LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕ ਵਿਚ ਪੰਜਾਬ ਦੇ ਨੌਜਵਾਨ ਚਮਕਾਉਣਗੇ ਨਾਂ, ਮਿਲੀ ਵੱਡੀ ਜ਼ਿੰਮੇਵਾਰੀ

birender singh

ਫਰੀਦਕੋਟ (ਇੰਟ.)- ਓਲੰਪਿਕ ਖੇਡਾਂ (Olympics Games) ਵਿੱਚ ਪੰਜਾਬ (Punjab) ਨੂੰ 21 ਸਾਲਾਂ ਪਿੱਛੋਂ ਹਾਕੀ (Hockey) ਦੀ ਕਪਤਾਨੀ (Captain) ਮਿਲੀ ਹੈ। ਇਸ ਵਾਰ ਟੋਕੀਓ ਓਲਪਿੰਕ (Tokyo Olympics) ਵਿੱਚ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ (Manpreet Singh) ਭਾਰਤੀ ਹਾਕੀ ਟੀਮ (Indian Hockey Team) ਦੀ ਕਪਤਾਨੀ ਕਰੇਗਾ। ਇਸੇ ਤਰ੍ਹਾਂ ਬੀਰੇਂਦਰ ਲਾਕੜਾ (Birender Lakra) ਅਤੇ ਹਰਮਨਪ੍ਰੀਤ ਸਿੰਘ (Harmanpreet Singh) ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਮਨਪ੍ਰੀਤ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਮਿਲਿਆ ਹੈ।

Tokyo 2021 Olympic Games | Hockey India names Manpreet Singh as captain of  men's team - Journal Beat

Read this-  ਨੀਰਵ ਮੋਦੀ ਨੂੰ ਵੱਡਾ ਝਟਕਾ, ਬ੍ਰਿਟਿਸ਼ ਹਾਈਕੋਰਟ ਨੇ ਉਸ ਦੀ ਪਟੀਸ਼ਨ ਕੀਤੀ ਰੱਦ

ਫਰੀਦਕੋਟ ਦੀ ਹਾਕੀ ਦੀ ਗਰਾਉਂਡ ਤੋਂ ਆਪਣੀ ਖੇਡ ਦਾ ਸਫ਼ਰ ਸ਼ੁਰੂ ਕਰਨ ਵਾਲੇ ਰੁਪਿੰਦਰ ਨੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਸਾਫ਼ ਕਰ ਦਿੱਤਾ ਸੀ ਕਿ ਉਸ ਦਾ ਟੀਚਾ ਬਹੁਤ ਉੱਚਾ ਹੈ ਜਿਸ ਨੂੰ ਹਾਸਲ ਕਰਨ ਦਾ ਉਹ ਦਮ ਰੱਖਦਾ ਹੈ। ਫਰੀਦਕੋਟ ਸ਼ਹਿਰ ਹੀ ਨਹੀ ਸਗੋਂ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਫਰੀਦਕੋਟ ਦੇ ਜੰਮਪਲ ਰੁਪਿੰਦਰ ਸਿੰਘ ਹਾਕੀ ਖਿਡਾਰੀ ਦੀ ਦੂਜੀ ਵਾਰੀ ਭਾਰਤੀ ਹਾਕੀ ਟੀਮ 'ਚ  23 ਜੁਲਾਈ ਤੋਂ 8 ਅਗਸਤ ਤੱਕ ਟੋਕੀਓ ਜਪਾਨ 'ਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ 'ਚ ਚੋਣ ਹੋਣ ਨਾਲ ਇਲਾਕੇ 'ਚ ਖੁਸ਼ੀ ਦਾ ਮਾਹੌਲ ਹੈ, ਜਿੱਥੇ ਉਸ ਦੇ ਪਰਿਵਾਰ 'ਚ ਅੱਜ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਉੱਥੇ ਰੁਪਿੰਦਰ ਦੇ ਚਾਹੁਣ ਵਾਲਿਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

In The Market