ਗੁਰਦਾਸਪੁਰ: ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਰਵਾਇਤੀ ਖੇਡਾਂ (Games) ਨੂੰ ਛੱਡ ਸੋਸ਼ਲ ਮੀਡੀਆ (Social media) ਤੇ ਚਲ ਰਹੀਆਂ ਗੇਮਾਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ ਜਿਸ ਕਰਕੇ ਉਨ੍ਹਾਂ ਦਾ ਆਰਥਿਕ ਅਤੇ ਸਰੀਰਕ ਨੁਕਸਾਨ ਵੀ ਚਲਣਾ ਪੈ ਰਿਹਾ। ਇਕ ਇਹੋ ਜਿਹੀ ਖ਼ਬਰ ਗੁਰਦਾਸਪੁਰ ਦੇ ਇਕ (Child play online game) ਬੱਚੇ ਨੇ ਸੋਸ਼ਲ ਮੀਡੀਆ ਤੇ (Online game) ਆਨਲਾਈਨ ਫ੍ਰੀ ਫਾਇਰ ਨਾਮ ਦੀ ਗੇਮ ਖੇਡ ਆਪਣੇ ਪਰਿਵਾਰ ਦੇ 60 ਹਜ਼ਾਰ ਰੁਪਏ ਉਡਾ ਦਿੱਤੇ ਜਦ ਪਰਿਵਾਰ ਨੂੰ ਪਤਾ ਲੱਗਾ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਬੱਚਾ ਆਪਣੇ ਪਿਤਾ ਦੀ ਜੇਬ੍ਹ ਵਿਚੋਂ ਪੈਸੇ ਚੋਰੀ ਕਰ ਗੇਮ ਲਈ ਆਨਲਾਈਨ ਰਿਚਾਰਜ ਕਰਵਾਉਂਦਾ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਆਰੁਸ਼ ਅਤੇ ਉਸਦੀ ਮਾਤਾ ਸਾਇਰਾ ਨੇ ਦੱਸਿਆ ਕਿ ਉਸਦਾ ਪੁੱਤਰ 6ਵੀਂ ਕਲਾਸ ਵਿੱਚ ਪੜ੍ਹਦਾ ਹੈ ਅਤੇ ਪਿੱਛਲੇ 3-4 ਮਹੀਨਿਆਂ ਤੋਂ ਆਨਲਾਈਨ ਫ੍ਰੀ ਫਾਇਰ ਨਾਲ ਦੀ (Online game)ਗੇਮ ਖੇਡ ਰਿਹਾ ਸੀ ਅਤੇ ਪਹਿਲਾਂ ਉਹਨਾ ਕੋਲੋ 100 ਤੋਂ 200 ਰੁਪਏ ਮੰਗਦਾ ਸੀ ਅਤੇ ਪੈਸੇ ਲੈ ਕੇ ਗੇਮ ਲਈ ਰੀਚਾਰਜ ਕਰਵਾ ਲੈਂਦਾ ਸੀ ਫਿਰ ਉਸਦੀ ਇਹ ਲੱਤ ਵਧਦੀ ਗਈ ਅਤੇ ਉਸਨੇ ਸ਼ੁਰੂਆਤ ਵਿੱਚ 500 ਰੁਪਏ ਆਪਣੇ ਪਾਪਾ ਦੀ ਜੇਬ੍ਹ ਵਿਚੋਂ ਕਢਣੇ ਸ਼ੁਰੂ ਕੀਤੇ ਅਤੇ ਬਾਅਦ ਇਹ ਪੈਸੇ ਵਧਦੇ ਗਏ ਅਤੇ ਇਕ ਦਿਨ ਉਸਨੇ 18 ਹਜ਼ਾਰ ਰੁਪਏ ਦੀ ਚੋਰੀ ਕੀਤੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਾਂਚ ਤੋਂ ਪਤਾ ਲੱਗਾ ਕਿ ਉਹਨਾਂ ਦਾ ਬੇਟਾ ਹੀ ਚੋਰੀ ਕਰ ਗੇਮ ਲਈ ਰੀਚਾਰਜ ਕਰਵਾਉਂਦਾ ਸੀ
ਇਸ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਝਿੜਕਿਆ। ਉਹਨਾਂ ਦੱਸਿਆ ਕਿ ਉਹਨਾਂ ਦਾ ਬੇਟਾ ਹੁਣ ਤੱਕ 50 ਤੋਂ 60 ਹਜ਼ਾਰ ਰੁਪਏ ਇਸ ਗੇਮ ਪਿੱਛੇ ਉਡਾ ਚੁੱਕਾ ਹੈ। ਬੱਚੇ ਨੇ ਦੱਸਿਆ ਕਿ ਇਹ ਗੇਮ ਪਬ-ਜੀ ਗੇਮ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਉਹ ਗੇਮ ਵਿਚੋਂ ਹਥਿਆਰ ਅਤੇ ਗੇਮ ਦੀਆਂ ਸਟੇਜਾਂ ਨੂੰ ਪਾਰ ਕਰਨ ਲਈ ਇਹ ਰੀਚਾਰਜ ਕਰਵਾਉਂਦਾ ਸੀ ਉਸਨੇ ਦੱਸਿਆ ਕਿ ਹੁਣ ਤੱਕ ਉਸਨੇ 50 ਤੋਂ 60 ਹਜ਼ਾਰ ਰੁਪਏ ਦਾ ਰੀਚਾਰਜ ਕਰਵਾਇਆ ਹੈ। ਇਸ ਤੋਂ ਇਲਾਵਾ ਕਿਹਾ ਕਿ ਉਸਦੇ ਕਈ ਦੋਸਤ ਅਜੇ ਵੀ ਇਸ ਗੇਮ ਦੀ ਝਪੇਟ ਵਿੱਚ ਹਨ ਜੋ ਅਜੇ ਵੀ ਰੀਚਾਰਜ ਕਰਵਾ ਰਹੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab Holidays 2025: छुट्टियां ही छुट्टियां! इतने दिन पंजाब में बंद रहेंगे स्कूल, कॉलेज और दफ्तर
Transgender Love affair: युवक ने किया ट्रांसजेंडर से शादी करने का फैसला, माता-पिता ने कर ली आत्महत्या!
Veer Bal Diwas: PM मोदी ने वीर बाल दिवस पर 'साहिबजादों' को दी श्रद्धांजलि, कहा-'छोटे साहिबजादों की शहादत पीढ़ियों तक जारी रहेगी...