LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IND vs NZ WTC 2021 : ਭਾਰਤ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨ ਬਣਿਆ ਨਿਊਜ਼ੀਲੈਂਡ

newzealandmatch

ਵੇਲਿੰਗਟਨ (ਬਿਊਰੋ)- ਨਿਊਜ਼ੀਲੈਂਡ ਦੇ ਰੂਪ ਵਿਚ ਦੁਨੀਆ ਨੂੰ ਪਹਿਲਾ ਟੈਸਟ ਚੈਂਪੀਅਨ ਮਿਲ ਗਿਆ ਹੈ। ਨਿਊਜ਼ੀਲੈਂਡ ਨੇ 23 ਜੂਨ 2021 ਦੀ ਰਾਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਰਾਇਆ। ਰਾਸ ਟੇਲਰ ਨੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਨਿਊਜ਼ੀਲੈਂਡ ਦੇ ਕਾਈਲ ਜੈਮੀਸਨ ਪਲੇਅਰ ਆਫ ਦਿ ਮੈਚ ਚੁਣੇ ਗਏ। ਉਨ੍ਹਾਂ ਨੇ ਇਸ ਮੈਚ ਵਿਚ 46 ਵੋਰ ਵਿਚ 22 ਮੇਡਨ ਸੁੱਟਦੇ ਹੋਏ 61 ਦੌੜਾਂ ਦਿੱਤੀਆਂ ਜਦੋਂ ਕਿ 7 ਵਿਕਟਾਂ ਹਾਸਲ ਕੀਤੀਆਂ। ਇਸ ਮੈਚ ਵਿਚ ਨਿਊਜ਼ੀਲੈਂਡ ਨੂੰ ਜਿੱਤ ਲਈ ਦੂਜੀ ਪਾਰੀ ਵਿਚ 139 ਦੌੜਾਂ ਦਾ ਟੀਚਾ ਦਿੱਤਾ ਸੀ, ਜੋ ਉਸ ਨੇ 45.5 ਓਵਰ ਵਿਚ 2 ਵਿਕਟਾਂ 'ਤੇ 140 ਦੌੜਾਂ ਬਣਾ ਹਾਸਲ ਕਰ ਲਿਆ।

Read this- Euro 2020: ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ, ਅੰਤਿਮ-16 ’ਚ ਬਣਾਈ ਜਗ੍ਹਾ

ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੋਵੇਂ ਪਾਰੀਆਂ ਵਿਚ ਟੀਮ ਦੇ ਟੌਪ ਸਕੋਰਰ ਰਹੇ। ਉਨ੍ਹਾਂ ਨੇ ਪਹਿਲੀ ਪਾਰੀ ਵਿਚ 49 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ਵਿਚ ਉਹ 8 ਚੌਕਿਆਂ ਦੀ ਮਦਦ ਨਾਲ 89 ਗੇਂਦਾਂ ਵਿਚ 52 ਦੌੜਾਂ ਬਣਾ ਕੇ ਅਜੇਤੂ ਰਹੇ। ਰੌਸ ਟੇਲਰ ਨੇ 6 ਚੌਕਿਆਂ ਦੀ ਮਦਦ ਨਾਲ 100 ਗੇਂਦਾਂ ਵਿਚ ਅਜੇਤੂ 47 ਦੌੜਾਂ ਬਣਾਈਆਂ। ਦੋਹਾਂ ਵਿਚਾਲੇ ਤੀਜੀ ਵਿਕਟ ਲਈ 96 ਦੌੜਾਂ ਦੀ ਅਜੇਤੂ ਸਾਂਝੇਦਾਰੀ ਬਣੀ।
ਭਾਰਤੀ ਟੀਮ ਦੂਜੀ ਪਾਰੀ ਵਿਚ 170 ਦੌੜਾਂ 'ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿਚ 32 ਦੌੜਾਂ ਦੀ ਬੜ੍ਹਤ ਬਣਾਈ ਸੀ। ਇਸ ਤਰ੍ਹਾਂ ਉਸ ਮੈਚ ਨੂੰ ਜਿੱਤਣ ਲਈ 139 ਬਣਾਉਣੀਆਂ ਸਨ। ਭਾਰਤ ਲਈ ਦੂਜੀ ਪਾਰੀ ਵਿਚ ਰਿਸ਼ਭ ਪੰਤ ਨੇ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 30 ਦੌੜਾਂ ਦੀ ਪਾਰੀ ਖੇਡੀ। 
ਰਵਿੰਦਰ ਜਡੇਜਾ ਨੇ 16, ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨੇ 15-15 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਨੇ 13-13 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲਐੰਡ ਲਈ ਟਿਮ ਸਾਊਦੀ ਨੇ 4, ਟ੍ਰੇਂਟ ਬੋਲਟ ਨੇ 3, ਕਾਏਲ ਜੇਮੀਸਨ ਨੇ 2 ਅਤੇ ਨੀਲ ਵੈਗਨਰ ਨੇ ਇਕ ਵਿਕਟ ਹਾਸਲ ਕੀਤੀ। ਇਹ ਮੈਚ ਮੀਂਹ ਕਾਰਣ ਰਿਜ਼ਰਵ ਡੇਅ ਤੱਕ ਪਹੁੰਚਿਆ। ਭਾਰਤ ਦੀ ਪਹਿਲੀ ਪਾਰੀ 217 ਦੌੜਾਂ 'ਤੇ ਸਿਮਟੀ ਸੀ। ਨਿਊਜ਼ੀਲਐੰਡ ਨੇ ਪਹਿਲੀ ਪਾਰੀ ਵਿਚ 249 ਦੌੜਾਂ ਬਣਾ ਕੇ 32 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।

In The Market