ਨਵਜੋਤ ਸਿੱਧੂ ਨਾਲ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਸੀ : ਰਾਹੁਲ ਗਾਂਧੀ

ਨਵੀਂ ਦਿੱਲੀ (ਇੰਟ.)- ਪੰਜਾਬ ਕਾਂਗਰਸ (Punjab Congress) ਵਿਚ ਜਾਰੀ ਕਲੇਸ਼ ਅਜੇ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ (Navjot Singh…

ਨਵੀਂ ਦਿੱਲੀ (ਇੰਟ.)- ਪੰਜਾਬ ਕਾਂਗਰਸ (Punjab Congress) ਵਿਚ ਜਾਰੀ ਕਲੇਸ਼ ਅਜੇ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ (Navjot Singh sidhu) ਅਤੇ ਰਾਹੁਲ ਗਾਂਧੀ (Rahul Gandhi) ਦੀ ਮੰਗਲਵਾਰ ਨੂੰ ਕੋਈ ਮੁਲਾਕਾਤ ਨਹੀਂ ਹੋਈ। ਇਸ ਦੀ ਪੁਸ਼ਟੀ ਖੁਦ ਰਾਹੁਲ ਗਾਂਧੀ ਨੇ ਹੀ ਕੀਤੀ ਹੈ। ਮੰਗਲਵਾਰ ਸ਼ਾਮ ਆਪਣੇ ਘਰ ਤੋਂ ਸੋਨੀਆ ਗਾਂਧੀ (Sonia Gandhi) ਦੇ ਘਰ 10 ਜਨਪਥ ਜਾਣ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਅਤੇ ਸਿੱਧੂ ਦੀ ਕੋਈ ਮੁਲਾਕਾਤ ਤੈਅ ਨਹੀਂ ਹੈ। ਦੱਸ ਦਈਏ ਕਿ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ ਸਨ। ਸੂਤਰਾਂ ਮੁਤਾਬਕ ਦੋਹਾਂ ਨੇਤਾਵਾਂ ਦੀ ਮੁਲਾਕਾਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਪਾਰਟੀ ਨੇਤਾਵਾਂ ਤੋਂ ਸੂਬੇ ਦੀ ਸਿਆਸੀ ਸਥਿਤੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ (Vidhan Sabha Election) ਤੋਂ ਪਹਿਲਾਂ ਕਾਂਗਰਸ ਨੂੰ ਮਜ਼ਬੂਤ ਕਰਨ ਸਬੰਧੀ ਜ਼ਰੂਰੀ ਕਦਮਾਂ ‘ਤੇ ਉਨ੍ਹਾਂ ਦੇ ਵਿਚਾਰ ਜਾਨਣ ਲਈ ਮੀਟਿੰਗ ਕਰ ਰਹੇ ਹਨ।

Rahul Gandhi - Wikipedia

Read this- ਧਰਮ ਪਰਿਵਰਤਨ ਮਾਮਲਾ : ਇਕ ਲੜਕੀ ਦੀ ਹੋਈ ਘਰ ਵਾਪਸੀ, ਮਨਜਿੰਦਰ ਸਿਰਸਾ ਟਵੀਟ ਕਰ ਦਿੱਤੀ ਜਾਣਕਾਰੀ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 25 ਜੂਨ ਨੂੰ ਮੰਤਰੀਆਂ ਬ੍ਰਹਿਮਾ ਮੋਹਿੰਦਰ, ਵਿਜੇ ਇੰਦਰ ਸਿੰਘਲਾ, ਬਲਬੀਰ ਸਿੰਘ ਸਿੱਧੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਅਤੇ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਨਾਲ ਆਹਮੋ-ਸਾਹਮਣੇ ਦੀ ਮੀਟਿੰਗ ਕੀਤੀ ਸੀ। ਰਾਹੁਲ ਗਾਂਧੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਵੀ ਮੀਟਿੰਗ ਕਰ ਚੁੱਕੇ ਹਨ। ਸਾਲ 2019 ਵਿਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਾਲੇ ਤਨਾਤਨੀ ਜਾਰੀ ਹੈ।

Leave a Reply

Your email address will not be published. Required fields are marked *