ਨਵੀਂ ਦਿੱਲੀ (ਇੰਟ.)- ਦਿੱਲੀ ਅਤੇ ਕੇਂਦਰ ਸਰਕਾਰ (Modi Government) ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਈ ਹੈ। ਘਰ-ਘਰ ਰਾਸ਼ਨ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਚਿੱਠੀ (Letter) ਲਿਖੀ ਹੈ। ਇਸ ਵਿਚ ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਅਪੀਲ ਕਰਦੇ ਹੋਏ ਲਿਖਿਆ ਕਿ ਕਿਰਪਾ ਘਰ-ਘਰ ਰਾਸ਼ਨ ਯੋਜਨਾ ਦਿੱਲੀ ਵਿਚ ਲਾਗੂ ਕਰਨ ਦਿਓ। ਅੱਜ ਤੱਕ ਰਾਸ਼ਟਰ ਹਿੱਤ ਦੇ ਸਾਰੇ ਕੰਮਾਂ ਵਿਚ ਮੈਂ ਤੁਹਾਡਾ ਸਾਥ ਦਿੱਤਾ ਹੈ, ਰਾਸ਼ਟਰ ਹਿੱਤ ਦੇ ਇਸ ਕੰਮ ਵਿਚ ਤੁਸੀਂ ਵੀ ਸਾਡਾ ਸਾਥ ਦਿਓ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕੋਰੋਨਾਕਾਲ ਵਿਚ ਇਹ ਯੋਜਨਾ ਪੂਰੇ ਦੇਸ਼ ਵਿਚ ਲਾਗੂ ਹੋਵੇ। ਕੇਂਦਰ ਸਰਕਾਰ ਇਸ ਯੋਜਨਾ ਵਿਚ ਜੋ ਬਦਲਾਅ ਕਰਨਾ ਚਾਹੁੰਦੀ ਹੈ ਅਸੀਂ ਉਹ ਕਰਨ ਨੂੰ ਤਿਆਰ ਹਾਂ।
ਦਿੱਲੀ ਸਰਕਾਰ ਮੁਤਾਬਕ ਦਿੱਲੀ ਵਿਚ ਰਾਸ਼ਨ ਦੀ ਡੋਰ ਸਟੈੱਪ ਡਲਿਵਰੀ ਯੋਜਨਾ (door-to-door ration scheme) ਨੂੰ ਕੇਂਦਰ ਸਰਕਾਰ ਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਹੈ। ਦਿੱਲੀ ਦੇ 72 ਲੱਖ ਤੋਂ ਜ਼ਿਆਦਾ ਲਾਭ ਪਾਤਰੀਆਂ ਲਾਭ ਪਹੁੰਚਾਉਣ ਵਾਲੀ ਇਸ ਯੋਜਨਾ ਵਿਚ ਇਕ ਵਾਰ ਫਿਰ ਰੁਕਾਵਟ ਆ ਗਈ ਹੈ। ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਲੋਕਾਂ ਨੂੰ ਇੰਝ ਲੱਗਣ ਲੱਗਾ ਹੈ ਕਿ ਇਸ ਮੁਸੀਬਤ ਦੀ ਘੜੀ ਵਿਚ ਵੀ ਕੇਂਦਰ ਸਰਕਾਰ ਸਭ ਨਾਲ ਲੜ ਰਹੀ ਹੈ।
ਕੇਂਦਰ ਸਰਕਾਰ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ (Mamta Banarjee) ਨਾਲ ਲੜ ਰਹੀ ਹੈ। ਮਹਾਰਾਸ਼ਟਰ ਸਰਕਾਰ ਨਾਲ ਲੜ ਰਹੀਹੈ। ਲਕਸ਼ਦੀਪ ਵਿਚ ਲੜ ਰਹੀ ਹੈ। ਦਿੱਲੀ ਸਰਕਾਰ ਨਾਲ ਲੜ ਰਹੀ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਸਾਡੇ ਨਾਲ ਕਿਉਂ ਲੜ ਰਹੇ ਹੋ। ਅਸੀਂ ਸਾਰੇ ਭਾਰਤ ਵਾਸੀ ਹਾਂ ਜੇਕਰ ਅਸੀਂ ਆਪਸ ਵਿਚ ਲੜਾਂਗੇ ਤਾਂ ਫਿਰ ਕੋਰੋਨਾ ਤੋਂ ਕਿਵੇਂ ਜਿੱਤਾਂਗੇ। ਅਸੀਂ ਆਪਸ ਵਿਚ ਨਹੀਂ ਸਭ ਨੂੰ ਮਿਲ ਕੇ ਕੋਰੋਨਾ ਨਾਲ ਲੜਣਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट