LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰੈਸ ਕਾਨਫਰੰਸ ਦੌਰਾਨ ਟੇਬਲ 'ਤੇ ਕੋਲਡ ਡਰਿੰਕ ਦੇਖ ਭੜਕਿਆ ਰੋਨਾਲਡੋ, ਦਿੱਤੀ ਇਹ ਸਲਾਹ

ronado

ਲਿਸਬਨ:  ਯੂਰੋ ਕੱਪ ਦੀ ਡਿਫੈਂਡਿੰਗ ਚੈਂਪੀਅਨ ਪੁਰਤਗਾਲ ਦੀ ਟੀਮ ਦਾ ਕਪਤਾਨ (Cristiano Ronaldo) ਕ੍ਰਿਸਟੀਆਨੋ ਰੋਨਾਲਡੋ ਪ੍ਰੈਸ ਕਾਨਫਰੰਸ ਵਿਚ ਕੋਲਡ ਡਰਿੰਕ ਦੇਖ ਕੇ ਪਰੇਸ਼ਾਨ ਹੋ ਗਿਆ। ਉਨ੍ਹਾਂ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ।  ਰੋਨਾਲਡੋ (Cristiano Ronaldo) ਗੁੱਸੇ ਨਾਲ ਚੀਕਿਆ ਅਤੇ ਬੋਲਿਆ- ਕੋਈ (Coca Cola) ਕੋਲਡ ਡਰਿੰਕ ਨਹੀਂ, ਸਾਨੂੰ ਪਾਣੀ ਪੀਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਦਰਅਸਲ, 36 ਸਾਲਾ ਰੋਨਾਲਡੋ ਫਿੱਟ ਰਹਿਣ ਲਈ ਕਿਸੇ ਵੀ ਤਰ੍ਹਾਂ ਦੇ (Coca Cola) ਕੋਲਡ ਡਰਿੰਕ ਅਤੇ ਐਰੇਟਿਡ ਡਰਿੰਕਸ ਤੋਂ ਦੂਰ ਰਹਿੰਦਾ ਹੈ। 

ਕੋਕਾ-ਕੋਲਾ (Coca Cola) 11 ਦੇਸ਼ਾਂ ਵਿੱਚ ਖੇਡੇ ਜਾ ਰਹੇ UEFA  ਯੂਰੋ ਕੱਪ ਦਾ ਅਧਿਕਾਰਤ ਸਪਾਂਸਰ ਹੈ। ਕੰਪਨੀ ਨੇ ਬ੍ਰਾਂਡ ਦੇ ਮੁੱਲ ਨੂੰ ਵਧਾਉਣ ਲਈ ਬੋਤਲ ਨੂੰ ਸਾਰੀਆਂ ਪ੍ਰੈਸ ਕਾਨਫਰੰਸਾਂ ਵਿਚ ਐਡਵਰਟੀਜਮੈਂਟ ਵਜੋਂ ਰੱਖਣ ਦਾ ਫੈਸਲਾ ਕੀਤਾ ਸੀ। 

ਹੰਗਰੀ ਦੇ ਖਿਲਾਫ ਜਦੋਂ ਰੋਨਾਲਡੋ ਅਤੇ ਪੁਰਤਗਾਲ ਦੇ ਕੋਚ ਫਰਨਾਂਡੋ ਸੈਂਟੋਸ ਪ੍ਰੈਸ ਕਾਨਫਰੰਸ ਲਈ ਪਹੁੰਚੇ ਤਾਂ ਕੋਕਾ-ਕੋਲਾ ਦੀਆਂ ਦੋ ਬੋਤਲਾਂ ਉਥੇ ਮੇਜ਼ ਉੱਤੇ ਪਈਆਂ ਸਨ। ਰੋਨਾਲਡੋ, ਜੋ ਆਪਣੀ ਅਨੁਸ਼ਾਸਿਤ ਖੁਰਾਕ ਲਈ ਜਾਣਿਆ ਜਾਂਦਾ ਹੈ, ਬੋਤਲ ਨੂੰ ਵੇਖ ਕੇ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਤੁਰੰਤ ਇਸ ਨੂੰ ਉਥੋਂ ਹਟਾ ਦਿੱਤਾ। 

ਇਹ ਵੀ ਪੜ੍ਹੋ- ਕਿਸਾਨਾਂ ਨੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਦਿਖਾਈਆਂ ਚੂੜੀਆਂ

ਰੋਨਾਲਡੋ ਉਥੇ ਹੀ ਨਹੀਂ ਰੁਕਿਆ। ਮੀਡੀਆ ਨੂੰ ਪਾਣੀ ਦੀ ਬੋਤਲ ਦਿਖਾਉਂਦੇ ਹੋਏ, ਉਸਨੇ ਕਿਹਾ - ਪਾਣੀ ਪੀਓ। ਰੋਨਾਲਡੋ ਆਪਣੀ ਖੁਰਾਕ ਪ੍ਰਤੀ ਬਹੁਤ ਸੁਚੇਤ ਹੈ।  ਉਸ ਦੀ ਖੁਰਾਕ ਦੀ ਰੁਟੀਨ ਵੀ ਕਾਫ਼ੀ ਖਾਸ ਹੈ। ਉਹ ਤੰਦਰੁਸਤ ਰਹਿਣ ਲਈ ਕਿਸੇ ਵੀ ਕਿਸਮ ਦੇ ਏਅਰੇਟਡ ਡਰਿੰਕਸ ਤੋਂ ਦੂਰ ਰਹਿੰਦਾ ਹੈ। ਉਸ ਨੇ ਖ਼ੁਦ ਇਸ ਦਾ ਕਈ ਵਾਰ ਜ਼ਿਕਰ ਕੀਤਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕਈ ਐਥਲੀਟ ਤੰਦਰੁਸਤੀ ਦੇ ਮਾਮਲੇ ਵਿਚ ਰੋਨਾਲਡੋ ਦਾ ਪਾਲਣ ਕਰਦੇ ਹਨ। 

 

In The Market