LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੱਕੋ ਸਮੇਂ ਪਤੀ-ਪਤਨੀ ਨੇ ਕੋਰੋਨਾ ਨਾਲ ਤੋੜਿਆ ਦਮ

corona wife

ਬਠਿੰਡਾ: ਪੰਜਾਬ ਵਿੱਚ ਬੇਸ਼ੱਕ (corona) ਕੋਰੋਨਾ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ ਪਰ ਮੌਤ ਦਾ ਸਿਲਸਲਾ ਜਾਰੀ ਹੈ। ਇਸ ਵਿਚਾਲੇ ਇਕ ਬਹੁਤ ਦਰਦਨਾਕ ਖ਼ਬਰ ਮਿਲੀ ਹੈ ਜਿਸ ਵਿਚ ਕੋਰੋਨਾ ਕਾਰਨ ਇੱਕ (husband- wife) ਪਤੀ-ਪਤਨੀ ਦੀ ਮੌਤ ਹੋ ਗਈ। ਦੋਹਾਂ ਨੇ ਇੱਕੋ ਸਮੇਂ (corona)ਕੋਰੋਨਾ ਨਾਲ ਦਮ ਤੋੜ ਦਿੱਤਾ। ਕੋਰੋਨਾ ਵਾਇਰਸ ਕਾਰਨ ਲੱਖਾਂ ਲੋਕ ਆਪਣੀ ਜਾਨ ਗਵਾ ਰਹੇ ਹਨ। ਇੱਥੋਂ ਤੱਕ ਕੇ ਇੱਕ-ਇੱਕ ਪਰਿਵਾਰ 'ਚੋਂ ਕਈ ਲੋਕਾਂ ਦੀ ਮੌਤ ਹੋ ਰਹੀ ਹੈ। 

 

ਇਹ ਵੀ ਪੜ੍ਹੋ: ਘੱਲੂਘਾਰਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਦੀਪ ਸਿੱਧੂ, ਦਿੱਤਾ ਵੱਡਾ ਬਿਆਨ

ਦੋਵਾਂ ਦਾ ਇੱਕਠੀਆਂ ਸੰਸਕਾਰ ਕੀਤਾ ਗਿਆ। ਜਾਣਕਾਰੀ ਦਿੰਦੇ ਸਹਾਰਾ ਸੰਸਥਾ ਦੇ ਵਰਕਰ ਜੱਗਾ ਸਿੰਘ ਨੇ ਕਿਹਾ ਕਿ ਜਿੱਥੇ ਹਰ ਰੋਜ਼ ਸਾਡੀ ਸੰਸਥਾ ਵੱਲੋਂ (coronavirus) ਕੋਰੋਨਾ ਮਹਾਂਮਾਰੀ ਦੇ ਚੱਲਦੇ ਡਿਊਟੀ ਨਿਭਾਈ ਜਾ ਰਹੀ ਹੈ, ਉੱਥੇ ਅੱਜ ਸਾਡੇ ਵੱਲੋਂ ਰਾਮਬਾਗ ਵਿੱਖੇ ਪਤਨੀ ਤੇ ਪਤੀ ਦੀ ਕੋਰੋਨਾ ਨਾਲ ਹੋਈ ਮੌਤ ਦੇ ਚਲਦੇ ਉਨ੍ਹਾਂ ਦਾ ਸੰਸਕਾਰ ਵੀ ਇਕੱਠੇ ਹੀ ਕੀਤਾ ਗਿਆ ਕਿਉਂਕਿ ਇਨ੍ਹਾਂ ਦੋਵਾਂ ਦੀ ਮੌਤ ਇਕੋ ਸਮੇਂ ਹੋਈ ਹੈ।

ਜਾਣਕਾਰੀ ਅਨੁਸਾਰ ਇਹ ਦੋਵੇਂ ਜਣੇ ਪਾਵਰ ਹਾਊਸ ਰੋਡ ਵਿਖੇ ਰਹਿੰਦੇ ਸਨ। ਬਜ਼ੁਰਗ ਮਹਿਲਾ ਮੈਡੀਕਲ ਕਾਲਜ ਫ਼ਰੀਦਕੋਟ 'ਚ ਦਾਖਲ ਸੀ, ਜਦਕਿ ਬਜ਼ੁਰਗ ਪਤੀ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਸੀ। ਅੱਜ ਸਵੇਰੇ ਦੋਵਾਂ ਮੀਆਂ ਬੀਵੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮਿਲਖਾ ਸਿੰਘ ਤੇ ਪਤਨੀ ਦੀ ਹਾਲਤ ਵਿਚ ਆਇਆ ਥੋੜਾ ਸੁਧਾਰ, ਪਰਿਵਾਰ ਨੇ ਅਫ਼ਵਾਹਾਂ ਦਾ ਕੀਤਾ ਖੰਡਨ

In The Market