ਅੰਮ੍ਰਿਤਸਰ (ਬਿਊਰੋ)- ਪੰਜਾਬ (Punjab) ਦੀ ਸਿਆਸਤ (Politics) 'ਚ ਜਿਥੇ ਰਵਾਇਤੀ ਪਾਰਟੀਆਂ ਵਲੋਂ ਦਲਿਤ ਕਾਰਡ (Dalit Card) ਖੇਡਿਆ ਗਿਆ ਹੈ। ਉਥੇ ਹੀ ਉਸ ਤੋਂ ਉਲਟ ਚੱਲਦੇ ਹੋਏ ਆਮ ਆਦਮੀ ਪਾਰਟੀ (Aam Admi party) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind kejriwal) ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ (Punjab) 'ਚ ਆਮ ਆਦਮੀ ਪਾਰਟੀ ਦਾ ਸੀ.ਐਮ. ਚਿਹਰਾ ਸਿੱਖ ਭਾਈਚਾਰੇ (Sikh Face) 'ਚੋਂ ਹੀ ਹੋਵੇਗਾ। ਇਹ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ 'ਤੇ ਪੂਰੇ ਪੰਜਾਬ ਨੂੰ ਮਾਣ ਮਹਿਸੂਸ ਹੋਵੇਗਾ। ਦੱਸ ਦੇਈਏ ਕਿ ਜਦੋਂ ਪੱਤਰਕਾਰਾਂ (Reporters) ਵਲੋਂ ਕੇਜਰੀਵਾਲ ਨੂੰ ਨਵਜੋਤ ਸਿੱਧੂ ਬਾਰੇ (Navjot Singh Sidhu) ਪਾਰਟੀ 'ਚ ਸ਼ਮੂਲੀਅਤ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਨਵਜੋਤ ਸਿੱਧੂ ਦੀ ਕਦਰ ਕਰਦਾ ਹਾਂ। ਉਹ ਇਕ ਚੰਗੇ ਸਿਆਸਤਦਾਨ ਹਨ ਤੇ ਜੇਕਰ ਉਹ ਪਾਰਟੀ 'ਚ ਸ਼ਾਮਲ ਹੁੰਦੇ ਹਨ ਤਾਂ ਮੀਡੀਆ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
Read this- ਸਿਸਟਮ ਲੋਕਾਂ ਦੇ ਭਲੇ ਲਈ ਕੰਮ ਕਰੇ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ : ਸਿੱਧੂ
ਕੇਜਰੀਵਾਲ ਦੇ ਇਸ ਬਿਆਨ ਨੇ ਸਿਆਸੀ ਗਲਿਆਰਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਕਿ ਕਾਂਗਰਸ ਵਿਚਲਾ ਕਾਟੋ-ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਹੈ ਤੇ ਨਵਜੋਤ ਸਿੱਧੂ ਦੇ ਕੈਪਟਨ ਖਿਲਾਫ ਬਾਗੀ ਸੁਰ ਹਾਈ-ਕਮਾਨ ਤੱਕ ਪਹੁੰਚ ਚੁੱਕੇ ਹਨ। ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਆਪਣੇ ਖੇਮੇ 'ਚ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਜਿਸ ਤਰ੍ਹਾਂ ਦੇ ਬਿਆਨ ਸਿੱਧੂ ਵਲੋਂ ਦਿੱਤੇ ਜਾ ਰਹੇ ਹਨ। ਉਸ ਨੂੰ ਦੇਖ ਕੇ ਇਹ ਸਿਆਸੀ ਜੰਗ ਕਿਸੇ ਪਾਸਿਓਂ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ, ਜਿਸ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਿੱਧੂ ਕਿਸੇ ਦੂਜੀ ਪਾਰਟੀ ਦਾ ਰੁਖ ਕਰ ਸਕਦੇ ਹਨ ਜਾਂ ਆਪਣੀ ਪਾਰਟੀ ਬਣਾ ਕੇ ਚੋਣ ਲੜ ਸਕਦੇ ਹਨ। ਫਿਲਹਾਲ ਸਿੱਧੂ 2022 ਦੀਆਂ ਚੋਣਾਂ 'ਚ ਆਪ ਦਾ ਝਾੜੂ ਫੜਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਥੇ ਹੀ ਜੇਕਰ ਗੱਲ ਪਾਰਟੀ ਦੇ ਅੰਦਰ ਕਿਸੇ ਸਿੱਖ ਚਿਹਰੇ ਦੀ ਚੋਣ ਦੀ ਕੀਤੀ ਜਾਵੇ ਤਾਂ ਇਸ ਸਮੇਂ ਮੁੱਖ ਦਾਅਵੇਦਾਰ ਵਜੋਂ ਭਗਵੰਤ ਮਾਨ ਹੀ ਦਿਖਾਈ ਦੇ ਰਹੇ ਹਨ। ਉਹ ਸੰਗਰੂਰ ਤੋਂ ਲਗਾਤਾਰ ਚੋਣ ਜਿੱਤ ਰਹੇ ਹਨ ਤੇ ਪੰਜਾਬ ਦੇ ਭੱਖਦੇ ਮੁੱਦਿਆਂ 'ਤੇ ਸੱਤਾਧਿਰ ਪਾਰਟੀ ਨੂੰ ਘੇਰਣ 'ਚ ਸਭ ਤੋਂ ਮੋਹਰੀ ਰਹਿੰਦੇ ਹਨ।
Read this- ਬੈਠੇ ਬਾਬਾ ਲਾਭ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਹਮਾਇਤੀਆਂ ਨੇ ਘੇਰਿਆ ਥਾਣਾ
ਇੰਨਾ ਹੀ ਨਹੀਂ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਸਮਾਂ ਪਹਿਲਾਂ ਤੋਂ ਹੀ ਇਕ ਕੰਪੇਨ 'ਸਾਡਾ CM ਭਗਵੰਤ ਮਾਨ' ਦੇ ਨਾਂ ਹੇਠ ਸੋਸ਼ਲ ਮੀਡੀਆ ’ਤੇ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਟਾਈਟਲ ਹੈ 'ਭਗਵੰਤ ਮਾਨ ਤੇਰੀ ਅਗਵਾਈ 'ਚ ਸਰਕਾਰ ਬਣਾਵਾਂਗੇ 2022 'ਚ' ਪਰ ਆਮ ਆਦਮੀ ਪਾਰਟੀ 2022 'ਚ ਸਰਕਾਰ ਬਣਾ ਪਾਉਂਦੀ ਹੈ ਜਾਂ ਨਹੀ। CM ਨਵਜੋਤ ਸਿੱਧੂ ਬਣਦੇ ਨੇ ਜਾਂ ਭਗਵੰਤ ਮਾਨ ਜਾਂ ਕੇਜਰੀਵਾਲ ਕਿਸੇ ਹੋਰ ਸਿੱਖ ਚਿਹਰੇ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪਦੇ ਹਨ ਇਹਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਇਥੇ ਸਵਾਲ ਇਹ ਵੀ ਉਠਦਾ ਹੈ ਕਿ 2017 'ਚ ਸੱਤਾ ਪ੍ਰਾਪਤੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਬਰਗਾੜੀ ਦੇ ਪੀੜਤ ਅੱਜ ਵੀ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਕੀ ਲੋਕ ਕੇਜਰੀਵਾਲ 'ਤੇ ਭਰੋਸਾ ਦਿਖਾਉਣਗੇ। ਹਾਲਾਕਿ ਅੱਜ ਅੰਮ੍ਰਿਤਸਰ 'ਚ ਸਾਬਕਾ ਆਈ.ਜੀ.ਕੁੰਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ 'ਤੇ ਬਰਗਾੜੀ ਦੇ ਪੀੜਤਾਂ ਵਲੋਂ ਭਰੋਸਾ ਜਤਾਇਆ ਜਾ ਰਿਹਾ ਹੈ, ਨੂੰ ਪਾਰਟੀ 'ਚ ਸ਼ਾਮਲ ਕਰਕੇ ਵੱਡਾ ਦਾਅ ਖੇਡਿਆ ਜਾ ਚੁੱਕਾ ਹੈ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੰਮ੍ਰਿਤਸਰ ਦੇ ਕਿਸੇ ਵੀ ਹਲਕੇ ਤੋਂ ਚੋਣ ਲੜਨ ਦੀ ਗੱਲ ਵੀ ਮੀਡੀਆ ਸਾਹਮਣੇ ਆਖ਼ ਦਿੱਤੀ ਗਈ ਹੈ ਪਰ ਇਹ ਤੀਰ ਨਿਸ਼ਾਨੇ 'ਤੇ ਲੱਗਦਾ ਹੈ ਜਾਂ ਨਹੀਂ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।
ਫਿਲਹਾਲ ਤੁਹਾਨੂੰ ਦੱਸਦੇ ਹਾਂ ਕਿ ਕੇਜਰੀਵਾਲ ਵਲੋਂ ਰਿਵਾਇਤੀ ਪਾਰਟੀਆਂ ਤੋਂ ਉਲਟ ਇਹ ਦਾਅ ਕਿਉਂ ਖੇਡਿਆ ਗਿਆ। ਦੱਸ ਦੇਈਏ ਕਿ ਬੀਤੇ 55 ਸਾਲ ਤੋਂ ਪੰਜਾਬ ਦੀ ਸੱਤਾ 'ਤੇ ਸਿੱਖ ਚਿਹਰੇ ਹੀ ਕਾਬਜ਼ ਰਹੇ ਹਨ। ਇਹ ਸਿਲਸਿਲਾ 1966 ਤੋਂ ਸ਼ੁਰੂ ਹੁੰਦਾ ਹੈ, ਜਦੋਂ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਤੋਂ ਬਾਅਦ ਲਗਾਤਾਰ ਸਿੱਖ ਚਿਹਰੇ ਪੰਜਾਬ ਦੀ ਸੱਤਾ 'ਤੇ ਛਾਏ ਰਹੇ। ਆਓ ਮਾਰਦੇ ਹਾਂ ਇਕ ਝਾਤ ਇਤਿਹਾਸ ਦੇ ਪੰਨਿਆ 'ਤੇ ਗੁਰਮੁਖ ਸਿੰਘ ਮੁਸਾਫਿਰ ਸਾਲ 1966 ਗੁਰਨਾਮ ਸਿੰਘ –ਸਾਲ 1967
ਲਕਸ਼ਮਣ ਸਿੰਘ ਗਿੱਲ-ਸਾਲ 1967
ਗੁਰਨਾਮ ਸਿੰਘ –ਸਾਲ 1969
ਪ੍ਰਕਾਸ਼ ਸਿੰਘ ਬਾਦਲ- ਸਾਲ 1970
ਗਿਆਨੀ ਜੈਲ ਸਿੰਘ- ਸਾਲ 1972
ਪ੍ਰਕਾਸ਼ ਸਿੰਘ ਬਾਦਲ ਸਾਲ 1977
ਦਰਬਾਰਾ ਸਿੰਘ -ਸਾਲ 1980
ਸੁਰਜੀਤ ਸਿੰਘ ਬਰਨਾਲਾ ਸਾਲ 1985
ਬੇਅੰਤ ਸਿੰਘ –ਸਾਲ 1992
ਹਰਚਰਣ ਸਿੰਘ ਬਰਾੜ-ਸਾਲ 1995
ਰਾਜਿੰਦਰ ਕੌਰ ਭੱਠਲ –ਸਾਲ 1996
ਪ੍ਰਕਾਸ਼ ਸਿੰਘ ਬਾਦਲ –ਸਾਲ 1997
ਕੈਪਟਨ ਅਮਰਿੰਦਰ ਸਿੰਘ-ਸਾਲ 2002
ਪ੍ਰਕਾਸ਼ ਸਿੰਘ ਬਾਦਲ –ਸਾਲ 2007 ਤੋਂ ਲੈ ਕੇ 2017 ਤੱਕ ਦੋ ਵਾਰ ਮੁੱਖ ਮੰਤਰੀ ਰਹੇ।
ਖੁਦ ਨੂੰ ਪੰਥਕ ਅਖਵਾ ਕੇ ਲੰਬਾ ਸਮਾਂ ਸੱਤਾ 'ਚ ਰਹਿਣ ਵਾਲੀਆਂ ਸਿਆਸੀ ਪਾਰਟੀਆਂ ਇਸ ਵਾਰ ਦਲਿਤ ਕਾਰਡ ਖੇਡ ਰਹੀਆਂ ਹਨ। ਅਜਿਹੇ 'ਚ ਸਿੱਖ ਚਿਹਰੇ ਦਾ ਸੀ.ਐਮ. ਵਜੋਂ ਐਲਾਨ ਕਰ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਦੀ ਤਿਆਰੀ 'ਚ ਹੈ, ਇਥੇ ਇਹ ਦੱਸਣਾ ਬਣਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾ 'ਚ ਆਮ ਆਦਮੀ ਪਾਰਟੀ ਪੰਜਾਬ 'ਚ ਵੱਡੀ ਤਾਕਤ ਵਜੋਂ ਉਭਰੀ ਤੇ ਹੁਣ 2022 ਦੀਆਂ ਚੋਣਾਂ 'ਚ ਵੀ ਉਨ੍ਹਾਂ ਪੰਜਾਬ ਤੋਂ ਕਾਫੀ ਉਮੀਦਾਂ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर