ਕੋਟਕਪੁਰਾ ਫਾਇਰਿੰਗ ਮਾਮਲਾ : ਸਿਟ ਦੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਹੋਈ ਖ਼ਤਮ

ਚੰਡੀਗੜ੍ਹ (ਇੰਟ.)- ਐਸ.ਆਈ.ਟੀ. (SIT) ਸ.ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਸਰਕਾਰੀ ਫਲੈਟ ਤੋਂ ਨਿਕਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਪੁਲਿਸ ਗੋਲੀਬਾਰੀ (Kotakpura Police…

ਚੰਡੀਗੜ੍ਹ (ਇੰਟ.)- ਐਸ.ਆਈ.ਟੀ. (SIT) ਸ.ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਸਰਕਾਰੀ ਫਲੈਟ ਤੋਂ ਨਿਕਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਪੁਲਿਸ ਗੋਲੀਬਾਰੀ (Kotakpura Police Firing) ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) (SIT) ਸ਼੍ਰੋਮਣੀ ਅਕਾਲੀ ਦਲ (SAD) ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ (Punjab Ex CM Parkash Singh Badal) ਦੇ ਸਰਕਾਰੀ ਫਲੈਟ ਵਿਖੇ ਪਹੁੰਚੀ ਸੀ। ਇਸ ਦੌਰਾਨ ਬੰਟੀ ਰੋਮਾਣਾ ਅਤੇ ਐੱਸ.ਜੀ.ਪੀ.ਸੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਉਥੇ ਪਹੁੰਚੇ।

Former CM Parkash Singh Badal leaves for Gurugram after attendants test  positive - Hindustan Times

Read this- ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਗੈਂਗਸਟਰ ਜੈਪਾਲ ਭੁੱਲਰ ਦੀ ਕਰਵਾਈ ਜਾਵੇ ਪੋਸਟ ਮਾਰਟਮ 

ਇਸ ਦੌਰਾਨ ਐੱਸ.ਆਈ.ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਤਕਰੀਬਨ ਢਾਈ ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ। ਕਮੇਟੀ ਦੇ ਮੁਖ਼ੀ ਸ੍ਰੀ ਐਲ.ਕੇ. ਯਾਦਵ ਏ.ਡੀ.ਜੀ.ਪੀ. ਵਿਜੀਲੈਂਸ ਦੀ ਅਗਵਾਈ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅੱਗਰਵਾਲ ਅਤੇ ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਸ: ਸੁਰਜੀਤ ਸਿੰਘ ਮੰਗਲਵਾਰ ਸਵੇਰੇ 10 :35 ‘ਤੇ ਸ: ਬਾਦਲ ਦੇ ਫ਼ਲੈਟ ਦੇ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਜਾਰੀ ਕੀਤੀ। ਲਗਪਗ ਢਾਈ ਘੰਟੇ ਦੀ ਪੁੱਛਗਿੱਛ ਮਗਰੋਂ ਐਸ.ਆਈ.ਟੀ. ਦੀ ਟੀਮ ਵਾਪਸ ਰਵਾਨਾ ਹੋ ਗਈ। ਐਸ.ਆਈ.ਟੀ. ਦੇ ਪਹੁੰਚਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਸਣੇ ਕਈ ਵੱਡੇ ਅਕਾਲੀ ਨੇਤਾ ਸ: ਬਾਦਲ ਦੇ ਫ਼ਲੈਟ ‘ਤੇ ਪਹੁੰਚੇ ਅਤੇ ਪੁੱਛ ਗਿੱਛ ਤੱਕ ਹਾਜ਼ਰ ਰਹੇ। ਸਿਟ ਨੇ ਇਸ ਤੋਂ ਪਹਿਲਾਂ 16 ਜੂਨ ਨੂੰ ਬਾਦਲ ਨੂੰ ਮੋਹਾਲੀ ਦੇ ਇਕ ਰੈਸਟ ਹਾਊਸ ਵਿਚ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਖਰਾਬ ਸਿਹਤ ਅਤੇ ਬੁਢਾਪੇ ਦਾ ਹਵਾਲਾ ਦਿੰਦੇ ਹੋਏ ਆਪਣੀ ਪੇਸ਼ੀ ਦੀ ਤਰੀਕ ਟਾਲਣ ਦੀ ਅਪੀਲ ਕੀਤੀ ਸੀ।

Leave a Reply

Your email address will not be published. Required fields are marked *