LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਫਲੈਟ ਵਿਖੇ ਪੁੱਜੀ ਸਿਟ

parkash singh badal

ਚੰਡੀਗੜ੍ਹ (ਇੰਟ.)- ਕੋਟਕਪੂਰਾ ਪੁਲਿਸ ਗੋਲੀਬਾਰੀ (Police Firing) ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਸ਼੍ਰੋਮਣੀ ਅਕਾਲੀ ਦਲ (SAD) ਦੇ ਸਰਪ੍ਰਸਤ ਅਤੇ ਪੰਜਾਬ (Punjab) ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ (Ex Cm Parkash Singh Badal) ਦੇ ਚੰਡੀਗੜ੍ਹ (Chandigarh) ਸੈਕਟਰ-4 ਵਿਚ ਸਥਿਤ ਸਰਕਾਰੀ ਵਿਧਾਇਕ ਫਲੈਟ ਵਿਖੇ ਪਹੁੰਚ ਚੁੱਕੇ ਹਨ। ਪ੍ਰਕਾਸ਼ ਸਿੰਘ ਬਾਦਲ ਅੱਜ ਐਸ.ਆਈ.ਟੀ. (SIT) ਸਾਹਮਣੇ ਪੇਸ਼ ਹੋਣਗੇ।

Punjab ex-CM Parkash Singh Badal questioned in Kotkapura firing case -  Hindustan Times

ਜਲੰਧਰ : ਗੋਲੀ ਚੱਲਣ ਨਾਲ ਹੋਈ ਨੌਜਵਾਨ ਦੀ ਮੌਤ 'ਤੇ DCP ਵਲੋਂ ਖੁਲਾਸਾ, ਹੈਪੀ ਨੂੰ ਹਸਪਤਾਲ ਛੱਡ ਦੋਸਤ ਹੋਏ ਫਰਾਰ

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਸਬੰਧੀ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲ ਪ੍ਰਕਾਸ਼ ਸਿੰਘ ਬਾਦਲ ਆਪਣਾ ਪੱਖ ਰੱਖਣਗੇ। ਵਿਚਲੇ ਐੱਮ. ਐੱਲ.ਏ. ਫਲੈਟਸ 'ਚ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਸੀ, ਜਿਸ ਕਾਰਣ ਉਹ ਪਹਿਲਾਂ ਸਿਟ ਅੱਗੇ ਪੇਸ਼ ਨਹੀਂ ਹੋਏ ਸਨ ਅਤੇ ਹੁਣ ਉਹ ਇੱਕ ਨਾਗਰਿਕ ਦੇ ਵਜੋਂ ਸਿਟ ਅੱਗੇ ਪੇਸ਼ ਹੋਣ ਨੂੰ ਆਪਣਾ ਕਾਨੂੰਨੀ ਤੇ ਸੰਵਿਧਾਨਕ ਫਰਜ਼ ਸਮਝਦੇ ਹਨ।

 

ਸੂਤਰਾਂ ਮੁਤਾਬਕ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਭਲਕੇ ਪੁੱਛੇ ਜਾਣ ਵਾਲੇ ਸੁਆਲਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ, ਜਿਸ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ। ਪਤਾ ਲੱਗਾ ਹੈ ਕਿ ਕਾਨੂੰਨੀ ਨਜ਼ਰੀਏ ਤੋਂ ਸਭ ਸੁਆਲਾਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

In The Market