ਨਵੀਂ ਦਿੱਲੀ (ਇੰਟ.)- ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ (Bollywood Actor Akshay kumar) ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ (Social Media) 'ਤੇ ਆਪਣੀਆਂ ਫਿਲਮਾਂ (films) ਨਾਲ ਜੁੜੀਆਂ ਅਪਡੇਟ ਫੈਂਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ (Post share) ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਖੁਦ ਦਾ ਫੇਕ ਨਿਊਜ਼ ਬਸਟਿੰਗ ਬਿਜ਼ਨੈੱਸ (Fake News Busting Business) ਸ਼ੁਰੂ ਕਰਨਾ ਚਾਹੀਦਾ ਹੈ।
ਹਾਲ ਹੀ ਵਿਚ ਇਕ ਮਨੋਰੰਜਨ ਵੈੱਬ ਸਾਈਟ ਦੀ ਖਬਰ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਭਿਨੇਤਾ ਅਕਸ਼ੈ ਕੁਮਾਰ ਆਪਣੇ ਦੋਸਤ ਸੁਨੀਲ ਸ਼ੇੱਟੀ ਦੇ ਪੁੱਤਰ ਅਹਾਨ ਸ਼ੇੱਟੀ ਨਾਲ ਫਿਲਮ ਕਰਨ ਵਾਲੇ ਹਨ। ਹੁਣ ਇਸ ਨੂੰ ਲੈ ਕੇ ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਇਸ ਖਬਰ ਨੂੰ ਫਰਜ਼ੀ ਦੱਸਿਆ ਹੈ। ਅਭਿਨੇਤਾ ਨੇ ਟਵਿੱਟਰ 'ਤੇ ਆਰਟੀਕਲ ਦੇ ਲਿੰਕ ਨੂੰ ਰੀਟਵੀਟ ਕਰ ਕੇ ਲਿਖਿਆ 10/10 ਫੇਕ ਨਿਊਜ਼ ਸਕੇਲ 'ਤੇ! ਮੈਂ ਆਪਣਾ ਖੁਦ ਦਾ ਇਕ ਫੇਕ ਨਿਊਜ਼ ਬਸਟਿੰਗ ਬਿਜ਼ਨੈੱਸ ਕਿਵੇਂ ਸ਼ੁਰੂ ਕਰਾਂ! ਦੱਸ ਦਈੇਏ ਕਿ ਆਰਟੀਕਲ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਭਿਨੇਤਾ ਆਪਣੀ ਫਿਲਮ ਬੱਚਨ ਪਾਂਡੇ ਤੋਂ ਬਾਅਦ ਸਾਜਿਦ ਨਾਡੀਆਵਾਲਾ ਦੇ ਨਾਲ ਆਪਣੀ ਅਗਲੀ ਫਿਲਮ ਲਈ ਤਿਆਰ ਹਨ ਅਤੇ ਇਸ ਫਿਲਮ ਵਿਚ ਸੁਨੀਲ ਸ਼ੇੱਟੀ ਦੇ ਪੁੱਤਰ ਅਹਾਨ ਸ਼ੇੱਟੀ ਵੀ ਫਿਲਮ ਵਿਚ ਨਜ਼ਰ ਆਉਣਗੇ ਹਾਲਾਂਕਿ ਅਕਸ਼ੈ ਕੁਮਾਰ ਦੇ ਇਸ ਟਵੀਟ 'ਤੇ ਫਿਲਮ ਡਾਇਰੈਕਟਰ ਸਾਜਿਦ ਨਾਡਿਆਵਾਲਾ ਦੇ ਪ੍ਰੋਡਕਸ਼ਨ ਹਾਊਸ ਨੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
View this post on Instagram
Read this- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਫਲੈਟ ਵਿਖੇ ਪੁੱਜੀ ਸਿਟ
ਉਥੇ ਹੀ ਉਨ੍ਹਾਂ ਨੇ ਆਪਣੀ ਅਗਲੀ ਫਿਲਮ ਰਕਸ਼ਾ ਬੰਧਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸੋਮਵਾਰ ਨੂੰ ਫੋਟੋ ਸ਼ੇਅਰ ਕਰ ਦਿੱਤੀ ਸੀ। ਇਸ ਤਸਵੀਰ ਵਿਚ ਉਹ ਫਿਲਮ ਦੇ ਸੈੱਟ 'ਤੇ ਨਿਰਮਾਤਾ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ। ਨਾਲ ਹੀ ਉਨ੍ਹਾਂ ਨੇ ਆਪਣੀ ਇਸ ਫਿਲਮ ਨੂੰ ਆਪਣੀ ਭੈਣ ਨੂੰ ਸਮਰਪਿਤ ਕੀਤਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट