LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀਤੇ 24 ਘੰਟਿਆਂ ਵਿਚ 50 ਹਜ਼ਾਰ ਤੋਂ ਹੇਠਾਂ ਆਇਆ ਨਵੇਂ ਮਰੀਜ਼ਾਂ ਦਾ ਅੰਕੜਾ, 1167 ਦੀ ਗਈ ਜਾਨ

corona1

ਨਵੀਂ ਦਿੱਲੀ (ਇੰਟ.)- ਭਾਰਤ (India) 'ਚ ਪਿਛਲੇ 24 ਘੰਟਿਆਂ ਦੌਰਾਨ 42 ਹਜ਼ਾਰ 640 ਕੋਰੋਨਾ ਪਾਜ਼ੀਟਿਵ (Corona Positive) ਕੇਸ ਸਾਹਮਣੇ ਆਏ ਹਨ। ਜੋ ਪਿਛਲੇ 91 ਦਿਨਾਂ ਬਾਅਦ ਘੱਟ ਕੇਸ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 1 ਹਜ਼ਾਰ 167 ਮਰੀਜ਼ਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਲਗਭਗ 3 ਮਹੀਨਿਆਂ ਬਾਅਦ ਨਵੇਂ ਕੋਰੋਨਾ (ਣਦੀਦਲੋ) ਕੇਸਾਂ ਦੀ ਗਿਣਤੀ 50 ਹਜ਼ਾਰ ਤੋਂ ਵੀ ਹੇਠ ਆ ਗਈ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ 47,239 ਕੋਰੋਨਾ ਸੰਕਰਮਿਤ ਪਾਏ ਗਏ ਸੀ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਐਕਟਿਵ (Active) ਮਾਮਲਿਆਂ ਯਾਨੀ ਮਰੀਜ਼ਾਂ (Patient) ਦਾ ਇਲਾਜ (Treatment) ਚੱਲ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ ਤਕਰੀਬਨ 40 ਹਜ਼ਾਰ (40,000) ਦੀ ਗਿਰਾਵਟ ਦਰਜ ਕੀਤੀ ਗਈ ਹੈ।

Coronavirus disease (COVID-19): Vaccines

...ਤਾਂ ਇਸ ਲਈ ਕੇਜਰੀਵਾਲ ਨੇ ਖੇਡਿਆ ਸਿੱਖ ਸੀ.ਐੱਮ. ਕਾਰਡ 

ਦੇਸ਼ ਵਿਚ ਹੁਣ ਤਕ ਕੁਲ 2.99 ਕਰੋੜ ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ। ਜੇ ਅਸੀਂ ਪਿਛਲੇ ਦਿਨਾਂ ਦੇ ਰੋਜ਼ਾਨਾ ਕੇਸਾਂ ਦੇ ਰੁਝਾਨ ਨੂੰ ਵੇਖੀਏ, ਤਾਂ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 3 ਕਰੋੜ ਨੂੰ ਪਾਰ ਕਰ ਦੇਵੇਗੀ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਹੈ। ਸਭ ਤੋਂ ਵੱਧ 3.44 ਕਰੋੜ ਮਾਮਲੇ ਅਮਰੀਕਾ ਵਿੱਚ ਆਏ ਹਨ।

COVID-19:Kerala logs 31,337 new casees, 97 deaths, 45,926 recoveries - The  Financial Express

Read this- ਸਿਸਟਮ ਲੋਕਾਂ ਦੇ ਭਲੇ ਲਈ ਕੰਮ ਕਰੇ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ : ਸਿੱਧੂ

ਬੀਤੇ ਕਲ ਆਏ ਸਨ ਇੰਨੇ ਮਾਮਲੇ 
ਬੀਤੇ ਕਲ ਭਾਰਤ ਵਿਚ 53,256 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਇਸਦੇ ਨਾਲ ਹੀ 1422 ਮੌਤਾਂ ਹੋਈਆਂ ਹਨ। ਦੱਸ ਦਈਏ ਕਿ ਕਲ ਤੋਂ ਵੈਕਸੀਨੇਸ਼ਨ ਦੀ ਮਹਾਮੁਹਿੰਮ ਦੀ ਸ਼ੁਰੂਆਤ ਵੀ ਹੋ ਗਈ ਹੈ। ਹਰ ਉਮਰ ਦੇ ਲੋਕਾਂ ਨੂੰ ਮੁਫਤ ਵਿਚ ਵੈਕਸੀਨ ਵੀ ਲਗਾਈ ਜਾਵੇਗੀ। ਕੋਵਿਨ ਪੋਰਟਲ 'ਤੇ ਪਹਿਲਾਂ ਰਜਿਸਟ੍ਰੇਸ਼ਨ ਵੀ ਲਾਜ਼ਮੀ ਨਹੀਂ ਹੈ।

In The Market