ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਕੋਰੋਨਾ ਦੇ ਘੱਟ ਹੁੰਦੇ ਮਾਮਲੇ ਅਤੇ ਵੈਕਸੀਨੇਸ਼ਨ (Vaccination) ਦੀ ਸਥਿਤੀ 'ਤੇ ਪ੍ਰੈੱਸ ਕਾਨਫਰੰਸ ਕਰਦੇ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਸਿੰਘ ਪਾਲ ਨੇ ਕਿਹਾ ਕਿ ਅਜੇ ਵਾਇਰਸ ਦਾ ਅਸਰ ਬਹੁਤ ਘੱਟ ਹੈ। ਕੋਰੋਨਾ ਵਾਇਰਸ ਦਾ ਨਵਾਂ ਵੈਰੀਅੰਟ 2020 ਦੇ ਮੁਕਾਬਲੇ ਜ਼ਿਆਦਾ ਚਲਾਕ ਹੋ ਗਿਆ ਹੈ। ਹੁਣ ਸਾਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਸਾਨੂੰ ਜ਼ਿਆਦਾ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਨਾ ਪਵੇਗਾ। ਮਾਸਕ ਲਗਾਤਾਰ ਪਹਿਨੇ ਰੱਖਣਾ ਹੋਵੇਗਾ। ਕੋਵਿਡ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਨ ਕਰਨਾ ਹੋਵੇਗਾ। ਇਸ ਤੋਂ ਬਿਨਾਂ ਹਾਲਾਤ ਫਿਰ ਖਰਾਬ ਹੋ ਸਕਦੇ ਹਨ।
ਇਹ ਵੀ ਪੜ੍ਹੋ- ਚੰਡੀਗੜ੍ਹ ਵਿਚ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਹੁਣ ਇੰਨੇ ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂ
ਨੋਵਾਵੈਕਸ ਦੇ ਨਤੀਜੇ ਉਮੀਦ ਮੁਤਾਬਕ ਹਨ। ਅਸੀਂ ਜਨਤਕ ਡੋਮੇਨ ਵਿਚ ਮੁਹੱਈਆ ਅੰਕੜਿਆਂ ਤੋਂ ਜੋ ਸਿੱਖ ਰਹੇ ਹਾਂ ਕਿ ਇਹ ਟੀਕਾ ਬਹੁਤ ਸੁਰੱਖਿਅਤ ਅਤੇ ਜ਼ਿਆਦਾ ਅਸਰਦਾਰ ਹੈ। ਇਸ ਦਾ ਉਤਪਾਦਨ ਭਾਰਤ ਵਿਚ ਕੀਤਾ ਜਾਵੇਗਾ। ਨੈਦਾਨਿਕ ਪ੍ਰੀਖਣ ਕੀਤੇ ਜਾ ਰਹੇ ਹਨ ਅਤੇ ਪੂਰਾ ਹੋਣ ਦੇ ਇਕ ਵਿਕਸਿਤ ਪੜਾਅ ਵਿਚ ਹਾਂ''।
ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਨੋਵਾਵੈਕਸ ਵੈਕਸੀਨ ਦਾ ਉਤਪਾਦਨ ਕੀਤਾ ਜਾਵੇਗਾ, ਉਮੀਦ ਹੈ ਕਿ ਬਹੁਤ ਵੱਡੀ ਗਿਣਤੀ ਵਿਚ ਪੁਣੇ ਸਥਿਤ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਤਿਆਰੀ ਦਾ ਕੰਮ ਪਹਿਲਾਂ ਹੀ ਹੋ ਚੁੱਕਾ ਹੈ। ਜਿਸ ਦਾ ਭਾਰਤ ਵਿਚ ਵੈਕਸੀਨ ਦੀ 1.1 ਬਿਲੀਅਨ ਖੁਰਾਕ ਦਾ ਉਤਪਾਦਨ ਕਰਨ ਲਈ ਮੈਰੀਲੈਂਡ ਸਥਿਤ ਕੰਪਨੀ ਨਾਲ ਇਕ ਸਮਝੌਤਾ ਹੈ।
Virus transmission is very low right now. Cluster cases should be contained. We are dealing with a highly transmissible variant this year than we were in 2020, hence we exercise greater caution & strictly abide by COVID appropriate behaviour: Dr VK Paul, Member-Health, Niti Aayog pic.twitter.com/Kw6S8JOHrm
— ANI (@ANI) June 15, 2021
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर