LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ : ਗੋਲੀ ਚੱਲਣ ਨਾਲ ਹੋਈ ਨੌਜਵਾਨ ਦੀ ਮੌਤ 'ਤੇ DCP ਵਲੋਂ ਖੁਲਾਸਾ, ਹੈਪੀ ਨੂੰ ਹਸਪਤਾਲ ਛੱਡ ਦੋਸਤ ਹੋਏ ਫਰਾਰ

goli kand

ਜਲੰਧਰ (ਬਿਊਰੋ)-ਜਲੰਧਰ (jalandhar)'ਚ ਦਿਨ ਦਿਹਾੜੇ ਵਾਰਦਾਤਾਂ ਨੂੰ ਹਮਲਾਵਰ ਆਸਾਨੀ ਨਾਲ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ, ਜਿਸ ਕਾਰਣ ਲੋਕਾਂ ਵਿਚ ਦਹਿਸ਼ਤ (Scared)ਦਾ ਮਾਹੌਲ ਬਣ ਗਿਆ ਹੈ। ਬੀਤੇ ਫਿਰ ਦਿਨ ਦਿਹਾੜੇ ਇਕ ਨੌਜਵਾਨ ਨੂੰ ਗੋਲੀ (Bullet)ਮਾਰ ਕੇ ਕਤਲ (Murder)ਕਰ ਦਿੱਤਾ ਗਿਆ। ਲੰਘੇ 24 ਘੰਟਿਆਂ ਵਿਚ ਇਹ ਦੂਜੀ ਵਾਰਦਾਤ ਹੈ। ਬੀਤੇ ਕੱਲ੍ਹ ਵੀ ਦਿਨ ਦਿਹਾੜੇ ਨੌਜਵਾਨ ਦਾ ਇਸੇ ਤਰ੍ਹਾਂ ਗੋਲੀਆਂ (Firing)ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

11 firing incidents in 18 months in Chandigarh

ਬੀਤੇ 24 ਘੰਟਿਆਂ ਵਿਚ 50 ਹਜ਼ਾਰ ਤੋਂ ਹੇਠਾਂ ਆਇਆ ਨਵੇਂ ਮਰੀਜ਼ਾਂ ਦਾ ਅੰਕੜਾ, 1167 ਦੀ ਗਈ ਜਾਨ

ਜਾਣਕਾਰੀ ਮੁਤਾਬਕ ਜਿਸ ਨੌਜਵਾਨ ਨੂੰ ਗੋਲੀ ਮਾਰੀ ਗਈ ਹੈ ਉਸ ਦੀ ਪਛਾਣ ਹੈਪੀ ਸੰਧੂ ਵਾਸੀ ਸੁੱਚੀ ਪਿੰਡ ਵਜੋਂ ਹੋਈ ਹੈ, ਜੋ ਕਿ ਮੋਟਰਸਾਈਕਲ ਵੇਚਣ ਦਾ ਕੰਮ ਕਰਦਾ ਹੈ। ਵਾਰਦਾਤ ਕਿਸ਼ਨਪੁਰਾ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਹਮਲਾਵਰ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਨੇ ਸੋਮਵਾਰ ਸ਼ਾਮ ਨੂੰ ਸਪਸ਼ਟ ਤੌਰ 'ਤੇ ਕਿਹਾ ਕਿ ਕਿਸ਼ਨਪੁਰਾ ਇਲਾਕੇ ਵਿੱਚ ਵਾਪਰੀ ਘਟਨਾ ਹਥਿਆਰ ਦੇ ਲਾਪ੍ਰਵਾਹੀ ਨਾਲ ਇਸਤੇਮਾਲ ਦਾ ਮਾਮਲਾ ਹੈ।

Dancer's Dead Body Goes Missing at Mumbai Hospital, Family Suspects Kidney  Removal | India.com

...ਤਾਂ ਇਸ ਲਈ ਕੇਜਰੀਵਾਲ ਨੇ ਖੇਡਿਆ ਸਿੱਖ ਸੀ.ਐੱਮ. ਕਾਰਡ 

ਡੀ.ਸੀ.ਪੀ. ਨੇ ਦੱਸਿਆ ਕਿ ਮ੍ਰਿਤਕ ਹੈਪੀ ਸੰਧੂ ਆਪਣੇ ਦੋਸਤਾਂ ਇੰਦਰਜੀਤ ਸਿੰਘ ਅਤੇ ਹੋਰਨਾਂ ਨਾਲ ਕਿਸ਼ਨਪੁਰਾ ਮੁਹੱਲਾ ਵਿਖੇ ਸਥਿਤ ਘਰ ਵਿੱਚ ਮੌਜੂਦ ਸੀ, ਜਿਥੇ ਉਸ ਵੱਲੋਂ ਲਾਪ੍ਰਵਾਹੀ ਨਾਲ ਹਥਿਆਰ ਚਲਾਇਆ ਗਿਆ, ਜਿਸ ਕਾਰਣ ਬੰਦੂਕ ਚੱਲ ਗਈ। ਉਨ੍ਹਾਂ ਦੱਸਿਆ ਕਿ ਇੰਦਰਜੀਤ ਸਿੰਘ ਵੱਲੋਂ ਆਪਣੇ ਦੋਸਤ ਦੇ ਨਾਲ ਮ੍ਰਿਤਕ (ਹੈਪੀ ਸੰਧੂ) ਨੂੰ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦੇ ਦੋਸਤ ਉਸ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਵਿਖੇ ਛੱਡ ਕੇ ਭੱਜ ਗਏ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਦੇ ਦੋਸਤਾਂ ਨੇ ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਵਾਰਦਾਤ ਵਾਲੀ ਜਗ੍ਹਾ ਤੋਂ ਖੂਨ ਦੇ ਦਾਗ਼ ਵੀ ਸਾਫ ਕਰ ਦਿੱਤੇ ਸਨ।
ਡੀ.ਸੀ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਮ੍ਰਿਤਕ ਹੈਪੀ ਸੰਧੂ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਕਮਿਸ਼ਨਰੇਟ ਪੁਲਿਸ ਨੂੰ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਇਸ ਘਟਨਾ ਦੀ ਖੁਦਕੁਸ਼ੀ ਦੇ ਪਹਿਲੂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।

In The Market