LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਹੋਣਗੇ ਆਈ.ਏ.ਐੱਸ. ਅਫਸਰ ਧਰਮ ਪਾਲ

ias

ਚੰਡੀਗੜ੍ਹ/ਪੰਚਕੂਲ (ਇੰਟ.)- ਏਜੀਐਮਯੂਟੀ ਕੇਡਰ ਦੇ 1988 ਬੈਚ ਦੇ ਆਈਏਐੱਸ (IAS) ਅਫਸਰ ਧਰਮ ਪਾਲ (Dharampal) ਨੂੰ ਚੰਡੀਗੜ੍ਹ ਪ੍ਰਸ਼ਾਸਕ (chandigarh Administration) ਦੇ ਸਲਾਹਕਾਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ (Union Home Ministry) ਨੇ ਅੱਜ ਇਹ ਹੁਕਮ ਜਾਰੀ ਕੀਤੇ ਹਨ। ਧਰਮ ਪਾਲ ਅਗਲੇ ਦੋ ਦਿਨਾਂ ਵਿੱਚ ਆਪਣਾ ਅਹੁਦਾ ਸੰਭਾਲ ਸਕਦੇ ਹਨ। ਧਰਮਪਾਲ ਪੰਜਾਬ ਨਾਲ ਸਬੰਧ ਰੱਖਦੇ ਹਨ। ਗ੍ਰਹਿ ਮੰਤਰਾਲਾ ਦੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਆਈ.ਏ.ਐੱਸ. ਧਰਮਪਾਲ (Ias Dharampal) ਨੂੰ 14 ਜੂਨ 2021 ਨੂੰ ਏ.ਜੀ.ਐੱਮ.ਯੂ.ਟੀ. ਕੈਡਰ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ 21 ਜੂਨ ਨੂੰ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਦੇ ਤੌਰ 'ਤੇ ਨਿਯੁਕਤੀ ਦਿੱਤੀ ਗਈ ਹੈ।

Greentech Foundation_Chairman & Managing Director, Delhi State Civil  Supplies Corp.Ltd - YouTube

Read this- ਅੰਮ੍ਰਿਤਸਰ ਪਹੁੰਚੇ ਕੇਜਰੀਵਾਲ ਦਾ ਵੱਡਾ ਬਿਆਨ, ਪੰਜਾਬ CM Candidate ਲਈ ਦਿੱਤਾ ਸੰਕੇਤ

ਇਸ ਲਈ 7 ਦਿਨ ਦੇ ਪੀਰੀਅਡ ਨੂੰ ਅਵੇਟਿੰਗ ਪੋਸਟਿੰਗ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਸ਼ਾਸਕ ਦੇ ਸਾਬਕਾ ਸਲਾਹਕਾਰ ਮਨੋਜ ਪਰਿਦਾ ਦਾ ਕਾਰਜਕਾਲ ਖਤਮ ਹੋਣ ਨਾਲ 6 ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਦਿੱਲੀ ਵਾਪਸ ਬੁਲਾ ਲਿਆ ਗਿਆ ਹੈ। ਮਨੋਜ ਪਰਿਦਾ ਨੂੰ ਭਾਰਤ ਸਰਕਾਰ ਵਿਚ ਸਕੱਤਰ ਦਾ ਰੈਂਕ ਦਿੱਤਾ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿਚ ਤਕਰੀਬਨ ਢਾਈ ਸਾਲ ਤੱਕ ਪ੍ਰਸ਼ਾਸਕ ਦੇ ਸਲਾਹਕਾਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਬੀਤੇ ਵੀਰਵਾਰ ਨੂੰ ਉਨ੍ਹਾਂ ਦੇ ਤਬਾਦਲੇ ਦੇ ਹੁਕਮ ਜਾਰੀ ਹੋਏ ਸਨ। ਇਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਸ਼ਾਸਕ ਦਾ ਨਵਾਂ ਸਲਾਹਕਾਰ ਕੌਣ ਹੋਵੇਗਾ, ਇਸ ਵਿਚ ਕਈ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆਏ ਸਨ।

 

In The Market