ਫਿਰੋਜ਼ਪੁਰ (ਇੰਟ)- ਗੈਂਗਸਟਰ ਜੈਪਾਲ ਭੁੱਲਰ (Gangster jaipal Bhullar) ਨੂੰ ਮੁਕਾਬਲੇ ਵਿੱਚ ਮਾਰਨ 'ਤੇ ਉਸ ਦੇ ਪਰਿਵਾਰ ਨੇ ਪੁਲਿਸ (Police) ਦੀ ਕਾਰਗੁਜ਼ਾਰੀ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜੈਪਾਲ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ (Jaspreet jassi) ਦੀ ਮੌਤ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋਈਆਂ ਤਸਵੀਰਾਂ ਤੋਂ ਸਾਫ਼ ਹੈ ਕਿ ਪੁਲਿਸ ਮੁਕਾਬਲੇ (Police Encounter) ਸਮੇਂ ਦੋਵੇਂ ਆਪਣੇ ਕਮਰੇ ਵਿਚ ਅਰਾਮ ਕਰ ਰਹੇ ਸਨ। ਪੁਲੀਸ ਚਾਹੁੰਦੀ ਤਾਂ ਦੋਵਾਂ ਤੋਂ ਆਤਮ ਸਮਰਪਣ (Surrender) ਕਰਵਾ ਸਕਦੀ ਸੀ ਪਰ ਪੁਲਿਸ ਨੇ ਅਜਿਹਾ ਕਰਨ ਦੀ ਥਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Cm Mamta banarjee) ਪਾਸੋਂ ਇਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜੈਪਾਲ ਦੇ ਪਰਿਵਾਰ ਦੇ ਕੁਝ ਲੋਕ ਅੱਜ ਉਸ ਦੀ ਦੇਹ ਨੂੰ ਫ਼ਿਰੋਜ਼ਪੁਰ ਲਿਆਉਣ ਵਾਸਤੇ ਇਥੋਂ ਰਵਾਨਾ ਹੋ ਗਏ।
ਜੈਪਾਲ ਦੇ ਘਰ ਅੱਜ ਸਾਰਾ ਦਿਨ ਪੱਤਰਕਾਰਾਂ ਦੀ ਭੀੜ ਲੱਗੀ ਰਹੀ। ਮੁਹੱਲੇ ਦੇ ਕੁਝ ਲੋਕ ਤੇ ਰਿਸ਼ਤੇਦਾਰ ਵੀ ਅੱਜ ਜੈਪਾਲ ਦੀ ਮਾਤਾ ਨਾਲ ਅਫ਼ਸੋਸ ਕਰਨ ਵਾਸਤੇ ਘਰ ਪਹੁੰਚੇ। ਜੈਪਾਲ ਦਾ ਅਸਲ ਨਾਂ ਮਨਜੀਤ ਸਿੰਘ ਸੀ ਤੇ ਉਸ ਉਪਰ ਪੰਜਾਹ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਸਨ। ਜੈਪਾਲ ਦੀ ਮਾਂ ਦਾ ਕਹਿਣਾ ਹੈ ਕਿ ਅੱਠ ਸਾਲ ਤੋਂ ਉਨ੍ਹਾਂ ਦਾ ਜੈਪਾਲ ਨਾਲ ਕਦੇ ਸੰਪਰਕ ਨਹੀਂ ਹੋਇਆ। ਤੁਹਾਨੂੰ ਦੱਸ ਦਈਏ ਕਿ ਪੁਲਸ ਨੂੰ ਲੋੜੀਂਦੇ ਨਸ਼ਾ ਤਸਕਰ ਅਤੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਪੁੱਤਰ ਭੁਪਿੰਦਰ ਸਿੰਘ ਵਾਸੀ ਫ਼ਿਰੋਜ਼ਪੁਰ ਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਰਵਿੰਦਰ ਸਿੰਘ ਵਾਸੀ ਖਰੜ, ਐਸ.ਏ.ਐਸ. ਨਗਰ ਦਾ ਕੋਲਕਾਤਾ ਦੀ ਐਸ.ਟੀ.ਐਫ. ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਸੀ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਇਨ੍ਹਾਂ ਦੇ ਸਿਰ 'ਤੇ ਕ੍ਰਮਵਾਰ 10 ਲੱਖ ਤੇ 5 ਲੱਖ ਰੁਪਏ ਦਾ ਇਨਾਮ ਸੀ। ਪੁਲਿਸ ਪਾਰਟੀ ਜਦੋਂ ਇਨ੍ਹਾਂ ਨੂੰ ਫੜਣ ਲਈ ਉਨ੍ਹਾਂ ਦੇ ਅਪਾਰਟਮੈਂਟ 'ਤੇ ਗਈ ਤਾਂ ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਣ ਪੁਲਸ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਅਤੇ ਦੋਵੇਂ ਗੈਂਗਸਟਰ ਢੇਰ ਹੋ ਗਏ। ਇਹ ਦੋਵੇਂ ਮੁਲਜ਼ਮ 15 ਮਈ ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਜਗਰਾਉਂ ਪੁਲਿਸ ਦੇ ਦੋ ਏ.ਐਸ.ਆਈਜ਼ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੂੰ ਲੋੜੀਂਦੇ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर