LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੇਸੀ ਦਾ ਖਿਤਾਬ ਜਿੱਤਣ ਦਾ ਸਪਨਾ ਅਜੇ ਵੀ ਅਧੂਰਾ

messi

ਬਾਰਸੀਲੋਨਾ (ਇੰਟ.)- ਲਿਓਨਲ ਮੇਸੀ (Lionel Messi) ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਬਾਰਸੀਲੋਨਾ (Barcelona) ਵਲੋਂ ਹਰੇਕ ਖਿਤਾਬ ਜਿੱਤਿਆ ਹੈ ਪਰ ਅਰਜਨਟੀਨਾ (Argentina) ਲਈ ਕੋਈ ਵੱਡਾ ਖਿਤਾਬ ਜਿੱਤਣ ਦਾ ਉਨ੍ਹਾਂ ਦਾ ਸਪਨਾ ਅਜੇ ਵੀ ਅਧੂਰਾ ਹੈ। ਮੇਸੀ ਹੁਣ 33 ਸਾਲ ਦੇ ਹਨ ਅਤੇ ਉਨ੍ਹਾਂ ਕੋਲ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ (Copa America football tournament) ਜਿੱਤ ਕੇ ਇਹ ਸਪਨਾ ਪੂਰਾ ਕਰਨ ਦਾ ਲਗਭਗ ਆਖਰੀ ਮੌਕਾ ਹੈ। ਇਹ ਸਟਾਰ ਫੁੱਟਬਾਲਰ (Star footballer) ਇਸ ਵਾਰ ਆਪਣੇ ਅਧੂਰੇ ਸਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

Lionel Messi: My big dream is to win a title with Argentina - Barca  Blaugranes

ਇਹ ਵੀ ਪੜ੍ਹੋ-ਕਾਂਗਰਸੀ ਐੱਮ.ਪੀ. ਦਾ ਨਵਾਂਸ਼ਹਿਰ ਦੇ ਪਿੰਡ ਵਿਚ ਹੋਇਆ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ

ਅਰਜਨਟੀਨਾ ਕੋਪਾ ਅਮਰੀਕਾ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਸੋਮਵਾਰ ਨੂੰ ਰੀਓ ਡੀ ਜਨੇਰੀਓ ਵਿਚ ਚਿਲੀ ਦੇ ਖਿਲਾਫ ਕਰੇਗਾ। ਕੋਲੰਬੀਆ ਅਤੇ ਅਰਜਨਟੀਨਾ ਨੂੰ ਸਹਿ ਮੇਜ਼ਬਾਨ ਤੋਂ ਹਟਾਏ ਜਾਣ ਤੋਂ ਬਾਅਦ ਬ੍ਰਾਜ਼ੀਲ ਨੂੰ ਅੰਤਿਮ ਪਲਾਂ ਵਿਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਸੌਂਪੀ ਗਈ ਸੀ। ਮੇਸੀ ਨੇ ਰੀਓ ਵਿਚ ਪ੍ਰੈੱਸ ਕਾਨਫਰੰਸ ਵਿਚ ਕਿਹਾ, ਮੈਂ ਹਮੇਸ਼ਾ ਆਪਣੀ ਟੀਮ ਲਈ ਮੁਹੱਈਆ ਰਹਿੰਦਾ ਹਾਂ। ਮੇਰਾ ਸਭ ਤੋਂ ਵੱਡਾ ਸਪਨਾ ਆਪਣੀ ਰਾਸ਼ਟਰੀ ਟੀਮ ਦੇ ਨਾਲ ਖਿਤਾਬ ਜਿੱਤਣਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਈ ਵਾਰ ਇਸ ਦੇ ਨੇੜੇ ਪਹੁੰਚਿਆ, ਅਜਿਹਾ ਨਹੀਂ ਹੋ ਸਕਿਆ ਪਰ ਮੈਂ ਕੋਸ਼ਿਸ਼ ਜਾਰੀ ਰੱਖਾਂਗਾ। ਮੈਂ ਇਸ ਸਪਨੇ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡਾਂਗਾ।

In The Market