LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ ਨੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਦਿਖਾਈਆਂ ਚੂੜੀਆਂ

jiyani protect police

ਫਾਜ਼ਿਲਕਾ (ਇੰਟ.)-ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ (Agriculture Law)ਖ਼ਿਲਾਫ਼ ਕਿਸਾਨਾਂ (Farmers)ਵਲੋਂ ਅੱਜ ਪੰਜਾਬ (Punjab) ਦੇ ਸਾਬਕਾ ਸਿਹਤ ਮੰਤਰੀ (Health Minister)ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ (Surjit Kumar jiyani)ਦਾ ਘਿਰਾਓ ਕੀਤਾ ਗਿਆ ਅਤੇ ਚੂੜੀਆਂ ਦਿਖਾਈਆਂ ਗਈਆਂ। ਇਸ ਦੌਰਾਨ ਭਾਰੀ ਮਸ਼ੱਕਤ ਤੋਂ ਬਾਅਦ ਪੁਲਿਸ ਵਲੋਂ ਆਪਣੀ ਗੱਡੀ ਵਿਚ ਸੁਰਜੀਤ ਕੁਮਾਰ ਜਿਆਣੀ ਨੂੰ ਮੌਕੇ 'ਤੇ ਕੱਢਿਆ ਗਿਆ। ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵਲੋਂ ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਪ੍ਰੈਸ ਕਾਨਫ਼ਰੰਸ ਸੱਦੀ ਗਈ ਸੀ, ਜਿਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗ ਗਈ।

ਇਹ ਵੀ ਪੜ੍ਹੋ: ਸਕਾਲਰਸ਼ਿਪ ਘੋਟਾਲਾ : ਕੈਬਨਿਟ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ 'ਆਪ' ਵਰਕਰ

ਜਿਸ ਤੋਂ ਬਾਅਦ ਕਿਸਾਨ ਸੁਰਜੀਤ ਕੁਮਾਰ ਜਿਆਣੀ ਦੇ ਨਿੱਜੀ ਦਫ਼ਤਰ ਦਾ ਘਿਰਾਓ ਕਰਨ ਲਈ ਪੁੱਜ ਗਏ। ਜਿੱਥੇ ਕਿਸਾਨਾਂ ਨੇ ਦਫ਼ਤਰ ਦਾ ਘਿਰਾਓ ਕਰਦਿਆਂ ਕੇਂਦਰ ਸਰਕਾਰ ਤੇ ਭਾਜਪਾ ਆਗੂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਜ਼ਿਲਾ ਪੁਲਿਸ ਦੇ ਉੱਚ-ਅਧਿਕਾਰੀਆਂ ਵਲੋਂ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਸੁਰਜੀਤ ਕੁਮਾਰ ਜਿਆਣੀ ਨੂੰ ਆਪਣੀ ਗੱਡੀ ਵਿਚ ਮੌਕੇ 'ਤੇ ਲਿਜਾਇਆ ਗਿਆ।

ਇਹ ਵੀ ਪੜ੍ਹੋ- SAD-BSP ਦੇ ਪ੍ਰਦਰਸ਼ਨ : ਸੁਖਬੀਰ ਬਾਦਲ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
ਦੱਸਣਯੋਗ ਹੈ ਕਿ ਸੁਰਜੀਤ ਜਿਆਣੀ 'ਤੇ ਧੱਕੇ ਨਾਲ ਇਕ ਕਿਸਾਨ ਦੀ 111 ਕਨਾਲ ਜ਼ਮੀਨ ਦੱਬਣ ਦੇ ਦੋਸ਼ ਲਗੇ ਹਨ। ਪੀੜਤ (farmer)ਕਿਸਾਨ ਸੁਰਜੀਤ ਸਿੰਘ ਨੇ ਦੋਸ਼ ਲਗਾਏ ਸਨ ਕਿ ਪਿੰਡ ਆਜਮਵਾਲਾ 'ਚ ਉਸ ਦੀ 111 ਕਨਾਲ ਜ਼ਮੀਨ ਹੈ ਜਿਸ 'ਤੇ ਸੁਰਜੀਤ ਕੁਮਾਰ ਜਿਆਣੀ ਦੇ ਬੰਦੇ ਧੱਕੇ ਨਾਲ ਟਰੈਕਟਰ ਵਾਹ ਰਹੇ ਸਨ। ਜਦੋਂ ਉਨ੍ਹਾਂ ਵੱਲੋਂ ਜ਼ਮੀਨ 'ਤੇ (tractor) ਟਰੈਕਟਰ ਵਾਹੁਣ ਤੋਂ ਰੋਕਿਆ ਗਿਆ ਤਾਂ ਉਲਟਾ ਉਨ੍ਹਾਂ ਨੂੰ ਹੀ ਝੂਠੇ ਪਰਚੇ ’ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ  ਹਨ। ਇੰਨਾ ਹੀ ਨਹੀਂ ਸੁਰਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ’ਤੇ ਵੀ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਗਾਏ ਹਨ।

In The Market