LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ

rm dev55

ਹਰਿਦੁਆਰ: ਬਾਬਾ ਰਾਮਦੇਵ  (Baba Ramdev) ਆਏ ਦਿਨ ਚਰਚਾ ਵਿਚ ਰਹਿੰਦੇ ਹਨ। ਉਹ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਉਹ ਐਲੋਪੈਥੀ ਦੇ ਇਲਾਜ ਤੇ ਟਿੱਪਣੀ ਕਰਕੇ ਵਿਵਾਦਾਂ 'ਚ ਘਿਰੇ ਹਨ। ਕਿਹਾ ਜਾ ਰਿਹਾ ਹੈ ਕਿ ਯੋਗਗੁਰੂ ਬਾਬਾ ਰਾਮਦੇਵ ਵੀ ਹੁਣ (Corona vaccine) ਕੋਰੋਨਾ ਵੈਕਸੀਨ ਲਵਾਉਣਗੇ। ਇਥੇ ਦੱਸ ਦੇਈਏ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 21 ਜੂਨ ਤੋਂ ਦੇਸ਼ ਭਰ 'ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਮੁਫ਼ਤ ਵੈਕਸੀਨ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। 

ਇਹ ਵੀ ਪੜੋ:ਸਿਹਤ ਮੰਤਰੀ 'ਤੇ ਕੋਵਿਡ ਹਦਾਇਤਾਂ ਦੀ ਉਲੰਘਣਾ ਕਰਨ ਤੇ ਪਰਚਾ ਹੋਵੇ ਦਰਜ : ਐੱਨ ਕੇ ਸ਼ਰਮਾ

ਪ੍ਰਧਾਨ ਮੰਤਰੀ ਦੇ ਇਸ ਬਿਆਨ 'ਤੇ  (Baba Ramdev) ਰਾਮਦੇਵ ਨੇ ਵੀ ਸਾਰਿਆਂ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਮੈਂ ਜਲਦ ਹੀ ਵੈਕਸੀਨ ਲਵਾਵਾਂਗਾ। ਰਾਮਦੇਵ ਨੇ ਲੋਕਾਂ ਨੂੰ ਕਿਹਾ ਕਿ ਉਹ ਯੋਗ ਤੇ ਆਯੁਰਵੇਦ ਦਾ ਅਭਿਆਸ ਕਰਨ। ਯੋਗ ਬਿਮਾਰੀਆਂ ਖਿਲਾਫ ਇਕ ਢਾਲ ਦੇ ਰੂਪ 'ਚ ਕੰਮ ਕਰਦਾ ਹੈ ਤੇ ਕੋਰੋਨਾ ਨਾਲ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚਾਉਂਦਾ ਹੈ।

ਇਹ ਵੀ ਪੜੋ: ਦਿੱਲੀ-ਪਟਿਆਲਾ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ, ਕਈ ਜ਼ਖ਼ਮੀ

ਬੀਤੇ ਦਿਨੀ ਹੀ ਨੇਪਾਲ (Nepal)ਦੇ ਆਯੁਰਵੇਦ ਅਤੇ ਬਦਲਵੇਂ ਮੈਡੀਸਿਨ ਵਿਭਾਗ (Department of Medicine)ਨੇ ਕੋਰੋਨਿਲ ਕਿੱਟਾਂ ਦੀ ਵੰਡ 'ਤੇ ਪਾਬੰਦੀ ਲਾ ਦਿੱਤੀ ਹੈ। ਨੇਪਾਲ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਰੋਨਿਲ ਕਿੱਟ ਵਿਚ ਸ਼ਾਮਲ ਟੈਬਲੇਟ ਅਤੇ ਨੱਕ ਵਿਚ ਪਾਇਆ ਜਾਣ ਵਾਲਾ ਤੇਲ ਕੋਰੋਨਾ ਵਾਇਰਸ ਨਾਲ ਲੜਣ ਦੀਆਂ ਦਵਾਈਆਂ ਦੇ ਬਰਾਬਰ ਨਹੀਂ ਹੈ। ਡਰੱਗ ਮਾਫੀਆ 'ਤੇ ਟਿੱਪਣੀ ਕਰਦਿਆਂ ਰਾਮਦੇਵ ਨੇ ਕਿਹਾ 'ਸਾਡੀ ਕਿਸੇ ਸੰਗਠਨ ਨਾਲ ਦੁਸ਼ਮਨੀ ਨਹੀਂ ਹੈ ਤੇ ਸਾਰੇ ਚੰਗੇ ਡਾਕਟਰ ਇਸ ਧਰਤੀ 'ਤੇ ਰੱਬ ਵੱਲੋਂ ਭੇਜੇ ਦੂਤ ਹਨ। ਉਹ ਇਸ ਗ੍ਰਹਿ ਲਈ ਉਪਹਾਰ ਹਨ। ਸਾਡੀ ਲੜਾਈ ਦੇਸ਼ ਦੇ ਡਾਕਟਰਾਂ ਨਾਲ ਨਹੀਂ ਹੈ ਜੋ ਡਾਕਟਰ ਸਾਡਾ ਵਿਰੋਧ ਕਰ ਰਹੇ ਹਨ, ਉਹ ਕਿਸੇ ਸੰਸਥਾ ਜ਼ਰੀਏ ਨਹੀਂ ਕਰ ਰਹੇ।'

Baba Ramdev vs IMA: Allopathy treated only 10 percent of serious patients,  90 percent were cured with Yoga-Ayurveda, claim Baba Ramdev | Baba Ramdev  का दावा- योग और आयुर्वेद से ठीक हुए

In The Market