LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਧਰਮ ਪਰਿਵਰਤਨ ਮਾਮਲਾ : ਇਕ ਲੜਕੀ ਦੀ ਹੋਈ ਘਰ ਵਾਪਸੀ, ਮਨਜਿੰਦਰ ਸਿਰਸਾ ਟਵੀਟ ਕਰ ਦਿੱਤੀ ਜਾਣਕਾਰੀ

sad sirsa

ਨਵੀਂ ਦਿੱਲੀ (ਇੰਟ.)- ਕਸ਼ਮੀਰ (kashmir) ਵਿਚ ਦੋ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਮੁਸਲਿਮ ਭਾਈਚਾਰੇ (Muslim Community) ਦੇ ਅਧੇੜ ਉਮਰ ਦੇ ਲੋਕਾਂ ਨਾਲ ਵਿਆਹ (Marriage) ਕਰਵਾਉਣ ਦਾ ਮੁੱਦਾ ਗਰਮਾਇਆ ਹੋਇਆ ਹੈ। ਇਸ ਮਾਮਲੇ ਵਿਚ ਰਾਹਤ ਦੀ ਗੱਲ ਇਹ ਹੈ ਕਿ ਇਕ ਲੜਕੀ ਦੀ ਘਰ ਵਾਪਸੀ ਕਰਵਾ ਦਿੱਤੀ ਗਈ ਹੈ। ਅੱਜ ਮਨਮੀਤ ਕੌਰ (Manmeet kaur) ਆਪਣੇ ਪਰਿਵਾਰਕ ਮੈਂਬਰਾਂ (Family Member) ਸਣੇ ਦਿੱਲੀ ਪਹੁੰਚ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (SAD) ਦੇ ਰਾਸ਼ਟਰੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ (Manjinder Singh sirsa) ਨੇ ਟਵੀਟ (Tweet) ਕਰ ਕੇ ਦੱਸਿਆ ਕਿ ਮਨਮੀਤ ਕੌਰ ਹੁਣ ਆਪਣੇ ਪਰਿਵਾਰ ਕੋਲ ਵਾਪਸ ਆ ਗਈ ਹੈ। ਉਹ ਅੱਜ ਸ਼ਾਮ ਤੱਕ ਦਿੱਲੀ ਆ ਰਹੀ ਹੈ।

Image

Read this- 'ਪੰਜਾਬ ਦੇ ਲੋਕਾਂ ਦੇ ਹੱਥਾਂ ਵਿਚ ਮੋਮਬੱਤੀਆਂ ਫੜਾਉਣ ਦੀ ਤਿਆਰੀ ਵਿਚ ਕੇਜਰੀਵਾਲ'

ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਸਿੱਖ ਭਾਈਚਾਰੇ ਦੀਆਂ ਦੋ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੇ ਮਾਮਲੇ ਵਿਚ ਸਿੱਖ ਭਾਈਚਾਰਾ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਸੀ। ਇਸ ਨੂੰ ਲੈ ਕੇ ਭਾਈਚਾਰੇ ਦੇ ਲੋਕਾਂ ਨੇ ਦਿੱਲੀ ਤੋਂ ਲੈ ਕੇ ਸ਼੍ਰੀਨਗਰ ਤੱਕ ਵਿਰੋਧ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮਨਮੀਤ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਇਕ 50 ਸਾਲਾ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ ਸੀ। ਹੁਣ ਲੜਕੀ ਦੀ ਵਾਪਸੀ ਤਾਂ ਹੋ ਗਈ ਹੈ ਪਰ ਇਸ ਦਾ ਧਰਮ ਪਰਿਵਰਤਨ ਅਜੇ ਵੀ ਇਕ ਸਮੱਸਿਆ ਬਣਿਆ ਹੋਇਆ ਹੈ।

In The Market