LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਬਾ ਲਾਭ ਸਿੰਘ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਹਮਾਇਤੀਆਂ ਨੇ ਘੇਰਿਆ ਥਾਣਾ 

matka chowk

ਚੰਡੀਗੜ੍ਹ (ਇੰਟ.)- ਚੰਡੀਗੜ੍ਹ (chandigarh) ਵਿਚ ਮਟਕਾ ਚੌਕ (Matka chowk) 'ਤੇ ਕਿਸਾਨਾਂ (Farmers) ਦੀ ਹਮਾਇਤ ਵਿਚ ਧਰਨੇ 'ਤੇ ਬੈਠੇ ਬਾਬਾ ਲਾਭ ਸਿੰਘ (Baba Labh singh) ਨੂੰ ਸੋਮਵਾਰ ਸਵੇਰੇ ਪੁਲਸ (Police) ਨੇ ਹਿਰਾਸਤ ਵਿਚ ਲੈ ਲਿਆ। ਨਾਲ ਹੀ ਚੌਕ ਤੋਂ ਟੈਂਟ ਨੂੰ ਵੀ ਹਟਾ ਦਿੱਤਾ ਗਿਆ ਹੈ। ਹਮਾਇਤੀਆਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਸੈਕਟਰ 17 (Sector-17) ਥਾਣੇ ਵਿਚ ਘਿਰਾਓ ਕਰ ਕੇ ਸਰਕਾਰ ਵਿਰੋਧੀ ਨਾਅਰੇ ਲਗਾਏ। ਨਾਲ ਹੀ ਮੰਗ ਕੀਤੀ ਕਿ ਪੁਲਿਸ ਨੂੰ ਬਾਬਾ ਨੂੰ ਉਸੇ ਥਾਂ ਵਾਪਿਸ ਬਿਠਾਉਣਾ ਚਾਹੀਦਾ ਹੈ। ਪੁਲਿਸ ਮੁਤਾਬਕ ਮਾਮਲੇ ਵਿਚ ਹੁਣ ਤੱਕ ਬਾਬਾ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਹੈ।

Watch | Why are the farmers protesting? - The Hindu

Read this- ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪ ਵਿਚ ਸ਼ਾਮਲ ਹੋਣ 'ਤੇ ਭਖਿਆ ਸਿਆਸੀ ਮਾਹੌਲ

ਕਿਸਾਨ ਹਮਾਇਤੀ ਰਾਜਗਿੱਲ ਨੇ ਕਿਹਾ ਕਿ ਪੁਲਿਸ ਨੇ ਜ਼ਬਰਦਸਤੀ ਬਾਬਾ ਲਾਭ ਸਿੰਘ ਨੂੰ ਮਟਕਾ ਚੌਕ ਤੋਂ ਹਟਾਇਆ ਹੈ।ਪੁਲਿਸ ਨੂੰ ਚਾਹੀਦਾ ਹੈ ਕਿ ਬਾਬਾ ਲਾਭ ਸਿੰਘ ਨੂੰ ਉਸੇ ਥਾਂ ਦੁਬਾਰਾ ਬਿਠਾਇਆ ਜਾਵੇ। ਤਕਰੀਬਨ 3 ਘੰਟੇ ਤੋਂ ਬਾਬਾ ਨੂੰ ਪੁਲਿਸ ਨੇ ਥਾਣੇ ਵਿਚ ਬਿਠਾ ਕੇ ਰੱਖਿਆ ਹੈ। ਥਾਣੇ ਦੇ ਬਾਹਰ ਲੱਗਭਗ ਡੇਢ ਸੌ ਕਰੋੜ ਕਿਸਾਨ ਹਮਾਇਤੀਆਂ ਦਾ ਜਮਾਵੜਾ ਲੱਗਾ ਹੈ।

Under garb of farmer protests, SJF collects funds and diverts it for  subversive activities - Oneindia News

Read this- ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਹੋਣਗੇ ਆਈ.ਏ.ਐੱਸ. ਅਫਸਰ ਧਰਮ ਪਾਲ
ਐਤਵਾਰ ਸ਼ਾਮ ਨੂੰ ਵੀ ਸੈਕਟਰ 17 ਥਾਣਾ ਪੁਲਿਸ ਨੇ ਮਟਕਾ ਟੌਕ ਤੋਂ ਬਾਬ ਲਾਭ ਸਿੰਘ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੇ ਹਮਾਇਤੀਆਂ ਨੇ ਇਸ ਦਾ ਕਾਫੀ ਵਿਰੋਧ ਕੀਤਾ। ਜਿਸ ਪਿੱਛੋਂ ਪੁਲਿਸ ਨੂੰ ਉਥੋਂ ਖਾਲੀ ਹੱਥ ਪਰਤਣਾ ਪਿਆ ਸੀ। ਜ਼ਿਕਰਯੋਗ ਹੈ ਕਿ ਮਟਕਾ ਚੌਕ 'ਤੇ ਕਈ ਮਹੀਨਿਆਂ ਤੋਂ ਬਾਬਾ ਲਾਭ ਸਿੰਘ ਕਿਸਾਨਾਂ ਦੀ ਹਮਾਇਤ ਵਿਚ ਧਰਨੇ 'ਤੇ ਬੈਠੇ ਹਨ। ਪਹਿਲਾਂ ਵੀ ਕਈ ਵਾਰ ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਹਮਾਇਤੀ ਤੁਰੰਤ ਪਹੁੰਚ ਕੇ ਪੁਲਿਸ ਨੂੰ ਰੋਕ ਦਿੰਦੇ ਹਨ।

In The Market