ਚੰਡੀਗੜ੍ਹ (ਇੰਟ.)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, (PGI) ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੱਕ ਬੋਰਡ ਗਠਿਤ ਕਰੇ ਅਤੇ ਕਥਿਤ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਜਲਦੀ ਕਰਵਾਏ। ਜਗਰਾਓ (Jagraon) ਵਿਚ ਦੋ ਏ.ਐੱਸ.ਆਈ. (ASI) ਦੇ ਕਤਲ (Murder) ਦੇ ਮਾਮਲੇ ਵਿਚ ਗੈਂਗਸਟਰ ਜੈਪਾਲ ਭੁੱਲਰ (Gangster jaipal Bhullar) ਅਤੇ ਜਸਪ੍ਰੀਤ ਜੱਸੀ (Jaspreet jassi) ਦੇ ਕੋਲਕਾਤਾ (Calcutta) ਵਿਚ ਹੋਏ ਐਨਕਾਉਂਟਰ (Encounter) ਮਾਮਲੇ ਵਿਚ ਸ਼ੁੱਕਰਵਾਰ ਨੂੰ ਜੈਪਾਲ ਦੇ ਪਿਤਾ ਜੈਪਾਲ ਦੇ ਪਿਤਾ ਨੇ ਸੁਪਰੀਮ ਕੋਰਟ (Supreme Court) ਵਿਚ ਲਗਾਈ ਰੀ-ਪੋਸਟਮਾਰਟਮ ਦੀ ਐਪਲੀਕੇਸ਼ਨ (Application) 'ਤੇ ਰਿਐਕਟ ਕਰਦੇ ਹੋਏ ਹਾਈਕੋਰਟ (High Court) ਨੂੰ ਉਕਤ ਮਾਮਲੇ ਦੀ ਸੁਣਵਾਈ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਜੈਪਾਲ ਦੀ ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਹੀ ਗਈ ਹੈ। ਇਸ ਮਾਮਲੇ ਵਿਚ ਸੁਣਵਾਈ ਸੋਮਵਾਰ ਨੂੰ ਹੋਈ।
Read this- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਫਲੈਟ ਵਿਖੇ ਪੁੱਜੀ ਸਿਟ
ਦੱਸਣਯੋਗ ਹੈ ਕਿ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਜਦੋਂ ਪਰਿਵਾਰ ਵਲੋਂ ਲਾਸ਼ ਘਰ ਲਿਆਂਦੀ ਗਈ ਸੀ ਤਾਂ ਪਰਿਵਾਰ ਜਦੋਂ ਜੈਪਾਲ ਦਾ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰਨ ਲੱਗਾ ਤਾਂ ਜਦੋਂ ਲਾਸ਼ ਨੂੰ ਨਹਿਲਾਇਆ ਜਾ ਰਿਹਾ ਸੀ ਤਾਂ ਜੈਪਾਲ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨਜ਼ਰ ਆਏ ਅਤੇ ਉਸ ਦਾ ਗੁੱਟ ਟੁੱਟਿਆ ਹੋਇਆ ਸੀ। ਇਸ 'ਤੇ ਉਸਦੇ ਪਿਤਾ ਨੇ ਜੈਪਾਲ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤਕ ਉਸ ਦੇ ਬੇਟੇ ਦਾ ਡਾਕਟਰਾਂ ਦੀ ਇਕ ਕਮੇਟੀ ਪਾਸੋਂ ਵੀਡੀਓਗ੍ਰਾਫੀ ਕਰਦੇ ਹੋਏ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट