LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਹਾਰ ਵਿਚ ਲਾਕਡਾਊਨ ਖਤਮ, ਸ਼ਾਮ 5 ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂ

biihar

ਪਟਨਾ (ਇੰਟ.)-ਕੋਰੋਨਾ ਦੇ ਨਵੇਂ ਮਾਮਲਿਆਂ ਦੀ ਮੱਠੀ ਪੈਂਦੀ ਰਫਤਾਰ ਦਰਮਿਆਨ ਹਰ ਸੂਬਾ ਸਰਕਾਰ ਵਲੋਂ ਆਪਣੇ ਇਥੇ ਲੱਗੇ ਲਾਕਡਾਊਨ ਨੂੰ ਹਟਾਇਆ ਜਾ ਰਿਹਾ ਹੈ। ਇਸੇ ਦੌਰਾਨ ਬਿਹਾਰ ਵਿਚ ਵੀ ਲਾਕਡਾਊਨ ਖਤਮ ਕਰ ਦਿੱਤਾ ਗਿਆ ਹੈ। ਤਕਰੀਬਨ ਇਕ ਮਹੀਨੇ ਬਾਅਦ ਬਿਹਾਰ ਦੇ ਲੋਕਾਂ ਨੂੰ ਲਾਕਡਾਊਨ ਤੋਂ ਆਜ਼ਾਦੀ ਮਿਲੇਗੀ। ਹਾਲਾਂਕਿ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ।

Bihar CM Nitish Kumar launches ambitious drive of planting 5 crore saplings  in a year | Deccan Herald

ਪੁਣੇ ਕੈਮੀਕਲ ਪਲਾਂਟ 'ਚ ਅੱਗ ਲੱਗਣ ਕਾਰਣ 18 ਲੋਕਾਂ ਦੀ ਮੌਤ, ਪੀ.ਐੱਮ. ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਟਵੀਟ ਕਰ ਕੇ ਲਿਖਿਆ ਕਿ ਲਾਕਡਾਊਨ ਨਾਲ ਕੋਰੋਨਾ ਇਨਫੈਕਸ਼ਨ ਦੇ ਕੇਸਾਂ ਵਿਚ ਖੜੋਤ ਆਈ ਹੈ। ਅਖੀਰ ਲਾਕਡਾਊਨ ਨੂੰ ਖਤਮ ਕਰਦੇ ਹੋਏ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਨਾਲ ਹੀ 50 ਫੀਸਦੀ ਮੌਜੂਦਗੀ ਨਾਲ ਸਰਕਾਰੀ ਅਤੇ ਨਿੱਜੀ ਦਫਤਰ ਸ਼ਾਮ 4 ਵਜੇ ਤੱਕ ਖੁੱਲ੍ਹਣਗੇ, ਜਦੋਂ ਕਿ ਦੁਕਾਨਾਂ ਸ਼ਾਮ 5 ਵਜੇ ਤੱਕ ਖੁੱਲਣਗੀਆਂ।

 

ਮੁਫ਼ਤ ਟੀਕਾ ਮੁਹੱਈਆ ਕਰਵਾਉਣ ਵਾਲੇ ਬਿਆਨ 'ਤੇ ਰਾਹੁਲ ਨੇ PM ਮੋਦੀ 'ਤੇ ਕਸਿਆ ਤੰਜ
ਉਥੇ ਹੀ ਨੀਤੀਸ਼ ਕੁਮਾਰ ਨੇ ਟਵੀਟ ਕਰਕੇ ਲਿਖਿਆ ਕਿ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਨਿੱਜੀ ਵਾਹਨ ਚੱਲਣ ਦੀ ਇਜਾਜ਼ਤ ਰਹੇਗੀ। ਇਹ ਵਿਵਸਥਾ ਅਗਲੇ ਇਕ ਹਫਤੇ ਤੱਕ ਰਹੇਗੀ। ਅਜੇ ਵੀ ਭੀੜ-ਭਾੜ ਤੋਂ ਬਚਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਚ 5 ਮਈ ਤੋਂ ਹੀ ਲਾਕਡਾਊਨ ਲਾਗੂ ਹੈ। ਲਾਕਡਾਊਨ ਦੀ ਮਿਾਦ 8 ਜੂਨ ਨੂੰ ਖਤਮ ਹੋਈ ਹੈ। ਬਿਹਾਰ ਵਿਚ ਜਦੋਂ ਲਾਕਡਾਊਨ ਲਗਾਇਆ ਗਿਆ ਸੀ, ਉਦੋਂ ਇਨਫੈਕਸ਼ਨ ਦਰ 15 ਫੀਸਦੀ ਸੀ। ਅੱਜ ਦੀ ਤਰੀਕ ਵਿਚ ਕੋਰੋਨਾ ਇਨਫੈਕਸ਼ਨ ਦੀ ਦਰ ਵਿਚ ਭਾਰੀ ਗਿਰਾਵਟ ਦੇ ਨਾਲ ਇਕ ਫੀਸਦੀ ਤੋਂ ਵੀ ਹੇਠਾਂ ਪਹੁੰਚ ਗਈ ਹੈ। ਇਸ ਕਾਰਣ ਸਰਕਾਰ ਨੇ ਲਾਕਡਾਊਨ ਨੂੰ ਖਤਮ ਕਰਨ ਦਾ ਫੈਸਲਾ ਕੀਤਾ। 

In The Market