LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਤੀ ਦੀ ਮੌਤ ਤੋਂ ਬਾਅਦ ਮਾਮੇ ਸੁਹਰੇ ਨੇ ਲੁੱਟਿਆ ਪੂਰਾ ਘਰ! ਮਾਸੂਮ ਬੱਚਿਆਂ ਨੂੰ ਸੜਕ ਤੇ ਲੈ ਆਈ ਮਾਂ 

bacha

ਲੁਧਿਆਣਾ: ਲੁਧਿਆਣਾ (ludhiana) ਵਿਚ ਇੱਕ ਨੌਜਵਾਨ ਲੜਕੀ ਨੂੰ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਮਾਮੇ ਸਹੁਰੇ ਨੇ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ। ਇਹਨਾਂ ਹੀ ਨਹੀਂ ਘਰ ਦਾ ਸਾਰਾ ਸਮਾਨ ਚੋਰੀ ਕਰ ਲਿਆ। ਇਸ ਦੇ ਨਾਲ ਹੀ ਪੈਸੇ, ਰਿਵਾਲਵਰ ਅਤੇ ਗਹਿਣੇ ਆਦਿ ਵੀ ਚੋਰੀ ਕਰ ਲੈ ਗਏ। ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਪੁਲਿਸ ਬੁਲਾ ਕੇ ਮਹਿਲਾ ਨੂੰ ਉਸਦਾ ਘਰ ਦਾ ਕਬਜ਼ਾ ਦਵਾਈਆਂ। 

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਸਰਕਾਰ ਦਾ ਵੱਡਾ ਫੈਸਲਾ- ਵਿਆਹਾਂ 'ਚ ਹਿੱਸਾ ਲੈਣ ਲਈ ਜ਼ਰੂਰੀ ਹੋਵੇਗਾ ਇਹ ਕੰਮ

ਇਸ ਤੋਂ ਬਾਅਦ ਠਾਣੇ ਪਹੁੰਚੇ ਤਾਂ ਦੂਜੀ ਪਾਰਟੀ ਨੇ ਪੁਲਿਸ ਦੇ ਸਾਹਮਣੇ ਪੈਸੇ ,ਐਕਟਵਾ ਅਤੇ ਹੋਰ ਸਮਾਨ ਵਾਪਸ ਕੀਤਾ ਪਰ ਗਹਿਣੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਪੀੜਤ ਵਿਧਵਾ ਰੋ ਰੋ ਕੇ ਇਨਸਾਫ਼ ਦੀ ਮੰਗ ਕਰਦੀ ਨਜ਼ਰ ਆਈ ।

 

ਇਲਾਕਾ ਨਿਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇ ਮਹਿਲਾ ਨਾਲ ਉਸ ਦੇ ਮਾਮੇ ਸਹੁਰੇ ਵੱਲੋਂ ਧੱਕਾ ਕੀਤਾ ਜਾ ਰਿਹਾ ਸੀ।  ਮਹਿਲਾ ਨੂੰ ਬੱਚਿਆਂ ਸਮੇਤ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਘਰ ਤੇ ਕਬਜ਼ਾ ਕਰ ਲਿਆ ਸੀ ਅਤੇ ਇੰਨਾ ਹੀ ਨਹੀਂ ਘਰ ਦਾ ਸਾਰਾ ਸਮਾਨ ਵੀ ਚੋਰੀ ਕਰ ਲਿਆ ਸੀ।

ਪੀੜਤ ਰੋ ਰੋ ਕੇ ਇਨਸਾਫ਼ ਦੀ ਮੰਗ ਰਹੀ ਹੈ ਤੇ ਆਪਣਿਆਂ ਦੋ ਛੋਟੀਆਂ ਬੱਚੀਆਂ ਦੀ ਦੁਹਾਈ ਦੇ ਰਹੀ ਹੈ।ਉਥੇ ਹੀ ਦੂਜੀ ਪਾਰਟੀ ਵੱਲੋਂ ਆਏ ਪ੍ਰਤੀਨਿਧ ਨੇ ਕਿਹਾ ਕਿ ਮਾਮੇ ਨੇ ਹੀ ਮੁੰਡੇ ਨੂੰ ਪਾਲਿਆ ਸੀ ਅਤੇ ਅਤੇ ਸਮਾਨ ਦੇ ਦਿੱਤਾ ਗਿਆ ਹੈ ਕਿਉਂਕਿ ਜਿਸ ਦੇ ਨਾਮ ਤੇ ਹੈ ਉਸਦਾ ਹੀ ਹੱਕ ਬਣਦਾ ਹੈ ਅਤੇ ਕੁਝ ਦਿਨਾਂ ਵਿਚ ਸਾਰਾ ਮਸਲਾ ਨਿੱਬੜ ਜਾਵੇਗਾ।

ਇਹ ਵੀ ਪੜ੍ਹੋ: ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਪੁਲਸ ਮੁਕਾਬਲੇ 'ਤੇ ਪਰਿਵਾਰ ਨੇ ਖੜ੍ਹੇ ਕੀਤੇ ਸਵਾਲ

ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਸਹੁਰੇ ਪਰਿਵਾਰ ਵੱਲੋਂ ਨਗਦੀ ਅਤੇ ਐਕਟਿਵਾ ਆਦਿ ਕੁਝ ਸਮਾਂ ਵਾਪਸ ਕਰ ਦਿੱਤਾ ਗਿਆ ਹੈ ਅਤੇ ਮੌਤ ਤੋਂ ਬਾਅਦ ਰਿਵਾਲਵਰ ਜਮ੍ਹਾਂ ਹੁੰਦਾ ਹੈ ਤੇ ਉਸ ਨੂੰ ਜਮਾਂ ਕਰ ਲਿਆ ਗਿਆ ਹੈ । ਇਸ ਮਾਮਲੇ ਵਿੱਚ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਹੈ ਪੁਲਿਸ ਜਾਂਚ ਕਰ ਰਹੀ ਹੈ।

In The Market