਅੱਤਵਾਦੀ ਹਮਲਾ ਹੋਇਆ ਸੀ। ਅਰਾਈ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ।  ਬਚਾਅ ਦਸਤੇ ਦੇ ਸੂਤਰਾਂ ਮੁਤਾਬਕ ਬਰਕਤ ਮਾਰਕੀਟ ਵਿਚ ਇਕ ਤੋਂ ਬਾਅਦ ਇਕ ਗੈਸ ਸਿਲੰਡਰ ਧਮਾਕੇ ਹੋਏ। ਇਸ ਕਾਰਣ ਘਟਨਾ ਵਾਲੀ ਥਾਂ ਦੇ ਨੇੜੇ ਪਹੁੰਚਣ ਵਿ ਬਚਾਅ ਟੀਮ ਨੂੰ ਮੁਸ਼ਕਲ ਦਾ ਸਾਹਮਮਾ ਕਰਨਾ ਪਿਆ। ਸੂਤਰਾਂ ਨੇ ਦੱਸਿਆ ਕਿ ਅਜੇ ਤੱਕ 10 ਸਿਲੰਡਰ ਫਟ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿਚ ਘੱਟੋ-ਘੱਟ ਇਕ ਵਿਅਕਤੀ ਬੁਰੀ ਤਰ੍ਹਾਂ ਸੜ ਕੇ ਜ਼ਖਮੀ ਹੋਇਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਘਟਨਾ ਵਿਚ ਆਸ-ਪਾਸ ਦੀਆਂ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ ਅਤੇ 12 ਦੇ ਕਰੀਬ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।

Blast in Pakistan train kills 62 after passengers bring along cylinder to  cook breakfast

Read this- 19 ਜੁਲਾਈ ਤੋਂ ਬੁਲਾਇਆ ਜਾ ਸਕਦੈ ਮਾਨਸੂਨ ਸੈਸ਼ਨ, ਸੰਸਦ ਮੈਂਬਰਾਂ ਨੂੰ ਲੈਣੀ ਹੋਵੇਗੀ ਵੈਕਸੀਨ ਦੀਆਂ ਦੋਵੇਂ ਡੋਜ਼

ਉਥੇ ਹੀ ਹਾਲਾਤ ਨੂੰ ਕਾਬੂ ਵਿਚ ਕਰਨ ਲਈ ਅਤੇ ਲੋਕਾਂ ਨੂੰ ਜ਼ਖਮੀ ਹੋਣ ਤੋਂ ਬਚਾਉਣ ਲਈ ਫਿਲਹਾਲ ਪੂਰੀ ਬਰਕਤ ਮਾਰਕੀਟ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਬਚਾਅ ਟੀਮ, ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਨੇ ਮਾਰਕੀਟ ਦੇ ਆਸ-ਪਾਸ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾਇਆ ਹੈ ਅਤੇ ਫਿਲਹਾਲ ਅੱਗ ਨੂੰ ਬੁਝਾਉਣ ਦਾ ਕੰਮ ਜਾਰੀ ਹੈ। ਇਥੇ ਇਸ ਗੱਲ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ ਕਿ ਪਾਕਿਸਤਾਨ ਵਿਚ ਅਕਸਰ ਹੀ ਸਿਲੰਡਰ ਧਮਾਕੇ ਹੁੰਦੇ ਰਹਿੰਦੇ ਹਨ। ਇਸ ਦੇ ਪਿੱਛੇ ਕਾਰਣ ਘਟੀਆ ਉਤਪਾਦਾਂ ਦੀ ਵਰਤੋਂ ਕਰਨਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ ਜਿਸ ਵਿਚ ਇਕ ਭੀੜਭਾੜ ਵਾਲੀ ਥਾਂ 'ਤੇ ਇਕ ਜ਼ਬਰਦਸਤ ਧਮਾਕਾ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ।

10-cylinder blast rocks Lahore's bar-cut market: Report - India News  Republic

Read this- ਸੁਪਰੀਮ ਕੋਰਟ ਨੇ 31 ਜੁਲਾਈ ਤੱਕ 'ਇਕ ਰਾਸ਼ਟਰ ਇਕ ਰਾਸ਼ਨ ਕਾਰਡ' ਯੋਜਨਾ ਨੂੰ ਲਾਗੂ ਕਰਨ ਦੇ ਦਿੱਤੇ ਹੁਕਮ

ਮੀਡੀਆ ਰਿਪੋਰਟਸ ਮੁਤਾਬਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਅਜੇ ਤੱਕ ਇਸ ਧਮਾਕੇ ਵਿਚ ਜ਼ਖਮੀ ਜਾਂ ਮਰਨ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਕ ਟਵਿੱਟਰ ਯੂਜ਼ਰ ਨੇ ਦੱਸਿਆ ਕਿ ਇਕ ਜ਼ਖਮੀ ਵਿਅਕਤੀ ਨੂੰ ਲਾਹੌਰ ਦੇ ਜਿੰਨਾਹ ਹਸਪਤਾਲ ਵਿਚ ਲਿਆਂਦਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਧਮਾਕੇ ਵਿਚ ਸੜ ਗਿਆ ਸੀ। ਦੱਸ ਦਈਏ ਕਿ ਹਾਲ ਹੀ ਵਿਚ ਅਜਿਹਾ ਹੀ ਇਕ ਹਾਦਸਾ ਰਹੀਮ ਯਾਰ ਖਾਨ ਵਿਚ ਇਕ ਨਿੱਜੀ ਹਸਪਤਾਲ ਵਿਚ ਹੋਇਆ ਸੀ, ਜਿੱਥੇ ਇਕ ਗੈਸ ਸਿਲੰਡਰ ਵਿਚ ਹੋਏ ਧਮਾਕੇ ਵਿਚ ਚਾਰ ਲੋਕ ਜ਼ਖਮੀ ਹੋ ਗਏ ਸਨ। ਬਚਾਅ ਅਧਿਕਾਰੀਆਂ ਨੇ ਦੱਸਿਆ ਸੀ ਕਿ ਜ਼ਖਮੀਆਂ ਨੂੰ ਸ਼ੇਖ ਜ਼ਾਇਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਧਮਾਕੇ ਨਾਲ ਹਸਪਤਾਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਧਮਾਕੇ ਤੋਂ ਬਾਅਦ ਇਕ ਵਾਰਡ ਵਿਚ ਅੱਗ ਵੀ ਲੱਗ ਗਈ ਸੀ।

In The Market