LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸੀ ਐੱਮ.ਪੀ. ਦਾ ਨਵਾਂਸ਼ਹਿਰ ਦੇ ਪਿੰਡ ਵਿਚ ਹੋਇਆ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ

manish tiwari

ਨਵਾਂ ਸ਼ਹਿਰ (ਇੰਟ.)- ਕਾਂਗਰਸ ਪਾਰਟੀ ਦੇ ਆਨੰਦਪੁਰ ਸਾਹਿਬ (Anandpur Sahib) ਤੋਂ ਮੈਂਬਰ ਆਫ ਪਾਰਲੀਮੈਂਟ ਮਨੀਸ਼ ਤਿਵਾੜੀ (MP Manish Tiwari) ਨੂੰ ਉਸ ਵੇਲੇ ਕਿਸਾਨਾਂ (Farmers) ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਅੱਜ ਪਿੰਡ ਭਾਰਟਾਂ ਕਲਾਂ ਵਿਖੇ ਨੀਂਹ ਪੱਥਰ (Inaugration) ਰੱਖਣ ਪੁੱਜੇ ਸਨ। ਇਸ ਦੌਰਾਨ ਦੋਆਬਾ ਕਿਸਾਨ ਯੂਨੀਅਨ (Doaba Kissan Union) ਪੰਜਾਬ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਪਿੰਡ ਭਾਰਟਾਂ ਕਲਾਂ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਜਿੱਥੇ ਮਨੀਸ਼ ਤਿਵਾੜੀ (Manish Tiwari) ਨੂੰ ਕਾਲੀਆਂ ਝੰਡੀਆਂ (Black Flags) ਵਿਖਾਈਆਂ ਉਥੇ ਹੀ ਉਨ੍ਹਾਂ ਦੀ ਗੱਡੀ ਨੂੰ ਘੇਰਾ ਪਾਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ (Police) ਨੇ ਬੜੀ ਹੀ ਮੁਸ਼ਕਿਲ ਨਾਲ ਉਨ੍ਹਾਂ ਦਾ ਬਚਾਅ ਕੀਤਾ।

BJP trying to undermine Ambedkar's legacy by fiddling with Constitution: Manish  Tewari

ਇਹ ਵੀ ਪੜ੍ਹੋ- 'ਕੋਰੋਨਾ ਵਾਇਰਸ ਹੋਰ ਚਲਾਕ ਹੋ ਗਿਐ, ਹੁਣ ਵਰਤਣੀ ਪਵੇਗੀ ਹੋਰ ਸਾਵਧਾਨੀ'

ਪ੍ਰਦਰਸ਼ਨ ਕਰ ਰਹੇ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਮਨੀਸ਼ ਤਿਵਾੜੀ ਸੰਸਦ ਵਿੱਚ ਬੈਠਾ ਹੈ, ਜਿਸ ਦਿਨ ਖੇਤੀ ਕਾਨੂੰਨ ਪਾਸ ਹੋ ਰਹੇ ਸਨ ਉਸ ਦਿਨ ਮਨੀਸ਼ ਤਿਵਾੜੀ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕੀਤਾ। ਇਕ ਵਾਰ ਵੀ ਸਾਡੇ ਕਿਸਾਨਾਂ ਦੇ ਹੱਕ ਦਾ ਨਾਅਰਾ ਨਹੀਂ ਮਾਰਿਆ।ਇਹ ਲੋਕ ਸਾਡੀਆਂ ਵੋਟਾਂ ਰਾਹੀ ਜਿੱਤ ਕੇ ਸੈਂਕੜੇ ਸੁਰੱਖਿਆ ਮੁਲਾਜ਼ਮਾਂ ਨੂੰ ਲੈ ਕੇ ਫਿਰਦੇ ਹਨ ਪਰ ਇਨ੍ਹਾਂ ਨੂੰ ਸਾਡੇ ਹੱਕਾਂ ਦੀ ਕੋਈ ਫਿਕਰ ਨਹੀਂ ਹੈ। ਹੁਣ ਇਹ ਸਾਡੇ ਪਿੰਡਾਂ ਵਿੱਚ ਨੀਂਹ ਪੱਥਰ ਰੱਖਦੇ ਫਿਰਦੇ ਹਨ। ਕਿਸਾਨ ਅੰਦੋਲਨ ਵਿੱਚ  400 ਕਿਸਾਨ ਸ਼ਹੀਦ ਹੋਏ ਹਨ ਪਰ ਇਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ।"

Farmers' Protest: The Right To Protest Vs Public Inconvenience

ਇਹ ਵੀ ਪੜ੍ਹੋ- ਚੰਡੀਗੜ੍ਹ ਵਿਚ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਹੁਣ ਇੰਨੇ ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂ
ਤੁਹਾਨੂੰ ਦੱਸ ਦਈਏ ਕਿ ਪਿਛਲੇ ਤਕਰੀਬਨ 7 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਦੌਰਾਨ 11 ਵਾਰ ਮੋਦੀ ਸਰਕਾਰ ਨਾਲ ਗੱਲਬਾਤ ਵੀ ਹੋ ਚੁੱਕੀ ਹੈ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਰਹੀ ਹੈ। ਇਸ ਦੌਰਾਨ ਕਈ ਕਿਸਾਨ ਆਪਣੀ ਜਾਨ ਵੀ ਗਵਾ ਚੁੱਕੇ ਹਨ। ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ ਅਤੇ ਨਾ ਹੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਹੀ ਲਿਆ ਗਿਆ ਹੈ।

In The Market