ਸ਼੍ਰੀਨਗਰ: ਭਾਰਤ ਅਤੇ ਚੀਨ ਦੀ ਫ਼ੌਜ (India china army) ਵਿਚਾਲੇ ਹੋਈ ਹਿੰਸਕ ਝੜਪ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਲੱਦਾਖ (ladakh) ਦੇ ਐੱਲ. ਏ. ਸੀ. ਨਾਲ ਲੱਗਦੀ (Galwan Valley)ਗਲਵਾਨ ਘਾਟੀ ’ਚ ਪਿਛਲੇ ਸਾਲ ਅੱਜ ਦੇ ਹੀ ਦਿਨ (15 ਜੂਨ) ਨੂੰ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ ਇਕ ਕਰਨਲ ਸਮੇਤ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਭਾਰਤੀ ਫ਼ੌਜ (India army) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ਹੀਦ ਹੋਏ ਬਹਾਦਰ ਜਵਾਨਾਂ ਦੀ ਵੀਰਤਾ ਰਾਸ਼ਟਰ ਦੀ ਯਾਦ ਵਿਚ ਹਮੇਸ਼ਾ ਬਣੀ ਰਹੇਗੀ।
ਕੀ ਹੈ ਅਸਲ ਸੱਚ
ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਸਰਹੱਦ ‘ਤੇ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਚੀਨੀ ਫੌਜੀਆਂ ਨੇ ਭਾਰਤੀ ਸਰਹੱਦ ਦੇ ਕਈ ਕਿਲੋਮੀਟਰ ਅੰਦਰ ਤੱਕ ਆ ਕੇ ਆਪਣੇ ਟੈਂਟ ਲਗਾਏ, ਖਾਈਆਂ ਬਣਾਈਆਂ ਅਤੇ ਦੂਜੇ ਭਾਰੀ ਉਪਕਰਨ ਲਿਆਂਦੇ। ਚੀਨ ਦੇ ਇਸ ਅਣਕਿਆਸੇ ਕਦਮ ਨੂੰ ਦੇਖਦੇ ਹੋਏ ਭਾਰਤੀ ਫ਼ੌਜ ਨੇ ਲੱਦਾਖ ਵਿੱਚ ਸਰਹੱਦ ‘ਤੇ ਹਜ਼ਾਰਾਂ ਫ਼ੌਜੀਆਂ ਦੀ ਤਾਇਨਾਤੀ ਕੀਤੀ ਅਤੇ ਉੱਥੇ ਵਾਧੂ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕੀਤੇ।
ਇਹ ਵੀ ਪੜ੍ਹੋ-ਕਾਂਗਰਸੀ ਐੱਮ.ਪੀ. ਦਾ ਨਵਾਂਸ਼ਹਿਰ ਦੇ ਪਿੰਡ ਵਿਚ ਹੋਇਆ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ
ਚੀਨ ਦਾ ਭਾਰਤ ‘ਤੇ ਦੋਸ਼
ਇਹ ਤਣਾਅ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਹੱਥੋਪਾਈ ਅਤੇ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਇਸ ਝੜਪ ਵਿੱਚ 20 ਭਾਰਤੀ ਫ਼ੌਜੀਆਂ ਦੀ ਮੌਤ ਹੋਈ। ਚੀਨ ਨੇ ਬਾਅਦ ਵਿੱਚ ਕਿਹਾ ਕਿ ਇਸ ਝੜਪ ਵਿੱਚ ਉਨ੍ਹਾਂ ਦੇ ਚਾਰ ਫ਼ੌਜੀਆਂ ਦੀ ਮੌਤ ਹੋਈ। ਇਸ ਦੇ ਨਾਲ ਚੀਨ ਨੇ ਇਸ ਤਣਾਅ ਪਿੱਛੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਹੈ।
ਗਲਵਾਨ ਘਾਟੀ ‘ਚ ਕੀ ਹੈ ਖ਼ਾਸ
ਗਲਵਾਨ ਘਾਟੀ (Galwan Valley) ਵਿਵਾਦਿਤ ਖੇਤਰ ਅਕਸਾਈ ਚੀਨ ‘ਚ ਸਥਿਤ ਹੈ।ਇਹ ਘਾਟੀ ਲੱਦਾਖ ਅਤੇ ਅਕਸਾਈ ਚੀਨ ਦੇ ਵਿਚਕਾਰ ਭਾਰਤ-ਚੀਨ ਨਜ਼ਦੀਕ ਮੌਜੂਦ ਹੈ। ਇੱਥੇ ਅਸਲ ਨਿਯੰਤਰਣ ਰੇਖਾ, ਐਲਏਸੀ ਅਕਸਾਈ ਚੀਨ ਨੂੰ ਭਾਰਤ ਤੋਂ ਵੱਖ ਕਰਦੀ ਹੈ
ਇਹ ਵੀ ਪੜ੍ਹੋ- ਮੇਸੀ ਦਾ ਖਿਤਾਬ ਜਿੱਤਣ ਦਾ ਸਪਨਾ ਅਜੇ ਵੀ ਅਧੂਰਾ
ਜੇਕਰ ਅੱਜ ਦੀ ਗੱਲ ਕਰੀਏ ‘ਤੇ ਇਸ ਇਕ ਸਾਲ ਦੌਰਾਨ ਹੁਣ ਤੱਕ ਭਾਰਤ-ਚੀਨ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਐਲਏਸੀ (LAC) ’ਤੇ ਹਾਲਾਤ ਪਹਿਲਾਂ ਵਰਗੇ ਦੀ ਦੱਸੇ ਜਾ ਰਹੇ ਹਨ।
ਦੋਵੇਂ ਦੇਸ਼ਾਂ ਦੇ ਇਸ ਇਲਾਕੇ ਵਿੱਚ ਆਪੋ-ਆਪਣੀਆਂ ਸਰਹੱਦਾਂ ਨੂੰ ਲੈ ਕੇ ਆਪੋ-ਆਪਣੇ ਦਾਅਵੇ ਹਨ। ਲੋਕਾਂ ਦੇ ਜੀਵਨ ਵਿੱਚ ਬਹੁਤੀ ਤਬਦੀਲੀ ਵੀ ਦਿਖਾਈ ਨਹੀਂ ਦਿੰਦੀ ਹੈ। ਪਿੰਡ ਵਿੱਚ ਕੋਰੋਨਾਵਾਇਰਸ ਦਾ ਕਹਿਰ ਨਾ ਦੇ ਬਰਾਬਰ ਹੈ। ਇੱਥੇ ਔਰਤਾਂ ਪਰੰਪਰਾਗਤ ਪਹਿਰਾਵੇ ਵਿੱਚ ਯਾਕ ਅਤੇ ਬੱਕਰੀਆਂ ਚਰਾਉਂਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।









