LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿੰਬਲਡਨ 2021 : ਅੰਕਿਤਾ ਰੈਨਾ ਮਹਿਲਾ ਡਬਲਜ਼ ਦੇ ਪਹਿਲੇ ਦੌਰ ਤੋਂ ਬਾਹਰ

ankita

ਲੰਡਨ (ਇੰਟ.)- ਭਾਰਤ ਦੀ ਅੰਕਿਤਾ ਰੈਨਾ (Ankita Raina) ਅਤੇ ਅਮਰੀਕਾ ਦੀ ਉਨ੍ਹਾਂ ਦੀ ਜੋਟੀਦਾਰ ਲੌਰੇਨ ਡੇਵਿਸ (Lauren Davis) ਵਿੰਬਲਡਨ ਟੈਨਿਸ ਟੂਰਨਾਮੈਂਟ (Wimbledon Tennis Tournament) ਦੇ ਮਹਿਲਾ ਡਬਲਜ਼ (Women's doubles) ਦੇ ਪਹਿਲੇ ਦੌਰ ਵਿਚ ਆਸੀਆ ਮੁਹੰਮਦ (Asia Muhammad) ਅਤੇ ਜੇਸਿਕਾ ਪੇਗੁਲਾ (Jessica Pegula) ਦੀ ਅਮਰੀਕੀ ਜੋੜੀ ਤੋਂ ਸਿੱਧੇ ਸੈਟਾਂ ਵਿਚ ਹਾਰ ਗਈ। ਅਮਰੀਕਾ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਨੇ ਅੰਕਿਤਾ ਅਤੇ ਡੇਵਿਸ ਨੂੰ 70 ਮਿੰਟ ਤੱਕ ਚੱਲੇ ਮੈਚ ਵਿਚ 6-3, 6-2 ਨਾਲ ਹਰਾਇਆ। ਅੰਕਿਤਾ ਨੇ ਮਿਕਸਡ ਡਬਲਜ਼ ਵਿਚ ਹਮਰੁਤਬਾ ਰਾਮਕੁਮਾਰ ਰਾਮਨਾਥਨ ਦੇ ਨਾਲ ਜੋੜੀ ਬਣਾਈ, ਜਿੱਥੇ ਉਨ੍ਹਾਂ ਦਾ ਮੁਕਾਬਲਾ ਸਾਨੀਆ ਮਿਰਜ਼ਾ (Sania Mirza) ਅਤੇ ਰੋਹਨ ਬੋਪੰਨਾ (Rohan Bopanna) ਦੀ ਹਮਰੁਤਬਾ ਜੋੜੀ ਨਾਲ ਹੋਵੇਗਾ।

Wimbledon: Sania Mirza marks return with women's doubles win partnering  Bethanie Mattek-Sands

Read this- ਕਿਸਾਨਾਂ ਵਲੋਂ ਹਰਜੀਤ ਗਰੇਵਾਲ ਦੀ ਜ਼ਮੀਨ ਵਾਹੀ, ਕਿਹਾ- ਝੋਨਾ ਲਾਉਣ ਤੋਂ ਕੀਤਾ ਸੀ ਮਨਾਂ
ਉਥੇ ਹੀ ਸਾਨੀਆ ਅਤੇ ਅਮਰੀਕਾ ਦੀ ਉਨ੍ਹਾਂ ਦੀ ਜੋਟੀਦਾਰ ਬੇਥਾਨੀ ਮਾਟੇਕ ਸੈਂਡਸ ਮਹਿਲਾ ਡਬਲਜ਼ ਦੇ ਦੂਜੇ ਦੌਰ ਵਿਚ ਪਹੁੰਚ ਗਈ ਹੈ ਪਰ ਬੋਪੰਨਾ ਅਤੇ ਦਿਵਿਜ ਸ਼ਰਣ ਪੁਰਸ਼ ਡਬਲਜ਼ ਦੇ ਪਹਿਲੇ ਦੌਰ ਤੋਂ ਅੱਗੇ ਨਹੀਂ ਵੱਧ ਸਕੇ। ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਪੁਰਸ਼ ਡਬਲਜ਼ ਵਰਗ ਦੇ ਪਹਿਲੇ ਹੀ ਦੌਰ ਵਿਚ ਏਡੁਆਰਡ ਰੋਜਰ ਵੇਸਲੀਨ ਅਤੇ ਹੇਨਰੀ ਕੋਟਿਨੇਨ ਤੋਂ 6-7, 4-6 ਨਾਲ ਹਰਾ ਕੇ ਬਾਹਰ ਹੋ ਗਏ। ਦੋਹਾਂ ਨੇ ਟੋਕੀਓ ਓਲੰਪਿਕ ਲਈ ਜੋੜੀ ਬਣਾਈ ਸੀ ਪਰ ਕੁਆਲੀਫਾਈ ਨਹੀਂ ਕਰ ਸਕੇ। ਸਾਨੀਆ ਅਤੇ ਬੇਥਾਨੀ ਨੇ ਮੱਧਮ ਸ਼ੁਰੂਆਤ ਤੋਂ ਬਾਅਦ ਲੈਅ ਹਾਸਲ ਕਰ ਲਈ ਅਤੇ ਪਹਿਲੇ ਦੌਰ ਵਿਚ ਮੁਕਾਬਲੇ ਵਿਚ ਅਮਰੀਕਾ ਅਤੇ ਚਿਲੀ ਦੀ ਜੋੜੀ ਨੂੰ ਇਕ ਘੰਟਾ ਅਤੇ 27 ਮਿੰਟ ਵਿਚ 7-5, 6-3 ਨਾਲ ਹਰਾਇਆ, ਸਾਨੀਆ ਅਤੇ ਬੇਥਾਨੀ 'ਤੇ ਮੈਚ ਦੀ ਸ਼ੁਰੂਆਤ ਵਿਚ ਹੀ ਦਬਾਅ ਆ ਗਿਆ ਜਦੋਂ ਤੀਜੇ ਗੇਮ ਵਿਚ ਬੇਥਾਨੀ ਦੀ ਸਰਵਿਸ 'ਤੇ 7 ਵਾਰ ਡਿਊਸ ਹੋਇਆ ਅਮਰੀਕੀ ਖਿਡਾਰੀ ਨੇ ਤਿੰਨ ਡਬਲ ਫਾਲਟ ਕੀਤੇ ਪਰ ਤਿੰਨ ਬ੍ਰੇਕ ਪੁਆਇੰਟ ਬਚਾਉਣ ਤੋਂ ਬਾਅਦ ਆਪਣੀ ਸਰਵਿਸ ਵੀ ਬਚਾ ਲਈ।

Wimbledon 2021: Sania Mirza, Bopanna vs Ankita Raina, Ramanathan

Read this- '50 ਏਸੀ ਵਾਲੇ ਫਾਰਮ ਹਾਊਸ 'ਚ ਠੰਢੀ ਹਵਾ ਖਾ ਰਹੇ ਕੈਪਟਨ ਸਾਬ੍ਹ ਤੇ ਲੋਕ ਪੱਖੀਆਂ ਝੱਲਣ ਨੂੰ ਮਜਬੂਰ'

ਸਾਨੀਆ ਅਤੇ ਬੇਥਾਨੀ ਨੂੰ ਵੀ ਵਿਰੋਧੀ ਦੀ ਸਰਵਿਸ ਤੋੜਣ ਦਾ ਮੌਕਾ ਮਿਲਿਆ ਜਦੋਂ ਅਮਰੀਕੀ ਖਿਡਾਰੀ ਨੇ ਨੈੱਟ 'ਤੇ ਵਾਲੀ 'ਤੇ ਅੰਕ ਬਣਾਉਣ ਦਾ ਮੌਕਾ ਖੁੰਝਿਆ। ਖੱਬੇ ਹੱਥ ਦੀ ਖਿਡਾਰੀ ਡੇਸਿਰੇ ਨੇ ਇਸ ਤੋਂ ਬਾਅਦ ਸ਼ਾਨਦਾਰ ਸਰਵਿਸ ਕਰਦੇ ਹੋਏ ਆਪਣੀ ਸਰਵਿਸ ਬਚਾਈ। ਅਲੈਕਸਾ ਨੇ 12ਵੇਂ ਗੇਮ ਵਿਚ 15-30 'ਤੇ ਸਰਵਿਸ ਕਰਦੇ ਹੋਏ ਫੋਰਹੈਂਡ ਬਾਹਰ ਮਾਰ ਕੇ ਵਿਰੋਧੀ ਜੋੜੀ ਨੂੰ ਦੋ ਸੈੱਟ ਪੁਆਇੰਟ ਦਿੱਤੇ ਅਤੇ ਸਾਨੀਆ ਨੇ ਸਮੈਸ਼ ਦੇ ਨਾਲ ਪਹਿਲਾ ਸੈੱਟ ਜਿੱਤ ਲਿਆ। ਦੂਜੇ ਸੈੱਟ ਵਿਚ ਸਾਨੀਆ ਅਤੇ ਬੇਥਾਨੀ ਨੇ ਇਕ ਵਾਰ ਫਿਰ ਅਲੈਕਸਾ ਦੀ ਸਰਵਿਸ ਤੋੜ ਕੇ 3-1 ਦੀ ਬੜ੍ਹਤ ਬਣਾਈ, ਜਿਸ ਤੋਂ ਬਾਅਦ ਇਸ ਜੋੜੀ ਨੂੰ ਸੈੱਟ ਅਤੇ ਮੈਚ ਜਿੱਤਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ।

In The Market