LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

drown in sea

ਟੋਰਾਂਟੋ (ਇੰਟ.)- ਦੋ ਭਾਰਤੀ ਨੌਜਵਾਨਾਂ (Indian Youngman) ਨਾਲ ਵਿਦੇਸ਼ੀ ਜ਼ਮੀਨ 'ਤੇ ਇਕ ਭਿਆਨਕ ਹਾਦਸਾ (Accident) ਵਾਪਰ ਗਿਆ, ਜਿਸ ਵਿਚ ਦੋਵਾਂ ਦੀ ਮੌਤ ਹੋ ਗਈ। ਦੋਵੇਂ ਸਮੁੰਦਰ ਵਿਚ ਨਹਾਉਣ (Bathing in the sea) ਲਈ ਗਏ ਸਨ ਕਿ ਅਚਾਨਕ ਡੁੱਬ (Drown) ਜਾਣ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਇਕ ਨੌਜਵਾਨ ਫਿਰੋਜ਼ਪੁਰ (Ferozpur) ਦੇ ਪਿੰਡ ਅਮੀਰ ਖਾਸ ਵਾਸੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਦੇਵ ਰਾਜ ਕੰਬੋਜ (Baldev Singh kamboj) ਦਾ ਪੁੱਤਰ ਸਾਹਿਲ (Sahil) ਹੈ। ਕੁਝ ਦਿਨ ਪਹਿਲਾਂ ਹੀ ਸਾਹਿਲ ਨੂੰ ਕੈਨੇਡਾ (Canada) ਦੀ ਪੀ.ਆਰ. (P. R.)ਮਿਲੀ ਸੀ।

10 Best Beaches in Toronto Meet Eco-Friendly Standards

Read this- ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਪਾਬੰਦੀਆਂ ਵਿਚ ਦਿੱਤੀ ਢਿੱਲ, ਹੁਣ 9 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਮਿਲੀ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਸਮੁੰਦਰ ਵਿਚ ਨਹਾਉਣ ਗਏ ਸਨ। ਇਕ ਤੈਰ ਕੇ ਬਾਹਰ ਆ ਗਿਆ, ਜਦੋਂ ਕਿ ਦੋ ਡੁੱਬ ਗਏ। ਡੁੱਬਣ ਵਾਲਿਆਂ ਵਿਚ ਸ਼ਾਮਲ ਦੂਜਾ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ, ਜਿਸ ਦੀ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਹਿਲ ਕੈਨੇਡਾ ਪੜ੍ਹਣ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਸੀ। ਕੈਨੇਡਾ ਵਿਚ ਰਹਿੰਦੇ ਸਮੇਂ ਸਾਹਿਲ ਨੂੰ 5 ਸਾਲ ਹੋ ਚੁੱਕੇ ਸਨ।

2,723 Canadian Police Stock Photos, Pictures & Royalty-Free Images - iStock

Read this- ਟੀ-20 ਵਿਸ਼ਵ ਕੱਪ : ਯੂ.ਏ.ਈ. ਵਿਚ 17 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਉਹ ਆਪਣੇ ਦੋਸਤ ਦੀ ਪਾਰਟੀ ਵਿਚ ਟੋਰਾਂਟੋ ਗਿਆ ਸੀ। ਉਥੇ ਸਮੁੰਦਰ ਵਿਚ ਨਹਾਉਣ ਲਈ ਤਿੰਨ ਦੋਸਤ ਉਤਰੇ। ਇਕ ਦੋਸਤ ਤੈਰ ਕੇ ਬਾਹਰ ਆ ਗਿਆ, ਜਦੋਂ ਕਿ ਦੋ ਡੁੱਬ ਗਏ। ਸਾਹਿਲ ਨੂੰ ਉਥੋਂ ਕੱਢ ਕੇ ਟੋਰਾਂਟੋ ਦੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੁਧਿਆਣਾ ਵਾਸੀ ਨੌਜਵਾਨ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ ਹੈ।

In The Market