LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'50 ਏਸੀ ਵਾਲੇ ਫਾਰਮ ਹਾਊਸ 'ਚ ਠੰਢੀ ਹਵਾ ਖਾ ਰਹੇ ਕੈਪਟਨ ਸਾਬ੍ਹ ਤੇ ਲੋਕ ਪੱਖੀਆਂ ਝੱਲਣ ਨੂੰ ਮਜਬੂਰ'

harsimrat 50 ac

ਬਠਿੰਡਾ (ਇੰਟ.)- ਪੰਜਾਬ ਵਿਚ ਛਾਏ ਬਿਜਲੀ ਸੰਕਟ ਦੌਰਾਨ ਪੂਰਾ ਪੰਜਾਬ ਤਰਾਹ-ਤਰਾਹ ਕਰ ਰਿਹਾ ਹੈ। ਲੋਕ ਬਿਜਲੀ ਦੇ ਲੰਮੇ-ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਬਿਜਲੀ ਦਫਤਰਾਂ ਅੱਗੇ ਧਰਨੇ ਮਾਰਨ ਨੂੰ ਮਜਬੂਰ ਹਨ। ਪਰ ਪੰਜਾਬ ਸਰਕਾਰ ਵਲੋਂ ਇਸ ਦੇ ਹੱਲ ਦੀ ਬਜਾਏ ਬਿਜਲੀ ਘੱਟ ਵਰਤਣ ਲਈ ਕਿਹਾ ਜਾ ਰਿਹਾ ਹੈ। ਇਸ ਦੌਰਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਸਿਖਰ ਦੁਪਹਿਰੇ ਬਿਜਲੀ ਕੱਟਾਂ ਖਿਲਾਫ ਧਰਨੇ ਵਿੱਚ ਪੁੱਜੀ। ਹਰਸਿਮਰਤ ਨੇ ਇੱਥੇ ਪੁੱਜਦਿਆਂ ਹੀ ਆਪਣੇ ਦਿਓਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਉੱਪਰ ਤਿੱਖੇ ਨਿਸ਼ਾਨੇ ਲਾਏ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ। ਹੋਰ ਤਾਂ ਹੋਰ ਹਰਸਿਰਤ ਬਾਦਲ ਨੇ ਬਠਿੰਡਾ ਸੀਟ ਤੋਂ ਸਰੂਪ ਚੰਦ ਸਿੰਗਲਾ ਨੂੰ ਅਕਾਲੀ ਦਲ ਉਮੀਦਵਾਰ ਐਲਾਨ ਦਿੱਤਾ।

Harsimrat Kaur Badal hospitalised SAD leader admitted to PGI Chandigarh  COVID19 negative | India News – India TV

Read this- ਕਿਸਾਨਾਂ ਵਲੋਂ ਹਰਜੀਤ ਗਰੇਵਾਲ ਦੀ ਜ਼ਮੀਨ ਵਾਹੀ, ਕਿਹਾ- ਝੋਨਾ ਲਾਉਣ ਤੋਂ ਕੀਤਾ ਸੀ ਮਨਾਂ

ਉਨ੍ਹਾਂ ਕਿਹਾ ਕਿ ਸਾਰੇ ਥਰਮਲ ਪਲਾਂਟ ਬੰਦ ਕਰ ਸਾਰੀ ਬਿਜਲੀ ਅੱਜ ਬੰਦ ਕਰ ਦਿੱਤੀ ਹੈ। ਖੁਦ ਕੈਪਟਨ ਸਾਹਿਬ 50 ਏਸੀ ਵਾਲੇ ਫਾਰਮ ਹਾਊਸ ਵਿੱਚ ਠੰਢੀ ਹਵਾ ਖਾਣ ਤੇ ਲੋਕੀਂ ਪੱਖੀਆਂ ਝੱਲ-ਝੱਲ ਹਵਾ ਲੈਣ, ਇਸ ਤੋਂ ਦੁਖਦਾਈ ਗੱਲ ਕੀ ਹੋਰ ਹੋ ਸਕਦੀ ਹੈ। ਕਿਸਾਨਾਂ ਦੀ ਫਸਲ ਅੱਜ ਸੜ ਰਹੀ ਹੈ ਕਿਉਂਕਿ ਮੋਦੀ ਨੇ 100 ਰੁਪਏ ਲਿਟਰ ਤੇਲ ਕਰਤਾ। ਕਿਸਾਨ ਕਿਵੇਂ ਤੇਲ ਲਵੇਗਾ।
ਉਨ੍ਹਾਂ ਨੇ ਮਨਪ੍ਰੀਤ ਬਾਦਲ 'ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਜਿਹੜੇ ਘੁਮੰਡ ਕਰਦੇ ਹਨ, ਉਹ ਜਾਣ ਲੈਣ ਕਿ ਜਿਨ੍ਹਾਂ ਦੇ ਨਾਂ ਪਿੱਛੇ ਬਾਦਲ ਲੱਗਦਾ ਹੈ, ਉਨ੍ਹਾਂ ਦੀ ਹੀ ਦੂਜੀ ਪਾਰਟੀ ਵਿੱਚ ਪੁੱਛਗਿੱਛ ਹੁੰਦੀ ਹੈ, ਨਹੀਂ ਤਾਂ ਅਜਿਹਾ ਫੇਲ੍ਹ ਬਾਦਲ ਅੱਜ ਤੱਕ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਫੇਲ੍ਹ ਸੀ ਤਾਂ ਹੀ ਕੱਢ ਦਿੱਤਾ। ਪੀਪੀਪੀ ਵਿੱਚ ਗਿਆ ਉਹ ਵੀ ਫੇਲ੍ਹ ਕਰਤੀ। ਅੱਜ ਕਾਂਗਰਸ ਵਿੱਚ ਗਿਆ ਤਾਂ ਉਹ ਵੀ ਫੇਲ੍ਹ ਹੋ ਗਈ। ਹਰਸਿਮਰਤ ਨੇ ਕਿਹਾ ਕਿ ਉਸ ਨੇ ਤਾਂ ਬਠਿੰਡਾ ਵੀ ਫੇਲ੍ਹ ਕਰਤਾ। ਇਸ ਲਈ ਉਨ੍ਹਾਂ ਤੋਂ ਬਾਦਲ ਲੈ ਕੇ ਹੁਣ ਸਿੰਗਲਾ ਸਾਹਿਬ ਨੂੰ ਬਾਦਲ ਬਣਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਪਰਿਵਾਰ ਵਿੱਚ ਜੰਮ ਕੇ ਤਾਏ ਦਾ ਨਾ ਹੋਇਆ, ਉਹ ਕਿਸੇ ਦਾ ਕੀ ਹੋਵੇਗਾ।

In The Market