LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁਫ਼ਤ ਟੀਕਾ ਮੁਹੱਈਆ ਕਰਵਾਉਣ ਵਾਲੇ ਬਿਆਨ 'ਤੇ ਰਾਹੁਲ ਨੇ PM ਮੋਦੀ 'ਤੇ ਕਸਿਆ ਤੰਜ

gnhi

ਨਵੀਂ ਦਿੱਲੀ: ਦੇਸ਼ ਵਿਚ (corona) ਕੋਰੋਨਾ ਤੋਂ ਬਚਣ ਲਈ ਹੁਣ (corona vaccine) ਕੋਰੋਨਾ ਟੀਕਾਕਰਨ ਦੀ ਗਿਣਤੀ ਵਧਾ ਦਿੱਤੀ ਹੈ। ਇਸ ਵਿਚਾਲੇ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਟੀਕਾਕਰਨ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਸਾਰੇ ਦੇਸ਼ ਵਾਸੀਆਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਏਗੀ। ਇਸ ਬਿਆਨ 'ਤੇ ਸਾਬਕਾ ਕਾਂਗਰਸ ਪ੍ਰਧਾਨ (rahul gandhi) ਰਾਹੁਲ ਗਾਂਧੀ ਨੇ ਵੱਡਾ ਭਿਆਂ ਦਿੱਤਾ ਹੈ। 

ਰਾਹੁਲ ਗਾਂਧੀ ਦਾ ਟਵੀਟ 
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫ੍ਰੀਵੈਕਸੀਨ ਫੋਰ ਅੱਲ ਨਾਲ ਟਵੀਟ ਕੀਤਾ, "ਇੱਕ ਸਧਾਰਣ ਪ੍ਰਸ਼ਨ - ਜੇ ਟੀਕੇ ਸਾਰਿਆਂ ਲਈ ਮੁਫਤ ਹਨ ਤਾਂ ਨਿੱਜੀ ਹਸਪਤਾਲ ਪੈਸੇ ਕਿਉਂ ਵਸੂਲਣਗੇ।"

 

ਦੱਸਣਯੋਗ ਹੈ ਕਿ ਰਾਸ਼ਟਰ ਨੂੰ ਸੰਬੋਧਨ ਕਰਦਿਆਂ PM ਮੋਦੀ ਨੇ ਕਿਹਾ ਕਿ  ਭਾਰਤ ਸਰਕਾਰ ਰਾਜਾਂ ਨਾਲ ਟੀਕਾਕਰਨ ਨਾਲ ਸਬੰਧਤ 25 ਪ੍ਰਤੀਸ਼ਤ ਕੰਮ ਦੀ ਜ਼ਿੰਮੇਵਾਰੀ ਵੀ ਲਵੇਗੀ। ਇਹ ਪ੍ਰਬੰਧ ਆਉਣ ਵਾਲੇ 2 ਹਫਤਿਆਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਵਿਰੋਧੀ ਧਿਰ ਨੇ ਇਸ ਬਾਰੇ ਸਵਾਲ ਖੜੇ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਉਮੀਦ ਕੀਤੀ ਜਾਂਦੀ ਹੈ ਕਿ 21 ਜੂਨ ਤੋਂ ਕੇਂਦਰ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸੂਬਾ ਸਰਕਾਰਾਂ ਨੂੰ ਮੁਫਤ ਟੀਕੇ ਦੇਵੇਗੀ। ਕਿਸੇ ਵੀ ਰਾਜ ਸਰਕਾਰ ਨੂੰ ਟੀਕੇ 'ਤੇ ਕੁਝ ਨਹੀਂ ਖਰਚਣਾ ਪਏਗਾ।"

ਇਹ ਵੀ ਪੜ੍ਹੋ: ਆਨਲਾਈਨ ਗੇਮ ਖੇਡ ਬੱਚੇ ਨੇ ਉਡਾਏ ਹਜਾਰਾਂ ਰੁਪਏ, ਬਣ ਗਿਆ ਚੋਰ

In The Market