LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਨਾਲ ਹੋਇਆ ਦੇਹਾਂਤ, ਫੋਰਟਿਸ ਹਸਪਤਾਲ 'ਚ ਸਨ ਦਾਖ਼ਲ

milkha wife

ਨਵੀਂ ਦਿੱਲੀ: ਮਹਿਲਾ ਵਾਲੀਵਾਲ ਟੀਮ ਦੀ ਸਾਬਕਾ ਕਪਤਾਨ ਤੇ (Milkha Singh's wife) ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ (Nirmal Kaur)ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹਨਾਂ ਦੀ ਕੋਰੋਨਾ ਇਨਫੈਕਸ਼ਨ ਦੇ ਚੱਲਦਿਆਂ ਮੌਤ ਹੋ ਗਈ ਹੈ। ਉਨ੍ਹਾਂ ਦਾ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। (Milkha Singh) ਮਿਲਖਾ ਸਿੰਘ ਦਾ  ਚੰਡੀਗੜ੍ਹ ਦੇ ਪੀਜੀਆਈ ਵਿੱਚ ਇੰਟੈਂਸਿਵ ਕੇਅਰ ਯੂਨਿਟ ਅੰਦਰ ਕੋਰੋਨਾ ਨਾਲ ਲੜਾਈ ਲੜ੍ਹ ਰਹੇ ਹਨ। 

 

ਇਹ ਵੀ ਪੜ੍ਹੋ: ਪਤੀ ਦੀ ਮੌਤ ਤੋਂ ਬਾਅਦ ਮਾਮੇ ਸੁਹਰੇ ਨੇ ਲੁੱਟਿਆ ਪੂਰਾ ਘਰ! ਮਾਸੂਮ ਬੱਚਿਆਂ ਸੜਕ ਤੇ ਲੈ ਆਈ ਮਾਂ 

ਇਸ ਦੌਰਾਨ ਹੀ ਉਨ੍ਹਾਂ ਦੀ ਪਤਨੀ ਨਿਰਮਲ ਕੌਰ (Nirmal Kaur)ਇਸ ਕੋਰੋਨਾ ਵਾਇਰਸ ਦੀ ਲਾਗ ਨਾਲ ਤਕਰੀਬਨ ਤਿੰਨ ਹਫ਼ਤੇ ਲੜ੍ਹਨ ਮਗਰੋਂ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ 85 ਸਾਲਾ ਨਿਰਮਲ ਕੌਰ  (Nirmal Kaur) ਨੇ ਐਤਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਸੀ ਅਤੇ ਇਥੇ ਹੀ ਆਖਰੀ ਸਾਹ ਲਏ।

In The Market