LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਚ ਹੁਣ ਇਸ ਬੀਮਾਰੀ ਤੋਂ ਖਤਰਾ, 2 ਸੂਬੇ ਸਭ ਤੋਂ ਵੱਧ ਪ੍ਰਭਾਵਿਤ 

fungus black

ਨਵੀਂ ਦਿੱਲੀ– ਮੁਲਕ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਦੇਖੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸੂਬਿਆਂ ਵਿਚ ਲਾਕਡਾਊਨ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਮੁਲਕ ਵਿਚ ਬਲੈਕ ਫੰਗਸ ਦੇ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਦੇਸ਼ ’ਚ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਬਲੈਕ ਫੰਗਸ ਦੇ 28,252 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 86 ਫੀਸਦੀ ਪੀੜਤ ਕੋਰੋਨਾ ਦੇ ਮਰੀਜ਼ ਸਨ, ਜਦਕਿ 62.3 ਫੀਸਦੀ ਮਾਮਲਿਆਂ ’ਚ ਸ਼ੂਗਰ ਦੇ ਮਰੀਜ਼ ਹਨ।

As black fungus cases rise in India, AIIMS chief lists key factors to  prevent mucormycosis

ਬਿਹਾਰ ਵਿਚ ਲਾਕਡਾਊਨ ਖਤਮ, ਸ਼ਾਮ 5 ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂ

ਸਿਹਤ ਮੰਤਰਾਲਾ ਦੇ ਇਕ ਬਿਆਨ ਮੁਤਾਬਕ, ਹਰਸ਼ਵਰਧਨ ਨੇ ਵਰਚੂਅਲ ਮੀਟਿੰਗ ਰਾਹੀਂ ਕੋਰੋਨਾ ਸੰਬੰਧੀ ਮੰਤਰੀਆਂ ਦੇ ਗਰੁੱਪ (ਜੀ.ਓ.ਐੱਮ.) ਦੀ 28ਵੀਂ ਬੈਠਕ ਦੀ ਅਗਵਾਈ ਕਰਨ ਤੋਂ ਬਾਅਦ ਕਿਹਾ ਕਿ ਮਹਾਰਾਸ਼ਟਰ ’ਚ ਬਲੈਕ ਫੰਗਸ ਦੇ ਸਭ ਤੋਂ ਜ਼ਿਆਦਾ 6,339 ਮਾਮਲੇ ਸਾਹਮਣੇ ਆਏ ਹਨ ਅਤੇ ਉਸ ਤੋਂ ਬਾਅਦ ਗੁਜਰਾਤ ’ਚ 5,486 ਮਾਮਲੇ ਆਏ ਹਨ। ਹਾਲਾਂਕਿ, ਬਲੈਕ ਫੰਗਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਗਈ।

Mucormycosis: Doctor explains types of black fungus, medical tests to  diagnose them - The Financial Express

ਪੁਣੇ ਕੈਮੀਕਲ ਪਲਾਂਟ 'ਚ ਅੱਗ ਲੱਗਣ ਕਾਰਣ 18 ਲੋਕਾਂ ਦੀ ਮੌਤ, ਪੀ.ਐੱਮ. ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਨੀਤੀ ਆਯੋਗ ਦੇ ਮੈਂਬਰ ਨੇ ਸੰਮੇਲਨ ’ਚ ਦੇਸ਼ ਦੀ ਟੀਕਾਕਰਨ ਦੀ ਸਥਿਤੀ, ਕੋਵਿਡ ਨੂੰ ਲੈ ਕੇ ਬਾਲ ਮੈਡੀਕਲ ਦੀਆਂ ਤਿਆਰੀਆਂ ਅਤੇ ਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਦੇ ਤਰੀਕੇ ਨੂੰ ਲੈ ਕੇ ਇਕ ਸੰਖੇਪ ਪੇਸ਼ਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ ਟੀਕਿਆਂ ਦੀਆਂ 23 ਕਰੋੜ ਖੁਰਾਕਾਂ ਲਗਾਉਣ ’ਚ ਭਾਰਤ ਨੂੰ 141 ਦਿਨ ਲੱਗੇ ਜੋ ਕਿ ਅਮਰੀਕਾ ਤੋਂ ਬਾਅਦ ਦੁਨੀਆ ’ਚ ਦੂਜੇ ਨੰਬਰ ’ਤੇ ਹੈ। ਅਮਰੀਕਾ ਨੂੰ ਇਸ ਪੱਧਰ ਤੱਕ ਪਹੁੰਚਣ ’ਚ 134 ਦਿਨ ਲੱਗੇ। ਪਾਲ ਨੇ ਕਿਹਾ ਕਿ ਟੀਕਾ ਲਗਾਉਣ ਦੇ ਮਾਮਲੇ ਵਿਚ ਭਾਰਤ ਦੁਨੀਆ ਦਾ ਅਜਿਹਾ ਦੇਸ਼ ਹੈ ਜਿੱਥੇ ਤੇਜ਼ੀ ਨਾਲ ਟੀਕੇ ਲਗਾਏ ਜਾ ਰਹੇ ਹਨ। ਗਲੋਬਲ ਪੱਧਰ ’ਤੇ 88.7 ਕਰੋੜ ਲੋਕਾਂ ਨੂੰ ਘੱਟੋ-ਘੱਟ ਇਕ ਖੁਰਾਕ ਦਿੱਤੀ ਗਈਹੈ ਅਤੇ ਉਨ੍ਹਾਂ ’ਚੋਂ 17.9 ਕਰੋੜ ਭਾਰਤ ’ਚ ਹਨ ਜੋ ਗਲੋਬਲ ਗਿਣਤੀ ਦਾ 20.2 ਫੀਸਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਵਿਡ ਦੇ ਸੰਦਰਭ ’ਚ ਬਾਲ ਮੈਡੀਕਲ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਸਾਵਧਾਨੀ ਮਹੱਤਵਪੂਰਨ ਹੈ।

In The Market