LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਨਿਊਜ਼ੀਲੈਂਡ ਵਿਰੁੱਧ ਇਹ ਹੋਵੇਗੀ ਭਾਰਤੀ ਟੀਮ ਦੀ ਪਲੇਇੰਗ ਇਲੈਵਨ

playing 11

ਨਵੀਂ ਦਿੱਲੀ (ਇੰਟ.)- ਸਾਉਥੈਂਪਟਨ ਵਿਚ ਨਿਊਜ਼ੀਲੈਂਡ (Newzealand)ਦੇ ਖਿਲਾਫ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (ICC World Test Championship)ਤੋਂ ਚਾਰ ਦਿਨ ਪਹਿਲਾਂ, ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਆਪਣੀ ਗੇਂਦਬਾਜ਼ੀ ਸਪੈੱਲ ਨੂੰ ਲਗਭਗ ਤੈਅ ਕਰ ਲਿਆ ਹੈ। ਜਿਸ ਵਿਚ 2 ਸਪਿਨਰ (2 Spinners)ਜਦੋਂ ਕਿ 3 ਪੇਸਰ (3 Pacers)ਨੂੰ ਥਾਂ ਦਿੱਤੀ ਗਈ ਹੈ। ਸਪਿਨਰ ਦੀ ਜੋੜੀ ਵਿਚ ਰਵਿੰਦਰ ਜਡੇਜਾ (Ravinder jadeja)ਅਤੇ ਰਵੀਚੰਦਰਨ ਅਸ਼ਵਿਨ (Ravichandran Ashwin)ਨੂੰ ਪਲੇਇੰਗ ਇਲੈਵਨ (Playing 11) ਵਿਚ ਥਾਂ ਮਿਲੀ ਹੈ। ਇਸ ਤੋਂ ਇਲਾਵਾ ਪੇਸਰ ਵਿਚ ਜਸਪ੍ਰੀਤ ਬੁੰਮਰਾਹ, ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ਮੀ ਵੀ ਪਲੇਇੰਗ ਇਲੈਵਨ ਵਿਚ ਹਨ। ਭਾਰਤੀ ਟੀਮ (Indian Team)ਦੀ ਓਪਨਿੰਗ ਜੋੜੀ (Opners Batsman)ਵਜੋਂ ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਨੂੰ ਚੁਣਿਆ ਗਿਆ ਹੈ ਜਦੋਂ ਕਿ ਰਿਸ਼ਭ ਪੰਤ ਨੂੰ 6ਵੇਂ ਨੰਬਰ 'ਤੇ ਥਾਂ ਦਿੱਤੀ ਗਈ ਹੈ। ਕਪਤਾਨ ਵਿਰਾਟ ਕੋਹਲੀ ਦੀ ਪ੍ਰੀ-ਮੈਚ ਪ੍ਰੈਸ ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਭਾਰਤ ਨੇ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਹੈ।

IND vs NZ ICC WTC Final 2021: Possible Playing 11 of India

Read this- ਵਿੰਬਲਡਨ ਤੇ ਟੋਕੀਓ ਓਲੰਪਿਕ 'ਚ ਰਾਫੇਲ ਨਡਾਲ ਨਹੀਂ ਲੈਣਗੇ ਹਿੱਸਾ, ਦੱਸੀ ਇਹ ਵਜ੍ਹਾ

ਸਾਊਥੈਂਪਟਨ ਵਿਚ ਹੈੱਡ ਗ੍ਰਾਉਂਡਸਮੈਨ ਸਾਈਮਨ ਲੀ ਨੇ ਦੱਸਿਆ ਕਿ ਪਿਚ ਵਿਚ ਪਹਿਲਾਂ ਤਿੰਨ ਦਿਨਾਂ ਵਿਚ ਸਪੀਡ, ਉਛਾਲ ਅਤੇ ਕੈਰੀ ਹੋਵੇਗੀ ਅਤੇ ਅਖੀਰ ਵਿਚ ਸਪਿਨਰਾਂ ਨੂੰ ਥੋੜ੍ਹੀ ਸਹਾਇਤਾ ਮਿਲੇਗੀ। ਹਾਲਾਂਕਿ ਦੂਜੇ ਸਪਿਨਰ ਦਾ ਖੇਡਣਾ ਇੰਨਾ ਬੁਰਾ ਵਿਚਾਰ ਨਹੀਂ ਹੋਵੇਗਾ ਜੇਕਰ ਵਿਰਾਟ ਕੋਹਲੀ ਇੰਗਲੈਂਡ ਦੇ ਖਿਲਾਫ ਮੈਦਾਨ ਵਿਚ ਖੇਡੇ ਗਏ ਆਖਰੀ ਟੈਸਟ ਮੈਚ 'ਤੇ ਇਕ ਝਾਤ ਮਾਰਨ। 2018 ਦੇ ਦੌਰੇ ਵਿਚ ਇੰਗਲੈਂਡ ਨੇ ਆਦਿਲ ਰਾਸ਼ਿਦ ਅਤੇ ਮੋਇਨ ਅਲੀ ਵਿਚ ਦੋ ਸਪਿਨਰਾਂ ਨੂੰ ਚੁਣਿਆ। ਆਫ ਸਪਿਨਰ ਨੇ ਮੈਚ ਵਿਚ 9 ਵਿਕਟਾਂ ਲੈ ਕੇ ਵਾਪਸੀ ਕੀਤੀ, ਜਦੋਂ ਕਿ ਅਸ਼ਵਿਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।

India vs New Zealand (IND vs NZ) WTC Final Playing 11, Dream11 Team  Prediction, Squad, Players List, Live Score Streaming, other details

Read this- ਪ੍ਰੈਸ ਕਾਨਫਰੰਸ ਦੌਰਾਨ ਟੇਬਲ 'ਤੇ ਕੋਲਡ ਡਰਿੰਕ ਦੇਖ ਭੜਕਿਆ ਰੋਨਾਲਡੋ, ਦਿੱਤੀ ਇਹ ਸਲਾਹ

ਇਹ ਦੇਖਦੇ ਹੋਏ ਕਿ ਪਿਚ ਤੋਂ ਪਿਛਲੇ ਦੋ ਦਿਨਾਂ ਵਿਚ ਸਪਿਨਰਾਂ ਨੂੰ ਕੁਝ ਮਦਦ ਮਿਲੇਗੀ, ਟੀਮ ਮੈਨੇਜਮੈਂਟ ਨੂੰ ਲੱਗਦਾ ਹੈ ਕਿ ਦੋ ਸਪਿਨਰਾਂ ਦਾ ਖੇਡਣਾ ਫਾਇਦੇਮੰਦ ਹੋਵੇਗਾ। ਅਜਿਹੇ ਵਿਚ ਰਵੀਚੰਦਰਨ ਅਸ਼ਵਿਨ ਤੋਂ ਇਲਾਵਾ ਰਵਿੰਦਰ ਜਡੇਜਾ ਆਉਣਗੇ ਅਤੇ ਇਹ ਦੋਵੇਂ ਭਾਰਤ ਦੀ ਬੱਲੇਬਾਜ਼ੀ ਦੀ ਤਾਕਤ ਨੂੰ ਵੀ ਵਧਾਉਣਗੇ।
ਇਹ ਭਾਰਤ ਦੀ ਪਲੇਇੰਗ ਇਲੈਵਨ-ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਨੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁੰਮਰਾਹ।

In The Market