LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਣੇ ਕੈਮੀਕਲ ਪਲਾਂਟ 'ਚ ਅੱਗ ਲੱਗਣ ਕਾਰਣ 18 ਲੋਕਾਂ ਦੀ ਮੌਤ, ਪੀ.ਐੱਮ. ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

pune chemical

ਪੁਣੇ (ਇੰਟ.)- ਮਹਾਰਾਸ਼ਟਰ (Maharashtra) ਦੇ ਪੁਣੇ ਸ਼ਹਿਰ ਵਿੱਚ ਇੱਕ ਕੈਮੀਕਲ ਫੈਕਟਰੀ (Chemical Factory) ਵਿੱਚ ਅੱਗ ਲੱਗਣ ਕਾਰਣ ਘੱਟੋ-ਘੱਟ 18 ਮਜ਼ਦੂਰਾਂ (18 Worker) ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਇਹ ਫੈਕਟਰੀ ਪੁਣੇ ਦੇ ਘੋਟਾਵੜੇ ਖੇਤਰ ਵਿੱਚ ਹੈ।

Fire at chemical plant in Pune district toll | India News – India TV

ਇਹ ਵੀ ਪੜ੍ਹੋ-ਮੁਫ਼ਤ ਟੀਕਾ ਮੁਹੱਈਆ ਕਰਵਾਉਣ ਵਾਲੇ ਬਿਆਨ 'ਤੇ ਰਾਹੁਲ ਨੇ PM ਮੋਦੀ 'ਤੇ ਕਸਿਆ ਤੰਜ

ਅੱਗ ਲੱਗਣ ਕਾਰਣ 18 ਲੋਕ, ਜਿਨ੍ਹਾਂ ਵਿਚੋਂ 15 ਔਰਤਾਂ ਸਨ, ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਐੱਸ.ਵੀ.ਐੱਸ. ਐਕਵਾ ਤਕਨਾਲੋਜੀ ਪਲਾਂਟ (SVS Aqua Technology Plant) ਦੇ ਦੋਹਾਂ ਪਾਸਿਆਂ 'ਤੇ ਕੰਧਾਂ ਨੂੰ ਤੋੜਣ ਲਈ ਅਰਥ ਮੂਵਰਸ (Earth movers) ਅਤੇ ਹੋਰ ਯੰਤਰਾਂ ਦੀ ਵਰਤੋਂ ਕੀਤੀ ਗਈ ਤਾਂ ਜੋ ਅੰਦਰ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਪਰ ਜਿਵੇਂ-ਜਿਵੇਂ ਅੱਗ ਦੀਆਂ ਲਪਟਾਂ ਵੱਧਦੀਆਂ ਗਈਆਂ ਬਚਾਅ ਦੀ ਕੋਸ਼ਿਸ਼ ਬੇਕਾਰ ਹੋ ਗਈ।

पुणे: केमिकल फैक्ट्री में लगी आग से मरने वालों की संख्या 18 हुई, पीएम मोदी  ने जताई संवेदना - Maharashtra Pune Fire at chemical Packaging section of  water purifying chemical Factory at

ਇਹ ਵੀ ਪੜ੍ਹੋ: ਆਨਲਾਈਨ ਗੇਮ ਖੇਡ ਬੱਚੇ ਨੇ ਉਡਾਏ ਹਜਾਰਾਂ ਰੁਪਏ, ਬਣ ਗਿਆ ਚੋਰ


ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ ਤਿੰਨ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ ਹੈ। 11 ਲੋਕਾਂ ਦੀਆਂ ਲਾਸ਼ਾਂ ਪਹਿਲਾਂ ਹੀ ਕੱਢ ਲਈਆਂ ਗਈਆਂ ਸਨ। ਬਾਅਦ ਵਿਚ 6 ਲਾਸ਼ਾਂ ਹੋਰ ਮਿਲੀਆਂ। 20 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਜਾਂ ਉਹ ਖੁਦ ਹੀ ਬਾਹਰ ਨਿਕਲ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਵਿਚ ਹੋਈ ਘਟਨਾ ਵਿਚ ਪ੍ਰਭਾਵਿਤ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਇਕ ਟਵੀਟ (Tweet) ਵਿਚ ਕਿਹਾ ਹੈ ਕਿ ਮਹਾਰਾਸ਼ਟਰ ਦੇ ਪੁਣੇ ਦੀ ਇਕ ਉਦਯੋਗਿਕ ਯੁਨਿਟ (Industrial unit) ਵਿਚ ਅੱਗ ਲੱਗਣ ਕਾਰਣ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੀ.ਐੱਮ. ਐੱਨ.ਆਰ.ਐੱਫ. ਵਲੋਂ ਹਰੇਕ ਨੂੰ ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

In The Market