LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Ind vs NZ WTC Final : 5ਵੇਂ ਦਿਨ ਵੀ ਮੀਂਹ ਕਾਰਣ ਲੇਟ ਸ਼ੁਰੂ ਹੋਇਆ ਮੈਚ

match

ਨਵੀਂ ਦਿੱਲੀ (ਇੰਟ.)- ਸਾਊਥੈਂਪਟਨ (Southempton) ਵਿਚ ਭਾਰਤ (India) ਅਤੇ ਨਿਊਜ਼ੀਲੈਂਡ (Newzealand) ਵਿਚਾਲੇ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਫਾਈਨਲ ਮੁਕਾਬਲੇ (Final match) ਵਿਚ ਪਿਛਲੇ ਚਾਰ ਦਿਨਾਂ ਤੋਂ ਮੈਦਾਨ 'ਤੇ ਮੀਂਹ ਦਾ ਹੀ ਜਲਵਾ ਰਿਹਾ ਹੈ ਅਤੇ ਦੋਹਾਂ ਧਿਰਾਂ ਦੇ ਖਿਡਾਰੀ ਜ਼ਿਆਦਾਤਰ ਮੌਕਿਆਂ 'ਤੇ ਇੰਤਜ਼ਾਰ ਹੀ ਕਰਦੇ ਨਜ਼ਰ ਆਏ। ਇਸ ਮੈਚ ਦਾ ਅੱਜ ਪੰਜਵਾਂ ਦਿਨ ਹੈ ਜਦੋਂ ਕਿ ਕਲ ਦਾ ਦਿਨ ਖੇਡ ਲਈ ਰਿਜ਼ਰਵ ਰੱਖਿਆ ਗਿਆ ਹੈ, ਪਰ ਹੁਣ ਖੇਡ ਇਸ ਮੋੜ 'ਤੇ ਪਹੁੰਚ ਗਿਆ ਹੈ ਜਿੱਥੋਂ ਇਨ੍ਹਾਂ ਦੋਹਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨ ਦਿੱਤਾ ਜਾਵੇ। ਇਸ ਵੇਲੇ ਸਾਊਥੈਂਪਟਨ ਵਿਚ ਮੀਂਹ ਰੁਕ ਗਿਆ ਹੈ, ਪਰ ਆਊਟ ਫੀਲਡ ਗਿੱਲੀ ਹੋਣ ਕਾਰਣ ਖੇਡ ਸ਼ੁਰੂ ਹੋਣ ਵਿਚ ਕੁਝ ਦੇਰ ਹੋ ਸਕਦੀ ਹੈ।

India vs New Zealand Highlights, WTC Final, Day 3: NZ reach 101/2 at  Stumps, trail India by 116 runs | Hindustan Times

Read this- ਅਕਸ਼ੈ ਕੁਮਾਰ ਸ਼ੁਰੂ ਕਰਨਗੇ 'ਫੇਕ ਨਿਊਜ਼ ਬਸਟਿੰਗ ਬਿਜ਼ਨੈੱਸ', ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

ਇਸ ਮੈਚ ਵਿਚ ਚੌਥੇ ਦਿਨ ਵੀ ਮੀਂਹ ਕਾਰਣ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਇਸ ਮੈਚ ਦਾ ਪਹਿਲਾ ਦਿਨ ਵੀ ਮੀਂਹ ਦੀ ਭੇਟ ਚੜ੍ਹ ਗਿਆ ਸੀ ਅਤੇ ਦੂਜੇ ਦਿਨ ਟਾਸ ਕੀਤਾ ਗਿਆ। ਖੇਡ ਦਾ ਦੂਜਾ ਅਤੇ ਤੀਜਾ ਦਿਨ ਵੀ ਖਰਾਬ ਰੌਸ਼ਨੀ ਕਾਰਣ ਪ੍ਰਭਾਵਿਤ ਹੋਇਆ ਸੀ। ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਗੇਂਦਬਾਜ਼ੀ ਚੁਣੀ ਸੀ ਅਤੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿਚ 217 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿਚ 2 ਵਿਕਟਾਂ ਗੁਆ ਕੇ 101 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ਦੇ ਆਧਾਰ 'ਤੇ ਉਹ ਟੀਮ ਇੰਡੀਆ ਤੋਂ ਅਜੇ 116 ਦੌੜਾਂ ਪਿੱਛੇ ਹਨ।

ਭਾਰਤ ਦੇ 217 ਦੌੜਾਂ ਦੇ ਜਵਾਬ ਵਿਚ ਨਿਊਜ਼ੀਲੈਂਡ ਦੇ ਓਪਨਰ ਟਾਮ ਲਾਥਮ ਅਤੇ ਡੋਵੇਨ ਕਾਨਵੇ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿਚ ਚੰਗੀ ਸ਼ੁਰੂਆਤ ਦਿਵਾਈ ਅਤੇ ਦੋਹਾਂ ਵਿਚਾਲੇ 70 ਦੌੜਾਂ ਦੀ ਭਾਈਵਾਲੀ ਹੋਈ। ਭਾਰਤ ਨੂੰ ਪਹਿਲੀ ਸਫਲਤਾ ਸਪਿਨਰ ਆਰ ਅਸ਼ਵਿਨ ਨੇ ਦਿਵਾਈ ਜਦੋਂ ਕਿ 30 ਦੌੜਾਂ 'ਤੇ ਲਾਥਮ ਨੂੰ ਕਪਤਾਨ ਵਿਰਾਟ ਕੋਹਲੀ ਦੇ ਹੱਥੀਂ ਕੈਚ ਕਰਵਾਇਆ। ਉਥੇ ਹੀ ਖਤਰਨਾਕ ਬੱਲੇਬਾਜ਼ ਕਾਨਵੇ ਨੂੰ 54 ਦੌੜਾਂ 'ਤੇ ਇਸ਼ਾਂਤ ਸ਼ਰਮਾ ਨੇ ਸ਼ਮੀ ਦੇ ਹੱਥੀਂ ਕੈਚ ਕਰਵਾ ਕੇ ਭਾਰਤ ਨੂੰ ਵੱਡੀ ਰਾਹਤ ਪਹੁੰਚਾਈ।

India vs New Zealand WTC Final Live Score, Day 5: Play Begins After An  Hour's Delay | Cricket News

ਭਾਰਤ ਨੂੰ ਪਹਿਲੀ ਪਾਰੀ ਵਿਚ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਚੰਗੀ ਸ਼ੁਰੂਆਤ ਦਿਵਾਉਂ ਹੋਏ ਪਹਿਲੀ ਵਿਕਟ ਲਈ 62 ਦੌੜਾਂ ਜੋੜੀਆਂ ਪਰ ਕਾਈਲ ਜੈਮਿਸਨ ਨੇ ਇਸ ਭਾਈਵਾਲੀ ਨੂੰ ਤੋੜ ਦਿੱਤਾ। ਜੈਮਿਸਨ ਨੇ ਰੋਹਿਤ ਸ਼ਰਮਾ ਨੂੰ 34 ਦੌੜਾਂ ਦੇ ਸਕੋਰ 'ਤੇ ਟਿਮ ਸਾਊਥੀ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਟੀਮ ਇੰਡੀਆ ਨੂੰ ਦੂਜਾ ਝਟਕਾ ਨੀਲ ਵੈਗਨਰ ਨੇ ਦਿੱਤਾ। ਉਨ੍ਹਾਂ ਨੇ ਟੀਮ ਦੇ ਨੌਜਵਾਨ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ 28 ਦੌੜਾਂ ਦੇ ਸਕੋਰ 'ਤੇ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ। ਚੇਤੇਸ਼ਵਰ ਪੁਜਾਰਾ ਨੇ 54 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਦੌੜਾਂ ਬਣਾਈਆਂ। ਉਨ੍ਹਾਂ ਨੂੰ ਟ੍ਰੇਂਟ ਬੋਲਡ ਨੇ ਐਲ.ਬੀ.ਡਬਲਿਊ. ਆਊਟ ਕਰ ਕੇ ਪਵੇਲੀਅਨ ਵਾਪਸ ਭੇਜ ਦਿੱਤਾ।

India vs New Zealand WTC Final Highlights: Play Called Off On Day 1 Without  A Ball Being Bowled Due To Rain | Cricket News

Read this- ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਗੈਂਗਸਟਰ ਜੈਪਾਲ ਭੁੱਲਰ ਦੀ ਕਰਵਾਈ ਜਾਵੇ ਪੋਸਟ ਮਾਰਟਮ 


ਭਾਰਤੀ ਕਪਤਾਨ ਵਿਰਾਟ ਕੋਹਲੀ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਪਰ ਉਹ ਕੀਵੀ ਤੇਜ਼ ਗੇਂਦਬਾਜ਼ ਕਾਈਲੀ ਜੈਮਿਸਨ ਦੀ ਗੇਂਦ 'ਤੇ ਐਲ.ਬੀ.ਡਬਲਿਊ. ਆਊਟ ਹੋ ਗਏ। ਵਿਰਾਟ ਕੋਹਲੀ ਨੇ 132 ਦੌੜਾਂ 'ਤੇ 44 ਦੌੜਾਂ ਬਣਾਈਆਂ। ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਆਪਣਾ ਦਮ ਪਹਿਲੀ ਪਾਰੀ ਵਿਚ ਨਹੀਂ ਦਿਖਾ ਸਕੇ ਅਤੇ ਉਹ 4 ਦੌੜਾਂ ਬਣਾ ਕੇ ਕਾਇਲੀ ਜੈਮਿਸਨ ਦੀ ਗੇਂਦ 'ਤੇ ਟੌਮ ਲਾਥਮ ਦੇ ਹੱਥੋਂ ਕੈਚ ਆਊਟ ਹੋ ਗਏ। ਚੰਗੀ ਬੱਲੇਬਾਜ਼ੀ ਕਰ ਰਹੇ ਅਜਿੰਕਿਆ ਰਹਾਣੇ 49 ਦੌੜਾਂ ਬਣਾ ਕੇ ਆਊਟ ਹੋਏ ਅਤੇ ਉਨ੍ਹਾਂ ਨੂੰ ਨੀਲ ਵੈਗਨਰ ਨੇ ਕੈਚ ਆਊਟ ਕਰਵਾ ਦਿੱਤਾ। ਆਰ ਅਸ਼ਵਿਨ ਦੀ ਪਾਰੀ ਦਾ ਅੰਤ ਟਿਮ ਸਾਊਥੀ ਨੇ ਦਿੱਤਾ ਅਤੇ ਉਨ੍ਹਾਂ ਨੇ ਟੀਮ ਲਈ 22 ਦੌੜਾਂ ਦੀ ਪਾਰੀ ਖੇਡੀ। ਈਸ਼ਾਂਤ ਸ਼ਰਮਾ 4 ਦੌੜਾਂ ਬਣਾ ਕੇ ਜੈਮੀਸਨ ਦੀ ਗੇਂਦ 'ਤੇ ਆਊਟ ਹੋਏ। ਜਸਪ੍ਰੀਤ ਬੁੰਮਰਾਹ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਅਤੇ ਆਊਟ ਹੋ ਗਏ। ਰਵਿੰਦਰ ਜਡੇਜਾ ਨੂੰ 15 ਦੌੜਾਂ 'ਤੇ ਟ੍ਰੇਂਟ ਬੋਲਟ ਨੇ ਆਊਟ ਕਰ ਦਿੱਤਾ। ਨਿਊਜ਼ੀਲੈਂਡ ਵਲੋਂ ਪਹਿਲੀ ਪਾਰੀ ਵਿਚ ਜੈਮੀਸਨ ਨੇ 5, ਵੈਗਨਰ ਅਤੇ ਬੋਲਟ ਨੇ ਦੋ-ਦੋ ਜਦੋਂ ਕਿ ਟਿਮ ਸਾਊਥੀ ਨੇ ਇਕ ਵਿਕਟ ਲਈ।

In The Market