ਜੀਂਦ: ਪੰਜਾਬ ਹੀ ਦੇਸ਼ ਭਰ ਵਿਚ (Road Accident) ਸੜਕ ਹਾਦਸੇ ਨਾਲ ਜੁੜਿਆ ਘਟਨਾਵਾਂ ਵੱਧ ਰਹੀਆਂ ਹਨ। ਇਸ ਦੇ ਚਲਦੇ ਅੱਜ ਵੱਡਾ ਹਾਦਸਾ ਹਰਿਆਣਾ (Haryana) ਦੇ ਜੀਂਦ (Jind) ਜ਼ਿਲ੍ਹੇ ਵਿੱਚ ਵਾਪਰਿਆ ਹੈ ਜਿਥੇ ਨਿੱਜੀ ਬੱਸ (bus accident) ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਨਰਵਾਣਾ ਦੇ ਪਿੰਡ ਬੇਲੜਖਾ ਨੇੜੇ ਦਿੱਲੀ ਪਟਿਆਲਾ ਹਾਈਵੇਅ ‘ਤੇ ਵਾਪਰੀ ਹੈ।
ਇਹ ਵੀ ਪੜੋ: ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਬਸ ਨਰਵਾਣਾ ਤੋਂ ਪੰਜਾਬ ਜਾ ਰਹੀ ਸੀ। ਇਸ ਪ੍ਰਾਈਵੇਟ ਬੱਸ ਵਿਚ 74 ਲੋਕ ਸਵਾਰ ਸੀ। ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਲੋਕਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਸ ਬਿਹਾਰ ਜ਼ਿਲ੍ਹੇ ਦੇ ਸੁਪੌਲ ਤੋਂ ਮਜ਼ਦੂਰਾਂ ਨਾਲ ਝੋਨਾ ਲਾਉਣ ਲਈ ਪੰਜਾਬ ਜਾ ਰਹੀ ਸੀ।
ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ
ਬੇਲੜਖਾ ਬੇਕਾਬੂ ਹੋ ਕੇ ਪਿੰਡ ਨੇੜੇ ਗਿਆ ਅਤੇ ਦਰੱਖਤ ਨਾਲ ਟਕਰਾ ਗਿਆ ਤੇ ਬੱਸ ਪਲਟ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ।



