LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼

chddd

ਚੰਡੀਗੜ੍ਹ (ਇੰਟ.)- ਪੰਜਾਬ ਵਿਚ ਕੋਰੋਨਾ ਵਾਇਰਸ (Corona Virus) ਨੂੰ ਲੈ ਕੇ ਲਾਕਡਾਊਨ (Lockdown) 15 ਜੂਨ ਤੱਕ ਵਧਾ ਦਿੱਤਾ ਗਿਆ ਹੈ। ਜਦੋਂ ਕਿ ਕੋਰੋਨਾ ਵਾਇਰਸ ਦੇ ਘੱਟ ਰਹੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਚੰਡੀਗੜ੍ਹ ਪ੍ਰਸ਼ਾਸਨ (chandigarh Administration) ਵਲੋਂ ਵੀ ਨਵੀਆਂ ਗਾਈਡਲਾਈਨਜ਼ (Guidlines) ਜਾਰੀ ਕੀਤੀਆਂ ਗਈਆਂ ਹਨ।

Fitness, daytime dine-in among others allowed in new guidelines for Pune  from June 7

ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ

ਇਨ੍ਹਾਂ ਗਾਈਡਲਾਈਨਜ਼ ਵਿਚ ਸੁਖਨਾ ਲੇਕ ਜਿਸ ਨੂੰ ਲੋਕਾਂ ਵਲੋਂ ਬਹੁਤ ਹੀ ਮਿਸ ਕੀਤਾ ਜਾ ਰਿਹਾ ਸੀ, ਨੂੰ ਲੈ ਕੇ ਵੀ ਪ੍ਰਸ਼ਾਸਨ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਹੁਣ ਸਵੇਰੇ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਸੁਖਨਾ ਲੇਕ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਉਥੇ ਨਿਯਮਾਂ ਦੀ ਪਾਲਣਾਂ ਕਰਵਾਉਣ ਲਈ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਰਹੇਗੀ। ਚੰਡੀਗੜ੍ਹ ਪ੍ਰਸ਼ਾਸਕ ਵਲੋਂ ਵਾਰ ਰੂਮ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਵੀਕੈਂਡ ਲਾਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ ਜਦੋਂ ਕਿ ਹੁਣ ਸਿਰਫ ਐਤਵਾਰ (Sunday) ਨੂੰ ਹੀ ਲਾਕਡਾਊਨ ਲੱਗਿਆ ਕਰੇਗਾ।

UNLOCK 3.0: Sukhna Lake to be closed on weekends, markets except eateries  to shut at 8 pm | Cities News,The Indian Express

ਇੱਕ ਛੱਡ ਹਜ਼ਾਰ ਪਰਚੇ ਦਰਜ ਕਰਵਾ ਲੈਣ ਮੁੱਖ ਮੰਤਰੀ, ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕਦੇ ਰਹਾਂਗੇ ਆਵਾਜ਼

ਇਸ ਤੋਂ ਇਲਾਵਾ ਦੁਕਾਨਾਂ (Shops) ਦਾ ਸਮਾਂ ਵਧਾ ਕੇ ਹੁਣ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ। ਸਵੇਰੇ 10 ਵਜੇ ਤੋਂ ਸ਼ਾਮੀ ਰਾਤ 9 ਵਜੇ ਤੱਕ ਰੈਸਟੋਰੈਂਟ (Restaurent) ਅਤੇ ਬਾਰ ਖੋਲ੍ਹੇ ਜਾ ਸਕਣਗੇ ਪਰ ਇਸ ਦੌਰਾਨ ਹਦਾਇਤਾਂ ਨਾਲ ਬਾਰ ਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਲ ਵਿਚ ਦੁਕਾਨਾਂ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੁੱਲ ਸਕਣਗੀਆਂ। ਮਾਲ ਵਿਚ ਕੈਫੇਟੇਰੀਆ ਆਦਿ ਨੂੰ ਰਾਤ 8 ਵਜੇ ਤੱਕ ਖੋਲ੍ਹਿਆ ਜਾ ਸਕੇਗਾ।

ਕੀ ਹੈ ਖੁੱਲ੍ਹਾ
ਰੈਸਟੋਰੈਂਟ
ਮਾਲਸ
ਜਿਮ
ਕਲੱਬ
ਸਪਾ
ਮਿਊਜ਼ੀਅਮ
ਹੈਲਥ ਅਤੇ ਬਿਊਟੀ ਸ਼ਾਪਸ
ਲਾਈਬ੍ਰੇਰੀ
ਸੁਖਨਾ ਲੇਕ

ਕੀ ਨਹੀਂ ਹੈ ਖੁਲ੍ਹਾ
ਥੀਏਟਰ ਅਤੇ ਸਿਨੇਮਾ ਹਾਲ

ਰੈਸਟੋਰੈਂਟ ਅਤੇ ਬਾਰ ਨੂੰ ਕੈਪੇਸਿਟੀ ਮੁਤਾਬਕ 50 ਫੀਸਦੀ ਲੋਕ ਹੀ ਬਿਠਾਉਣ ਦੀ ਇਜਾਜ਼ਤ।
ਰਾਤ ਦਾ ਕਰਫਿਊ ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ
ਸੋਸ਼ਲ ਗੈਦਰਿੰਗ ਦੀ ਲਿਮਿਟ ਨੂੰ ਵਧਾ ਦਿੱਤਾ ਗਿਆ ਹੈ ਅਤੇ ਹੁਣ 30 ਲੋਕ ਹੋ ਸਕਣਗੇ ਸ਼ਾਮਲ

In The Market