ਬੀਜਿੰਗ- 2019 ਤੋਂ ਦੁਨੀਆ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਵੈਕਸੀਨ ਬਣਾਉਣ ਦੇ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਕੋਰੋਨਾ ਤੋਂ ਛੁਟਕਾਰਾ ਮਿਲ ਜਾਵੇਗਾ। ਪਰ ਹਾਲਾਤ ਸੁਧਰਣ ਦੀ ਥਾਂ ਹੋਰ ਵਿਗੜਨ ਜਾ ਰਹੇ ਹਨ। ਕੋਰੋਨਾ ਵੱਖ-ਵੱਖ ਰੂਪ ਵਿਚ ਸਾਹਮਣੇ ਆ ਰਿਹਾ ਹੈ ਤੇ ਤਬਾਹੀ ਮਚਾਏ ਜਾ ਰਿਹਾ ਹੈ। ਭਾਰਤ ਵਿਚ ਅਜੇ ਤੱਕ ਕੋਰੋਨਾ ਦੀਆਂ ਦੋ ਲਹਿਰਾਂ ਆ ਚੁੱਕੀਆਂ ਹਨ ਤੇ ਹੁਣ ਤੀਜੇ ਦੀ ਵੀ ਤਿਆਰੀ ਚੱਲ ਰਹੀ ਹੈ। ਓਮੀਕਰੋਨ ਦੇ ਕਾਰਨ ਭਾਰਤ ਵਿਚ ਫਿਰ ਤੋਂ ਲਾਕਡਾਊਨ ਦੇ ਆਸਾਰ ਬਣ ਰਹੇ ਹਨ। ਇਸ ਵਿਚਾਲੇ ਇਕ ਖਬਰ ਚੀਨ ਤੋਂ ਸਾਹਮਣੇ ਆ ਰਹੀ ਹੈ, ਜਿਸ ਨੇ ਦੁਨੀਆ ਦੀ ਟੈਂਸ਼ਨ ਵਧਾ ਦਿੱਤੀ ਹੈ। Also Read: ਕਾਰ 'ਚ ਲਿਫਟ ਦੇ ਕੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, ਦੋ ਗ੍ਰਿਫਤਾਰ ਮਿਲੀ ਜਾਣਕਾਰੀ ਮੁਤਾਬਕ ਚੀਨ ਦੇ ਲੋਕਾਂ ਦੇ ਘਰੋਂ ਨਿਕਲਣ ਉੱਤੇ ਬੈਨ ਲਗਾ ਦਿੱਤਾ ਗਿਆ ਹੈ। ਹਾਲਾਤ ਇੰਨੇ ਖਰਾਬ ਹਨ ਕਿ ਲੋਕਾਂ ਨੂੰ ਰਾਸ਼ਨ ਦੇ ਲਈ ਬਾਹਰ ਵੀ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ। ਸਿਰਫ ਸੜਕਾਂ ਉੱਤੇ ਡਿਸਇੰਫੈਕਟੈਂਟ ਦਾ ਛਿੜਕਾਅ ਕਰਨ ਵਾਲੀਆਂ ਗੱਡੀਆਂ ਨਿਕਲ ਰਹੀਆਂ ਹਨ। ਇਸ ਤੋਂ ਇਲਾਵਾਕ ਜੇਕਰ ਕੋਈ ਹੋਰ ਗੱਡੀ ਸੜਕ ਉੱਤੇ ਦਿਖਾਈ ਦੇਵੇਗੀ ਤਾਂ ਉਸ ਨੂੰ ਸਿੱਧਾ ਜੇਲ ਹੋਵੇਗੀ। ਫੜੇ ਜਾਣ ਵਾਲੇ ਨੂੰ ਜੇਲ ਤੋਂ ਇਲਾਵਾ 500 ਯੂਆਨ ਯਾਨੀ ਤਕਰੀਬਨ 5800 ਰੁਪਏ ਦਾ ਫਾਈਨ ਭਰਨਾ ਹੋਵੇਗਾ। Also Read: ਟ੍ਰਾਂਸਪੋਰਟਰਾਂ ਲਈ ਸੁਖਬੀਰ ਸਿੰਘ ਬਾਦਲ ਦੇ ਵੱਡੇ ਐਲਾਨ, ਹੋਵੇਗਾ ਵੈਲਫੇਅਰ ਬੋਰਡ ਦਾ ਗਠਨ 27 ਦਿਨ ਤੋਂ ਲਾਕਡਾਊਨ ਦੇ ਗਾਈਡਲਾਈਨ ਜਾਰੀ ਕੀਤੇ ਗਏ ਹਨ। ਇਸ ਵਿਚ ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਦੇ ਮਾਮਲੇ ਘੱਟ ਹਨ, ਉੱਥੇ ਨੈਗੇਟਿਵ ਰਿਪੋਰਟ ਵਾਲਿਆਂ ਨੂੰ ਰਾਸ਼ਨ ਲਿਆਉਣ ਦੀ ਆਗਿਆ ਦਿੱਤੀ ਗਈ ਹੈ। ਪਰ ਹੋਰਾਂ ਇਲਾਕਿਆਂ ਵਿਚ ਰਾਸ਼ਨ ਲਿਜਾਣ ਦੀ ਆਗਿਆ ਨਹੀਂ ਹੈ। ਸਿਰਫ ਮੈਡੀਕਲ ਐਮਰਜੈਂਸੀ ਉੱਤੇ ਹੀ ਘਰ ਤੋਂ ਨਿਕਲਣ ਦੀ ਆਗਿਆ ਹੈ। ਚੀਨ ਨੇ ਆਪਣੇ ਦੇਸ਼ ਵਿਚ ਕੋਰੋਨਾ ਦੀ ਹਾਲਤ ਲਗਾਤਾਰ ਦੁਨੀਆ ਤੋਂ ਲੁਕਾਈ ਹੈ। Also Read: ਅਚਾਨਕ ਹਵਾ 'ਚ ਜਹਾਜ਼ 'ਤੇ ਡਿੱਗੀ ਬਰਫ ਦੀ ਸਿੱਲੀ, ਵਾਲ-ਵਾਲ ਬਚੇ ਮੁਸਾਫਰ ਅਜੇ ਵੀ ਚੀਨ ਤੋਂ ਖਬਰ ਸਾਹਮਣੇ ਨਹੀਂ ਆਉਂਦੀ ਪਰ ਕੁਝ ਲੋਕਾਂ ਨੇ ਚੀਨ ਦੇ ਸੋਸ਼ਲ ਨੈੱਟਵਰਕਿੰਗ ਸਾਈਟ ਵਿਬੋ ਉੱਤੇ ਨਵੇਂ ਲਾਕਡਾਊਨ ਤੇ ਉਸ ਨਾਲ ਹੋ ਰਹੀਆਂ ਮੁਸ਼ਕਿਲਾਂ ਨੂੰ ਪੋਸਟ ਕਰ ਦਿੱਤਾ। ਇਸੇ ਦੇ ਸਕ੍ਰੀਨਸ਼ਾਟ ਦੁਨੀਆ ਵਿਚ ਸਰਕੁਲੇਟ ਹੋ ਗਏ, ਜਿਸ ਦੇ ਕਾਰਨ ਚੀਨ ਦੇ ਹਾਲਾਤ ਸਾਹਮਣੇ ਆ ਗਏ।...
ਲੰਡਨ: ਬ੍ਰਿਟਿਸ਼ ਏਅਰਵੇਜ਼ (British Airways) ਦੇ ਇਕ ਜਹਾਜ਼ ਵਿਚ ਸਵਾਰ 200 ਲੋਕਾਂ ਦੀ ਜਾਨ ਉਸ ਸਮੇਂ ਵਾਲ-ਵਾਲ ਬਚੀ, ਜਦੋਂ ਹਵਾ ਵਿਚ ਉੱਡ ਰਹੇ ਇਕ ਜਹਾਜ਼ 'ਤੇ ਉਸ ਦੇ ਉੱਪਰ ਉੱਡਦੇ ਦੂਜੇ ਜਹਾਜ਼ ਤੋਂ ਬਰਫ ਦਾ ਟੁੱਕੜਾ ਡਿੱਗ ਗਿਆ। ਬਰਫ ਦੇ ਟੁੱਕੜੇ ਦੀ ਟੱਕਰ ਨਾਲ ਬੋਇੰਗ 777 ਜਹਾਜ਼ ਦੀ ਦੋ ਇੰਚ ਮੋਟੀ ਵਿੰਡਸਕਰੀਨ ਪੂਰੀ ਤਰ੍ਹਾਂ ਤਬਾਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੂਜਾ ਜਹਾਜ਼ ਕਰੀਬ 1000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਜਹਾਜ਼ ਹਵਾ ਵਿੱਚ 35,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। Also Read: ਸਰਜਰੀ ਤੋਂ ਬਾਅਦ ਮਰੀਜ਼ ਦੇ ਪਿੱਤੇ 'ਚੋਂ ਕੱਢੀਆਂ 1440 ਪੱਥਰੀਆਂ, ਡਾਕਟਰ ਵੀ ਹੈਰਾਨ ਇਹ ਜਹਾਜ਼ ਕ੍ਰਿਸਮਸ ਵਾਲੇ ਦਿਨ ਲੰਡਨ ਦੇ ਗੈਟਵਿਕ ਤੋਂ ਕੋਸਟਾ ਰੀਕਾ ਦੇ ਸੈਨ ਜੋਸੇ ਜਾ ਰਿਹਾ ਸੀ। ਜਹਾਜ਼ ਦੀ ਵਿੰਡਸਕਰੀਨ ਬੁਲੇਟਪਰੂਫ ਸ਼ੀਸ਼ੇ ਵਰਗੀ ਹੁੰਦੀ ਹੈ। ਇਹ ਸ਼ੀਸ਼ੇ ਉੱਚਾਈ 'ਤੇ ਵੀ ਉੱਚ ਦਬਾਅ ਹੇਠ ਰਹਿੰਦੇ ਹਨ। ਹਾਲਾਂਕਿ, ਦੁਰਘਟਨਾ ਦਾ ਇਹ ਦੁਰਲੱਭ ਮਾਮਲਾ ਲੱਖਾਂ ਵਿੱਚੋਂ ਇੱਕ ਹੈ। ਇਸ ਮੱਧ ਹਵਾਈ ਹਾਦਸੇ ਤੋਂ ਬਾਅਦ ਭਾਵੇਂ ਸਾਰੇ 200 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਪਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਕਾਫੀ ਦੇਰ ਤੱਕ ਹਵਾਈ ਅੱਡੇ 'ਤੇ ਫਸੇ ਰਹੇ। Also Read: ਬੱਕਰੀ ਨੇ ਦਿੱਤਾ ਇਨਸਾਨੀ ਬੱਚੇ ਨੂੰ ਜਨਮ, ਵੇਖਣ ਵਾਲਿਆਂ ਦੀ ਲੱਗੀ ਭੀੜ 50 ਘੰਟੇ ਦੀ ਦੇਰੀ ਨਾਲ ਰਵਾਨਾ ਹੋਇਆ ਜਹਾਜ਼ਇਹ ਹਾਦਸਾਗ੍ਰਸਤ ਜਹਾਜ਼ ਤੁਰੰਤ ਉਡਾਣ ਨਹੀਂ ਭਰ ਸਕਿਆ ਅਤੇ ਯਾਤਰੀਆਂ ਦੇ ਅਸਲ ਸਮੇਂ ਤੋਂ 50 ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਏਅਰਲਾਈਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ 90 ਮਿੰਟ ਬਾਅਦ ਹੀ ਦੁਬਾਰਾ ਉਡਾਣ ਭਰ ਸਕੇਗੀ ਪਰ ਜਹਾਜ਼ ਦੀ ਮੁਰੰਮਤ ਕਰਨ ਵਿਚ ਕਾਫੀ ਸਮਾਂ ਲੱਗ ਗਿਆ ਅਤੇ ਯਾਤਰੀਆਂ ਨੂੰ ਕਈ ਘੰਟੇ ਇਸ ਜਹਾਜ਼ ਦਾ ਇੰਤਜ਼ਾਰ ਕਰਨਾ ਪਿਆ। ਬ੍ਰਿਟਿਸ਼ ਏਅਰਵੇਜ਼ ਨੇ ਕ੍ਰਿਸਮਸ ਖਰਾਬ ਹੋਣ ਦੇ ਬਾਅਦ ਯਾਤਰੀਆਂ ਤੋਂ ਮੁਆਫ਼ੀ ਮੰਗੀ ਹੈ। Also Read: ਸਾਨ੍ਹ ਦੀ ਦਹਿਸ਼ਤ ; ਮਾਰਕੀਟ 'ਚ ਲੱਗੀ ਧਾਰਾ 144, ਹੋਇਆ 10 ਕਰੋੜ ਦਾ ਨੁਕਸਾਨ ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਫਲਾਈਟ ਲਈ ਆਪਣੇ ਗਾਹਕਾਂ ਤੋਂ ਮੁਆਫ਼ੀ ਮੰਗਦੇ ਹਾਂ ਜਿਨ੍ਹਾਂ ਦੇ ਕ੍ਰਿਸਮਸ ਪਲਾਨ ਵਿਅਰਥ ਗਏ। ਅਸੀਂ ਉਦੋਂ ਤੱਕ ਜਹਾਜ਼ ਨਹੀਂ ਉਡਾਵਾਂਗੇ ਜਦੋਂ ਤੱਕ ਸਾਨ...
ਦੁਬਈ : ਦੁਬਈ 'ਚ ਕੁਝ ਨਵੇਂ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ (Dubai Municipality Advisory) ਭਾਰੀ ਜੁਰਮਾਨਾ ਲੱਗ ਸਕਦਾ ਹੈ। ਦੁਬਈ ਵਿੱਚ ਹੁਣ ਬਾਲਕੋਨੀ (Balcony) ਵਿੱਚ ਕੱਪੜੇ ਸੁਕਾਉਣ ਦੀ ਮਨਾਹੀ ਹੋਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ, ਜਦਕਿ ਭਾਰਤ 'ਚ ਜ਼ਿਆਦਾਤਰ ਲੋਕ ਬਾਲਕੋਨੀ 'ਚ ਹੀ ਆਪਣੇ ਕੱਪੜੇ ਸੁਕਾ ਲੈਂਦੇ ਹਨ। ਇੰਨਾ ਹੀ ਨਹੀਂ ਹੁਣ ਜੇਕਰ ਬਾਲਕੋਨੀ 'ਚ ਸਿਗਰਟ ਪੀਂਦੇ ਹੋਏ ਉਸ ਦੀ ਰਾਖ ਹੇਠਾਂ ਡਿੱਗਦੀਆਂ ਹਨ ਤਾਂ ਉਸ ਨੂੰ ਜੁਰਮਾਨਾ ਵੀ ਦੇਣਾ ਪਵੇਗਾ। Also Read : ਕਮਰੇ 'ਚ ਅੰਗੀਠੀ ਜਲਾਉਣਾ ਪਰਿਵਾਰ ਨੂੰ ਪਿਆ ਭਾਰੀ, 3 ਬੱਚਿਆਂ ਦੀ ਮੌਤ ਦੁਬਈ ਨਗਰ ਪਾਲਿਕਾ (Municipality of Dubai) ਨੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਹੈ। ਸੋਮਵਾਰ ਨੂੰ ਇੱਕ ਟਵੀਟ ਵਿੱਚ, ਦੁਬਈ ਨਗਰਪਾਲਿਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਾਲਕੋਨੀ ਦੀ 'ਦੁਰਵਰਤੋਂ' ਨਾ ਕਰਨ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਬਾਲਕੋਨੀ ਬੁਰੀ ਦਿਖੇ ।ਨਵੇਂ ਨਿਯਮ...
ਜਾਰਡਨ : ਕੱਲ੍ਹ, ਜਾਰਡਨ (Jordan) ਦੀ ਸੰਸਦ ਨੂੰ ਸੰਵਿਧਾਨ ਸੋਧ ਬਿੱਲ 'ਤੇ ਬਹਿਸ ਦੌਰਾਨ ਅਚਾਨਕ ਝਗੜਾ ਸ਼ੁਰੂ ਹੋ ਗਿਆ। ਦਰਅਸਲ ਸੰਸਦ 'ਚ ਚੱਲ ਰਹੀ ਕਾਰਵਾਈ ਦੌਰਾਨ ਸ਼ਬਦੀ ਜੰਗ ਨੇ ਉਸ ਸਮੇਂ ਲੜਾਈ ਦਾ ਰੂਪ ਧਾਰਨ ਕਰ ਲਿਆ ਜਦੋਂ ਸਪੀਕਰ ਨੇ ਕਾਰਵਾਈ 'ਚ ਰੁਕਾਵਟ ਪਾਉਣ ਵਾਲੇ ਸੰਸਦ ਮੈਂਬਰ (Member of Parliament) ਨੂੰ ਬਾਹਰ ਜਾਣ ਦਾ ਹੁਕਮ ਦੇ ਦਿੱਤਾ।ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋਈ ਵੀਡੀਓ 'ਚ ਸੰਸਦ ਭਵਨ 'ਚ ਹੀ ਸੰਸਦ ਮੈਂਬਰ ਇਕ-ਦੂਜੇ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਜਿਸ ਕਾਰਨ ਕੁਝ ਸੰਸਦ ਮੈਂਬਰ ਉੱਥੇ ਜ਼ਮੀਨ 'ਤੇ ਡਿੱਗ ਪਏ ਅਤੇ ਕੁਝ ਸੰਸਦ ਮੈਂਬਰ ਉਨ੍ਹਾਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। Also Read : ਪੋਰਟ ਬਲੇਅਰ 'ਚ ਮਹਿਸੂਸ ਕੀਤੇ ਗਏ ਤੇਜ਼ ਭੂਚਾਲ ਦੇ ਝਟਕੇ ਜਾਰਡਨ ਦੀ ਸੰਸਦ ਵਿੱਚ ਝਗੜਾ ਉਸ ਸਮੇਂ ਹੋਇਆ ਜਦੋਂ ਸੰਵਿਧਾਨ ਵਿੱਚ ਸੋਧ ਨੂੰ ਲੈ ਕੇ ਸਦਨ ਵਿੱਚ ਬਹਿਸ ਚੱਲ ਰਹੀ ਸੀ। ਇਸ ਦੌਰਾਨ ਇਕ ਸੰਸਦ ਮੈਂਬਰ ਕੁਝ ਗੈਰ-ਸੰਸਦੀ ਟਿੱਪਣੀ ਕਰਕੇ ਸਦਨ ਦੀ ...
ਮੈਲਬੌਰਨ : ਆਸਟ੍ਰੇਲੀਆ (Australia) ਦੇ ਮੈਲਬੋਰਨ (Melbourne) ਵਿਚ ਰਹਿਣ ਵਾਲੀ 63 ਸਾਲਾ ਇਕ ਮਹਿਲਾ ਆਪਣੀ ਫਿਟਨੈੱਸ (Fitness) ਕਾਰਣ ਸੁਰਖੀਆਂ ਵਿਚ ਹੈ। ਮਹਿਲਾ ਦਾ ਨਾਂ ਲੇਸਲੀ ਮੈਕਸਵੈਲ (Leslie Maxwell) ਹੈ। ਉਸ ਦਾ ਫਿਟਨੈੱਸ ਲੈਵਲ (Fitness level) ਇਹ ਹੈ ਕਿ ਉਹ ਆਪਣੀ 20 ਸਾਲ ਦੀ ਪੋਤੀ ਦੀ ਵੱਡੀ ਭੈਣ ਵਰਗੀ ਲੱਗਦੀ ਹੈ। ਇੰਝ ਲੋਕ ਉਨ੍ਹਾਂ ਨੂੰ ਕਹਿੰਦੇ ਹਨ। ਉਸ ਦੀ ਸੁਪਰ ਫਿਟ ਬਾਡੀ (Super fit body) ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਕੋਈ ਉਨ੍ਹਾਂ ਨੂੰ ਮਾਡਲ ਕਹਿੰਦਾ ਹੈ, ਤਾਂ ਕੋਈ ਫਿਟਨੈੱਸ ਆਈਕਨ (Fitness icon)। Also Read : ਕੋਰੋਨਾ ਨੂੰ ਹਲਕੇ ਵਿਚ ਲੈਣਾ ਪਿਆ ਮਹਿੰਗਾ, 'ਅੰਡਰਟੇਕਰ' ਦੀ ਹੋਈ ਮੌਤ ਖੁਦ ਲੇਸਲੀ ਮੈਕਸਵੈਲ ਆਖਦੀ ਹੈ ਕਿ ਉਹ ਇੰਨੀ ਫਿਟ ਹੈ ਕਿ 18 ਸਾਲ ਦੇ ਨੌਜਵਾਨ ਲੜਕੇ ਵੀ ਉਨ੍ਹਾਂ ਵੱਲ ਖਿੱਚੇ ਚਲੇ ਆਉਂਦੇ ਹਨ। ਲੇਸਲੀ ਨੂੰ ਆਪਣੀ ਪੋਤੀ ਦੇ ਨਾਲ ਦੇਖਣ 'ਤੇ ਲੋਕ ਦੁੱਚਿਤੀ ਵਿਚ ਪੈ ਜਾਂਦੇ ਹਨ ਕਿ ਉਹ ਦੋਵੇਂ ਦਾਦੀ-ਪੋਤੀ ਹਨ ਜਾਂ ਭੈਣਾਂ। ਲੈਸਲੀ ਮੁਤਾ...
ਇਸਲਾਮਾਬਾਦ : ਪਾਕਿਸਤਾਨ ਦੇ ਉਤਰ-ਪੱਛਮੀ ਖ਼ੈਬਰ ਪਖਤੂਨਖਵਾ ਸੂਬੇ ਦੇ ਹਾਂਗੁ ਜ਼ਿਲ੍ਹੇ ਵਿਚ ਗੈਸ ਲੀਕ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਮੁਤਾਬਕ ਗੁਲਸ਼ਨ ਕਾਲੋਨੀ ਵਿਚ ਇਕ ਘਰ ਵਿਚ ਹੀਟਰ ਵਿਚੋਂ ਗੈਸ ਲੀਕ ਹੋਣ ਦੇ ਬਾਅਦ ਇਹ ਘਟਨਾ ਵਾਪਰੀ। Also Read: ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦਿੱਲੀ 'ਚ ਯੈਲੋ ਅਲਰਟ ਲਾਗੂ ਜਿਸ ਵਿਚ 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਬਚਾਅ ਦਲ ਨੇ ਕਿਹਾ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਪਰਿਵਾਰ ਦੇ ਲੋਕ ਡੂੰਘੀ ਨੀਂਦ ਵਿਚ ਸੌਂ ਰਹੇ ਸਨ। ਉਨ੍ਹਾਂ ਨੇ ਠੰਡ ਤੋਂ ਬਚਣ ਲਈ ਹੀਟਰ ਆਨ ਕਰਕੇ ਰੱਖਿਆ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਚੀਨ : ਚਾਈਨਾ ਟੇਕ ਕੰਪਨੀ ਨੇ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ-ਪਾਵਰਡ ਪ੍ਰੋਸੀਕਿਊਟਰ (Artificial Intelligence-Powered Prosecutor) ਤਿਆਰ ਕੀਤਾ ਹੈ। ਇਹ ਅਜਿਹਾ ਮਸ਼ੀਨੀ ਜੱਜ ਹੈ, ਜੋ ਦਲੀਲਾਂ ਅਤੇ ਬਹਿਸ ਦੇ ਆਧਾਰ 'ਤੇ ਅਪਰਾਧੀਆਂ ਦੀ ਪਛਾਣ ਕਰੇਗਾ, ਸਜ਼ਾ ਦੀ ਮੰਗ ਕਰੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 'ਮਸ਼ੀਨ ਜੱਜ' 97 ਫੀਸਦੀ ਤੱਕ ਸੱਚੇ ਤੱਥ ਰੱਖਦਾ ਹੈ।ਸ਼ੰਘਾਈ ਪੁਡੋਂਗ ਪੀਪਲਜ਼ ਪ੍ਰੋਕਿਊਰੇਟੋਰੇਟ (Shanghai Pudong People's Procuratorate)ਨੇ ਇਸ ਮਸ਼ੀਨ ਦਾ ਨਿਰਮਾਣ ਕੀਤਾ ਹੈ। ਇਸ ਨੂੰ ਏਆਈ ਜੱਜ ਕਿਹਾ ਜਾ ਰਿਹਾ ਹੈ। ਨਿਰਮਾਤਾ ਨੇ ਦਾਅਵਾ ਕੀਤਾ ਕਿ ਇਸਦੀ ਵਰਤੋਂ 'ਪ੍ਰੋਸੀਕਿਊਟਰਾਂ ਦੇ ਕੰਮ ਦੇ ਬੋਝ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ'। Also Read : 'ਮੰਨ ਗਏ ਕਿਸਾਨ',ਜਲਦ ਕਰਨਗੇ ਰੇਲਵੇ ਟ੍ਰੈਕ ਖਾਲੀ ਇਨਸਾਨ ਨਹੀਂ, ਮਸ਼ੀਨ ਲੜੇਗੀ ਕੇਸ! 'ਮਸ਼ੀਨ ਜੱਜ' ਜਾਂ ਪ੍ਰੌਸੀਕਿਊਟਰ ਦੀ ਵਰਤੋਂ ਡੈਸਕਟਾਪ ਕੰਪਿਊਟਰ 'ਤੇ ਕੀਤੀ ਜਾ ਸਕਦੀ ਹੈ। ਇਸ ਪ੍ਰਣਾਲੀ ਵਿਚ ਅਰਬਾਂ ਚੀਜ਼ਾਂ ਦਾ ਡੇਟਾ ਸਟੋਰ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਵਿਸ਼ਲੇਸ਼ਣ ਕਰਨ ਅਤੇ ਆਪਣਾ ਫੈਸਲਾ ਦੇਣ ਦੇ ਯੋਗ ਹੁੰਦਾ ਹੈ।ਰਿਪੋਰਟ ਮੁਤਾ...
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister of Canada Justin Trudeau) ਨੇ ਪੱਛਮੀ ਦੇਸ਼ਾਂ ਨੂੰ ਚੀਨ ਦੀ ਸਾਜ਼ਿਸ਼ ਦੇ ਖਿਲਾਫ ਸੁਚੇਤ ਕੀਤਾ ਹੈ। ਟਰੂਡੋ (Trudeau) ਨੇ ਕਿਹਾ-ਪੱਛਮੀ ਦੇਸ਼ਾਂ ਦੇ ਚੀਨ ਦੀ ਸਾਜ਼ਿਸ਼ ਦੇ ਖਿਲਾਫ ਸਾਵਧਾਨ ਹੋ ਜਾਣ ਦੀ ਲੋੜ ਹੈ। ਚੀਨ ਵੈਸਟਰਨ ਕੰਟਰੀਜ਼ (China Western Countries) ਨੂੰ ਇਕ-ਦੂਜੇ ਦੇ ਖਿਲਾਫ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਵਿਸ਼ਵ ਇਕੋਨਮੀ (World economy) ਅਤੇ ਮਾਰਕੀਟ 'ਤੇ ਇਕੱਠਿਆਂ ਕਬਜ਼ਾ ਕਰ ਸਕੇ। ਹੁਣ ਸਮਾਂ ਆ ਗਿਆ ਹੈ ਕਿ ਸਾਰੇ ਪੱਛਮੀ ਦੇਸ਼ ਚੀਨ ਦੀਆਂ ਸਾਜ਼ਿਸ਼ਾਂ ਦਾ ਮਿਲ ਕੇ ਜਵਾਬ ਦੇਣ। ਟਰੂਡੋ ਤੋਂ ਪਹਿਲਾਂ ਅਮਰੀਕੀ ਸੈਨੇਟਰ ਟਾਮ ਲੈਂਥਲ (US Senator Tom Lenthal) ਨੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਸੀ। ਅਮਰੀਕਾ ਨ...
ਇਸਲਾਮਾਬਾਦ- ਇਥੇ ਵਾਪਰੀਆਂ ਫਾਇਰਿੰਗ (Firing) ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ 8 ਲੋਕ ਮਾਰੇ (8 People Dead) ਗਏ, ਜਦੋਂ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ (Hospital) ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ (Treatment) ਕੀਤਾ ਜਾ ਰਿਹਾ ਹੈ। ਪ੍ਰਾਪਤ ਹੋਏ ਵੇਰਵਿਆਂ ਮੁਤਾਬਕ ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ ਸੂਬੇ 'ਚ ਦੋ ਧੜਿਆਂ ਵਿਚਕਾਰ ਆਪਸੀ ਖਹਿਬਾਜ਼ੀ ਹੋ ਗਈ, ਜਿਸ ਦੇ ਸਿੱਟੇ ਵਜੋਂ ਦੋਹਾਂ ਧਿਰਾਂ ਵਿਚ ਗੋਲੀਆਂ ਚੱਲਣੀਆਂ (Shooting) ਸ਼ੁਰੂ ਹੋ ਗਈਆਂ। ਇਸ ਘਟਨਾ ਵਿਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ। ਪੁਲਿਸ ਮੁਲਾਜ਼ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾਈ ਜ਼ਿਲਾ ਬੰਨੂ 'ਚ ਦੋ ਧਿਰਾਂ ਵਿਚਕਾਰ ਗੋਲੀਬਾਰੀ ਸ਼ੁਰੂ (Shooting) ਹੋ ਗਈ ਅਤੇ ਇਸ ਗੋਲੀਬਾਰੀ (Firing) ਕਾਰਣ 5 ਲੋਕਾਂ (5 People Dead) ਦੀ ਮੌਤ ਹੋ ਗਈ। Also Read : ਕੈਪਟਨ ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਸੀਨੀਅਰ ਨੇਤਾਵਾਂ ਨਾਲ ਕਰਨਗੇ ਮੁਲਾਕਾਤ ਇਕ ਧੜੇ ਵਿਚੋਂ 4 ਲੋਕ ਅਤੇ ਦੂਜੇ ਧੜੇ ਵਿਚੋਂ 1 ਵਿਅਕਤੀ ਦੀ ਮੌਤ ਹੋਈ ਹੈ, ਜਦੋਂ ਕਿ ਕੁਝ ਲੋਕ ਜ਼ਖਮੀ ਵੀ ਹੋਏ ਹਨ। ਇਸ ਤੋਂ ਇਲਾਵਾ ਇਕ ਹੋਰ ਘਟਨਾ ਵਾਪਰੀ ਹੈ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ। ਇਹ ਘਟਨ...
ਬ੍ਰਾਸੀਲੀਆ : ਬ੍ਰਾਜ਼ੀਲ (Brazil) ਵਿਚ ਆਏ ਹੜ੍ਹ ਕਾਰਨ 18 ਲੋਕਾਂ ਦੀ ਮੌਤ (18 Dead) ਹੋ ਗਈ ਅਤੇ 280 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਸੀ.ਐਨ.ਐਨ. ਨੇ ਸ਼ਨੀਵਾਰ ਨੂੰ ਗਵਰਨਰ ਰੁਈ ਕੋਸਟਾ ਦੇ ਹਵਾਲੇ ਤੋਂ ਦੱਸਿਆ ਕਿ ਹੜ੍ਹ ਕਾਰਨ ਬਾਹੀਆ ਸੂਬੇ ਦੇ ਕਰੀਬ 40 ਸ਼ਹਿਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ, ‘ਇਹ ਇਕ ਵੱਡੀ ਤ੍ਰਾਸਦੀ ਹੈ। ਮੈਨੂੰ ਬਾਹੀਆ ਦੇ ਹਾਲ ਹੀ ਦੇ ਇਤਿਹਾਸ ਵਿਚ ਅਜਿਹਾ ਕੁੱਝ ਵੀ ਦੇਖਿਆ ਹੋਵੇ ਯਾਦ ਨਹੀਂ ਹੈ। ਸ਼ਹਿਰਾਂ ਅਤੇ ਘਰਾਂ ਵਿਚ ਪਾਣੀ ਭਰਿਆ ਹੋਇਆ ਦੇਖਿਆ ਗਿਆ। ਇਹ ਅਸਲ ਵਿਚ ਭਿਆਨਕ ਹੈ, ਕਈ ਘਰ ਅਤੇ ਸੜਕਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ।’ Also Read: ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਗਿਣਤੀ ਸ਼ੁਰੂ, ਦੁਪਹਿਰ ਨੂੰ ਐਲਾਨੇ ਜਾਣਗੇ ਨਤੀਜੇ ਬਾਹੀਆ ਦੀ ਨਾਗਰਿਕ ਸੁਰੱਖਿਆ ਅਤੇ ਸੁਰੱਖਿਆ ਏਜੰਸੀ ਮੁਤਾਬਕ ਹੜ੍ਹ ਕਾਰਨ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਇਸ ਦੌਰਾਨ ਇਟਾਂਬੇ ਸ਼ਹਿਰ ਵਿਚ ਸ਼ਨੀਵਾਰ ਦੇਰ ਸ਼ਾਮ ਮੀਂਹ ਕਾਰਨ ਬੰਨ੍ਹ ਟੁੱਟ ਗਿਆ। ਬ੍ਰਾਜ਼ੀਲ ਦੀ ਰਾਸ਼ਟਰੀ ਮੌਸਮ ਵਿਗਿਆਨ ਸੰਸਥਾ ਨੇ ਕਰੀਬ ਪੂਰੇ ਬਾਹੀਆ ਸੂਬੇ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਸੋਮਵਾਰ ਅਤੇ ਮੰਗਲਵਾਰ ਨੂੰ ਸਥਿਤੀ ਵਿਚ ਸੁਧਾਰ ਹੋਣ ਦੇ ਆਸਾਰ ਹਨ।
ਮਿਲਾਨ- ਕ੍ਰਿਸਮਸ ਦਾ ਤਿਉਹਾਰ ਉਨਾਂ ਗੈਰ ਯੂਰਪੀਅਨ ਸ਼ਰਨਾਰਥੀਆਂ ਲਈ ਮੰਦਭਾਗਾ ਸਾਬਿਤ ਹੋਇਆ ਹੈ ਜੋ ਕਿ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦੇ ਮੰਤਵ ਦੇ ਨਾਲ ਬੇੜੇ 'ਤੇ ਸਵਾਰ ਹੋ ਕੇ ਮੈਡੀਟੇਰੀਅਨ ਸਾਗਰ ਰਾਹੀਂ ਯੂਰਪੀਅਨ ਮੁਲਕਾਂ ਵੱਲ ਨਿਕਲੇ ਸਨ। ਗਰੀਸ ਦੀ ਜਲ ਸੈਨਾ ਨੇ ਇਕ ਸਮੁੰਦਰੀ ਬੇੜੇ ਨੂੰ ਪਾਣੀ ਵਿੱਚ ਡਿਕ ਡੋਲੇ ਖਾਂਦਿਆਂ ਵੇਖਿਆ ਸੀ, ਜਿਸ ਵਿੱਚ ਕਿ 80 ਸਰਨਾਰਥੀ ਸਵਾਰ ਸਨ, ਜਿਨਾਂ ਵਿਚੋਂ 11 ਉਸੇ ਸਮੇਂ ਹੀ ਡੁੱਬ ਗਏ ਸਨ ਜਦੋਂ ਕਿ 16 ਹੋਰ ਸਰਨਾਰਥੀਆਂ ਦੀਆਂ ਲਾਸ਼ਾਂ ਨੂੰ ਦੂਜੇ ਦਿਨ ਪਾਣੀ ਵਿਚੋਂ ਬਾਹਰ ਕੱਢਿਆ ਗਿਆ। Also Read: 15 ਜਨਵਰੀ ਨੂੰ SKM ਦੀ ਅਹਿਮ ਮੀਟਿੰਗ: ਕਿਸਾਨਾਂ ਦੇ ਚੋਣਾਂ ਲੜਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ ਬਚਾਅ ਕਾਰਜਾਂ ਵਿਚ ਲੱਗੀ ਪੁਲਸ ਟੁਕੜੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 52 ਵਿਅਕਤੀਆਂ ਨੂੰ ਜਿਉਂਦੇ ਬਚਾ ਲਿਆ ਗਿਆ ਹੈ ਜਿਹਨਾਂ ਵਿਚ 11 ਔਰਤਾਂ ਅਤੇ 27 ਬੱਚੇ ਸ਼ਾਮਿਲ ਹਨ। ਰਫਿਉਜੀਆਂ ਲਈ ਕੰਮ ਕਰਨ ਵਾਲੀ ਗਰੀਸ ਦੀ ਰਾਸ਼ਟਰੀ ਸੰਸਥਾ ਨੇ ਦੱਸਿਆ ਕਿ ਇਸ ਸਾਲ 1 ਲੱਖ 16 ਹਜਾਰ ਰਫੀਉਜੀਆਂ ਨੇ ਮੈਡੀਟੇਰੀਅਨ ਸਾਗਰ ਨੂੰ ਪਾਰ ਕਰਕੇ ਯੁਰਪੀਅਨ ਮੁਲਕਾਂ ਅੰਦਰ ਸ਼ਰਨ ਲਈ ਹੈ।ਜਿਹਨਾਂ ਵਿਚੋਂ 55 ਪ੍ਰਤੀਸ਼ਤ ਸਰਨਾਰਥੀ ਇਟਲੀ ਦੇ ਕੈਂਪਾਂ ਵਿੱਚ ਰੱਖੇ ਹੋਏ ਹਨ। Also Read: ਖੇਤੀ ਕਾਨੂੰਨ 'ਤੇ ਨਰੇਂਦਰ ਤੋਮਰ ਦਾ U-Turn, ਕਿਹਾ-'ਸਰਕਾਰ ਦਾ ਅਜਿਹਾ ਕੋਈ ਵਿਚਾਰ ਨਹੀਂ' ਇੱਥੇ ਦੱਸਣਯੋਗ ਹੈ ਕਿ ਤੁਰਕੀ, ਲੀਬੀਆ ਅਤੇ ਅਫਰੀਕਨ ਤੇ ਅਰਬੀ ਮੁਲਕਾਂ ਨਾਲ਼ ਸਬੰਧਿਤ ਵੱਡੀ ਗਿਣਤੀ ਵਿਚ ਸਰਨਾਰਥੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਅਕਸਰ ਮੈਡੀਟੇਰੀਅਨ ਸਾਗਰ ਰਾਹੀਂ ਯੂਰਪੀ ਮੁਲਕਾਂ ਵੱਲ ਬੇੜਿਆਂ 'ਤੇ ਸਵਾਰ ਹੋ ਕੇ ਆਉਂਦੇ ਹਨ, ਜਿਸ ਨੂੰ ਰੋਕਣ ਲਈ ਕੁਝ ਦਿਨ ਪਹਿਲਾ ਯੁਰਪੀਅਨ ਮੁਲਕਾਂ ਦੀ ਬਰੱਸਲਜ ਵਿਖੇ ਇਕ ਮੀਟਿੰਗ ਵੀ ਹੋਈ ਸੀ ਅਤੇ ਰੂਸ ਨੂੰ ਆਪਣੀਆਂ ਸਰਹੱਦਾਂ ਤੇ ਹੋਰ ਨਜਰਸਾਨੀ ਵਧਾਉਣ ਲਈ ਕਿਹਾ ਗਿਆ ਸੀ।...
ਮਿਆਂਮਾਰ : ਮਿਆਂਮਾਰ (Myanmar) 'ਚ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਵਿਵਾਦਗ੍ਰਸਤ ਕਾਯਾ ਰਾਜ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 30 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ। ਇੱਕ ਸਥਾਨਕ ਨਿਵਾਸੀ, ਮੀਡੀਆ ਰਿਪੋਰਟਾਂ ਅਤੇ ਇੱਕ ਸਥਾਨਕ ਮਨੁੱਖੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ ਹੈ। ਕੈਰੇਨੀ ਹਿਊਮਨ ਰਾਈਟਸ ਗਰੁੱਪ (Kareni Human Rights Group) ਨੇ ਕਿਹਾ ਕਿ ਉਨ੍ਹਾਂ ਨੂੰ ਅੰਦਰੂਨੀ ਤੌਰ 'ਤੇ ਵਿਸਥਾਪਿਤ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਸਮੂਹ ਨੇ ਦਾਅਵਾ ਕੀਤਾ ਕਿ ਮਿਆਂਮਾਰ ਦੀ ਸੱਤਾਧਾਰੀ ਫੌਜ ਨੇ ਹਪ੍ਰੂਸੋ ਸ਼ਹਿਰ ਦੇ ਮੋ ਸੋ ਪਿੰਡ ਨੇੜੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ 'ਤੇ ਗੋਲੀਬਾਰੀ ਕੀਤੀ। Also Read : ਆਉਂਦੇ ਦਿਨਾਂ 'ਚ ਪੰਜਾਬ 'ਚ ਪਵੇਗੀ ਹੱਡ ਚੀਰਵੀਂ ਠੰਡ, ਕਈ ਰਾਜਾਂ 'ਚ ਹੋਵੇਗੀ ਬਾਰਿਸ਼ 'ਤੇ ਗੜੇਮਾਰੀ ਸਮੂਹ ਨੇ ਇੱਕ ਫੇਸਬੁੱਕ ਪੋਸਟ (Fb Post) ਵਿੱਚ ਕਿਹਾ, “ਅਸੀਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਅਣਮਨੁੱਖੀ ਅਤੇ ਵਹਿਸ਼ੀਆਨਾ ਹੱਤਿਆਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ।” ਮਨੁੱਖੀ ਅਧਿਕਾਰ ਸਮੂਹਾਂ ਅਤੇ ਸਥਾਨਕ ਮੀਡੀਆ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਸੜੇ ਹੋਏ ਟਰੱਕ ਅਤੇ ਬਿਸਤਰਿਆਂ ਉੱਤੇ ਸੜੀਆਂ ਹੋਈਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ। Also Read : 3 ਜਨਵਰੀ ਤੋਂ ਲੱਗੇਗੀ 15-18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਗਰੁੱਪ ਦੇ ਇਕ ਕਮਾਂਡਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, 'ਅਸੀਂ ਇਹ ਦੇਖ ਕੇ ਬਹੁਤ ਹੈਰਾਨ ਹੋਏ ਕਿ ਸਾਰੀਆਂ ਲਾਸ਼ਾਂ ਵੱਖ-ਵੱਖ ਆਕਾਰ ਦੀਆਂ ਸਨ, ਜਿਨ੍ਹਾਂ ਵਿਚ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਸਨ।' ਇਸ ਦੇ ਨਾਲ ਹੀ ਇਕ ਸਥਾਨਕ ਪਿੰਡ ਵਾਸੀ ਨੇ ਦੱਸਿਆ ਕਿ ਮੈਨੂੰ ਸ਼ੁੱਕਰਵਾਰ ਰਾਤ ਨੂੰ ਅੱਗ ਲੱਗਣ ਦਾ ਪਤਾ ਲੱਗਾ ਸੀ ਪਰ ਗੋਲੀ ਚੱਲਣ ਕਾਰਨ ਮੈਂ ਮੌਕੇ 'ਤੇ ਨਹੀਂ ਜਾ ਸਕਿਆ। ਮੈਂ ਦੇਖਿਆ ਕਿ ਲਾਸ਼ਾਂ ਸੜੀਆਂ ਹੋਈਆਂ ਸਨ ਅਤੇ ਬੱਚਿਆਂ ਅਤ...
ਪਾਕਿਸਤਾਨ : ਪਾਕਿਸਤਾਨ ਦੇ ਖੈਬਰ-ਪਖਤੂਨਖਵਾ (Khyber Pakhtunkhwa) ਸੂਬੇ ਵਿਚ ਪੇਸ਼ਾਵਰ ਹਾਈ ਕੋਰਟ (Peshawar High Court) ਨੇ ਸਿੱਖ ਭਾਈਚਾਰੇ ਨੂੰ ਕਿਰਪਾਨ ਨਾਲ ਲੈ ਜਾਣ ਲਈ ਲਾਇਸੈਂਸ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਰੋਸ ਹੈ ਕਿਉਂਕਿ ਕਿਰਪਾਨ ਸਿੱਖੀ ਦਾ ਪ੍ਰਤੀਕ ਹੈ ਅਤੇ ਇਹ ਪੰਜ ਕੱਕਾਰਾਂ ਵਿੱਚ ਸ਼ਾਮਲ ਹੈ। ਅਜਿਹੇ 'ਚ ਇਸ ਨੂੰ ਰੱਖਣਾ ਉਨ੍ਹਾਂ ਦਾ ਧਾਰਮਿਕ ਆਜ਼ਾਦੀ ਦਾ ਅਧਿਕਾਰ ਹੈ ਅਤੇ ਇਸ ਨੂੰ ਹਥਿਆਰਾਂ ਨਾਲ ਜੋੜ ਕੇ ਦੇਖਣਾ ਬੇਇਨਸਾਫੀ ਹੈ। ਰਿਪੋਰਟ ਅਨੁਸਾਰ ਅਕਤੂਬਰ 2020 ਵਿੱਚ ਪੇਸ਼ਾਵਰ ਦੇ ਸਿੱਖ ਭਾਈਚਾਰੇ ਵੱਲੋਂ ਪਾਕਿਸਤਾਨ ਦੇ ਚਾਰ ਸੂਬਿਆਂ ਦੀਆਂ ਹਾਈ ਕੋਰਟਾਂ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਅਦਾਲਤ ਕੰਪਲੈਕਸ ਸਮੇਤ ਸਾਰੇ ਸਰਕਾਰੀ ਅਦਾਰਿਆਂ ਵਿੱਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਮੰਗੀ ਗਈ ਸੀ। ਇਹ ਫੈਸਲਾ 22 ਦਸੰਬਰ ਨੂੰ ਇਸ ਕੜੀ ਵਿੱਚ ਆਇਆ ਹੈ। Also Read : ਲੁਧਿਆਣਾ ਬਲਾਸਟ ਮਾਮਲੇ 'ਤੇ ਡੀ.ਜੀ.ਪੀ. ਚਟੋਪਾਧਿਆਏ ਨੇ ਕੀਤੇ ਕਈ ਖੁਲਾਸੇ ਪੇਸ਼ਾਵਰ ਹਾਈ ਕੋਰਟ (Peshawar High Court) ਨੇ 2012 ਦੀ ਅਸਲਾ ਨੀਤੀ ਤਹਿਤ ਲਾਇਸੈਂਸ ਸਮੇਤ ਤਲਵਾਰਾਂ ਰੱਖਣ ਦੀ ਇਜਾਜ਼ਤ ਦਿੱਤੀ ਹੈ। ਪਰ ਪਾਕਿਸਤਾਨੀ ਸਿੱਖ ਭਾਈਚਾਰਾ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਿਰਪਾਨ ਉਨ੍ਹਾਂ ਦੇ ਸਰੀਰ ਦੇ ਨਾਲ-ਨਾਲ ਉਨ੍ਹਾਂ ਦੇ ਧਰਮ ਦਾ ਵੀ ਅਹਿਮ ਅੰਗ ਹੈ ਅਤੇ ਇਸ ਨੂੰ ਹਥਿਆਰਾਂ ਨਾਲ ਜੋੜ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਸਿੱਖਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਨੂੰ ਦੁਨੀਆਂ ਭਰ ਵਿੱਚ ਇੱਕ ਸ਼ਾਂਤਮਈ ਭਾਈਚਾਰੇ ਵਜੋਂ ਜਾਣਿਆ ਜਾਂਦਾ ਹੈ ਅਤੇ ਸਿੱਖਾਂ ਨੇ ਕਦੇ ਵੀ ਕਿਸੇ ਨੂੰ ਮਾਰਨ ਲਈ ਕਿਰਪਾਨ ਦੀ ਵਰਤੋਂ ਨਹੀਂ ਕੀਤੀ। Also Read : ਕਿਸਾਨ ਫਰੰਟ ਦੇ CM ਉਮੀਦਵਾਰ ਹੋਣਗੇ ਰਾਜੇਵਾਲ, AAP ਨਾਲ ਗਠਜੋੜ ਦੀ ਤਿਆਰੀ ! ਸਿੱਖਾਂ ਦਾ ਮੰਨਣਾ ਹੈ ਕਿ ਤਲਵਾਰ ਦਾ ਲਾਇਸੈਂਸ ਉਨ੍ਹਾਂ ਲਈ ਮੁਸ਼ਕਲ ਬਣੇਗਾ, ਆਸਾਨ ਨਹੀਂ। ਸਿੱਖ ਭਾਈਚਾਰੇ ਨੇ ਚਿੰਤਾ ਪ੍ਰਗਟਾਈ ਕਿ ਕਿਰਪਾਨ 'ਤੇ ਲਾਇਸੈਂਸ ਪਰਮਿਟ ਜਾਰੀ ਕਰਨ ਦੀ ਫੀਸ ਅਤੇ ਕਈ ਹੋਰ ਕਾਨੂੰਨ ਲਾਏ ਜਾਣਗੇ। ਉਨ੍ਹਾਂ ਨੇ ਸੁਪਰੀਮ ਕੋਰਟ (Supreme Court) ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਉਮੀਦ ਹੈ ਕਿ ਅਦਾਲਤ ਇਸ ਨੂੰ ਸੰਵੇਦਨਾ ਦੀ ਨਜ਼ਰ...
ਢਾਕਾ: ਬੰਗਲਾਦੇਸ਼ ਦੇ ਝਲੋਕਾਟੀ ਜ਼ਿਲ੍ਹੇ ਵਿਚ ਅੱਜ ਭਾਵ ਸ਼ੁੱਕਰਵਾਰ ਸਵੇਰੇ ਇਕ ਫੇਰੀ ਮਤਲਬ ਸਮੁੰਦਰੀ ਜਹਾਜ਼ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਸਮੁੰਦਰੀ ਜਹਾਜ਼ ਵਿਚ ਸਵਾਰ 27 ਲੋਕਾਂ ਦੀ ਮੌਤ ਹੋ ਗਈ ਅਤੇ 100 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਸਮੁੰਦਰੀ ਜਹਾਜ਼ ਵਿਚ ਕਰੀਬ 1000 ਲੋਕ ਸਵਾਰ ਸਨ। Also Read: ਅੰਮ੍ਰਿਤਸਰ ਏਅਰਪੋਰਟ ਪਹੁੰਚੇ ਕੇਜਰੀਵਾਲ, ਲੁਧਿਆਣਾ ਬਲਾਸਟ 'ਤੇ ਦਿੱਤਾ ਇਹ ਬਿਆਨ ਇਹ ਹਾਦਸਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 200 ਕਿਲੋਮੀਟਰ ਦੀ ਦੂਰੀ 'ਤੇ ਵਾਪਰਿਆ। ਝਲੋਕਾਟੀ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਮੁਹੰਮਦ ਨਜ਼ਮੁਲ ਆਲਮ ਨੇ ਦੱਸਿਆ ਕਿ ਇਹ ਕਿਸ਼ਤੀ ਤਕਰੀਬਨ 1,000 ਲੋਕਾਂ ਨੂੰ ਢਾਕਾ ਤੋਂ ਦੱਖਣੀ ਬੰਗਲਾਦੇਸ਼ ਦੇ ਬਰਗੁਨਾ ਜ਼ਿਲ੍ਹੇ ਵਿੱਚ ਲਿਜਾ ਰਹੀ ਸੀ ਜਦੋਂ ਇਸ ਵਿੱਚ ਅੱਗ ਲੱਗ ਗਈ।ਫਿਲਹਾਲ ਹੋਰ ਜਾਣਕਾਰੀ ਆਉਣੀ ਬਾਕੀ ਹੈ। Also Read: ਪੰਜਾਬ ਸਰਕਾਰ ਦੇ ਵੱਡੇ ਐਲਾਨ, ਕਿਸਾਨਾਂ ਦਾ 2 ਲੱਖ ਤੱਕ ਦਾ ਬਕਾਇਆ ਕਰਜ਼ਾ ਮੁਆਫ (ਵੀਡੀਓ) https://livingindianews.co.in/live-tv...
ਬ੍ਰਿਟੇਨ : ਕੋਵਿਡ-19 ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਰ ਤੋਂ ਤਬਾਹੀ ਮਚਾ ਰਿਹਾ ਹੈ। ਯੂਕੇ ਵਿੱਚ, ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਕੋਵਿਡ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਿਛਲੇ ਹਫ਼ਤੇ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ 93,045 ਸਨ। ਬ੍ਰਿਟੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਕੋਰੋਨਾ ਦੇ 106,122 ਸੰਕਰਮਿਤ ਲੋਕ ਸਾਹਮਣੇ ਆਏ ਹਨ। ਇਹ ਹੁਣ ਤੱਕ ਇੱਕ ਦਿਨ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਅੰਕੜਾ ਹੈ। ਹੁਣ ਤੱਕ ਬ੍ਰਿਟੇਨ 'ਚ 24 ਘੰਟਿਆਂ 'ਚ ਕੋਰੋਨਾ ਦੇ ਇੰਨੇ ਮਾਮਲੇ ਨਹੀਂ ਸਨ। ਇਸ ਦੇ ਨਾਲ ਹੀ ਉੱਥੇ 28 ਦਿਨਾਂ 'ਚ ਕੋਰੋਨਾ ਨੇ 140 ਲੋਕਾਂ ਨੂੰ ਨਿਗਲ ਲਿਆ। Also Read : ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਖਤਮ, ਭਲਕੇ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਪੰਜਾਬ CM ਨਾਲ ਚਰਚਾ ਕੋਰੋਨਾ ਦੀ ਆਖਰੀ ਲਹਿਰ ਵਿੱਚ, ਯੂਕੇ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ ਕੇਸ 68000 ਤੱਕ ਪਹੁੰਚ ਗਏ। ਪਰ ਇਸ ਵਾਰ ਕੋਰੋਨਾ ਹਰ ਰੋਜ਼ ਆਪਣਾ ਹੀ ਰਿਕਾਰਡ ਤੋੜ ਰਿਹਾ ਹੈ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਕੋਰੋਨਾ ਦਾ ਰੂਪ ਕੀ ਹੋਵੇਗਾ, ਇਹ ਕਹਿਣਾ ਮੁਸ਼ਕਿਲ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੇ 'ਗੇਟ ਬੂਸਟਡ ਨਾਓ' ਰੁਖ ਨੂੰ ਦੁਹਰਾਇਆ ਹੈ। ਉਸਨੇ ਚੇਤਾਵਨੀ ਦਿੱਤੀ ਕਿ ਅਗਲੇ ਹਫ਼ਤੇ ਵਾਧੂ ਉਪਾਵਾਂ ਦੀ ਲੋੜ ਹੋ ਸਕਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਓਮਿਕਰੋਨ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਯੂਕੇ ਜੁਆਇੰਟ ਕਮੇਟੀ ਆਨ ਇਮਯੂਨਾਈਜ਼ੇਸ਼ਨ (JCVI) ਨੇ ਕਿਹਾ ਕਿ ਕੋਵਿਡ -19 ਦੇ ਉੱਚ ਜੋਖਮ ਵਾਲੇ ਬੱਚਿਆਂ ਨੂੰ ਟੀਕਾ ਦਿੱਤਾ ਜਾਣਾ ਚਾਹੀਦਾ ਹੈ। Also Read : ਗੈਂਗਸਟਰ ਐਕਟ ਤਹਿਤ ਮੁਖਤਾਰ ਅੰਸਾਰੀ ਖਿਲਾਫ ਵੱਡੀ ਕਾਰਵਾਈ, ਹੋਟਲ ਸਣੇ ਕਈ ਦੁਕਾਨਾਂ ਕੁਰਕ ਮੰਗਲਵਾਰ ਤੱਕ, ਯੂਕੇ ਵਿੱਚ 968,665 ਲੋਕਾਂ ਨੂੰ ਬੂਸਟਰ ਅਤੇ ਕੋਵਿਡ-19 ਲਈ ਟੀਕਾ ਦਿੱਤਾ ਗਿਆ ਹੈ। ਜੇਸੀਵੀਆਈ ਨੇ ਕਿਹਾ ਕਿ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਜੋ ਜੋਖਮ ਸਮੂਹ ਵਿੱਚ ਹਨ, ਉਨ੍ਹਾਂ ਨੂੰ ਪ੍ਰਾਇਮਰੀ ਕੋਰਸ ਜਾਂ ਮੁੱਢ...
ਲੰਡਨ- ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਆਪਣੀ ਪਤਨੀ ਤੋਂ ਤਲਾਕ ਲੈਣਾ ਮਹਿੰਗਾ ਪੈ ਗਿਆ ਹੈ। ਬੱਚਿਆਂ ਦੀ ਕਸਟਡੀ ਦੀ ਲੜਾਈ ਨੂੰ ਨਿਪਟਾਉਣ ਲਈ ਉਨ੍ਹਾਂ ਨੂੰ ਸਾਬਕਾ ਪਤਨੀ ਨੂੰ 554 ਮਿਲੀਅਨ ਪੌਂਡ ਯਾਨੀ 5500 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਹੋਵੇਗਾ। ਲੰਡਨ ਦੀ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਹੈ। Also Read: ਨਵਾਂਸ਼ਹਿਰ 'ਚ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਜੱਜ ਫਿਲਿਪ ਮੂਰ ਨੇ ਕਿਹਾ ਕਿ ਜਾਰਡਨ ਦੇ ਰਾਜਾ ਅਬਦੁੱਲਾ ਦੀ ਸੌਤੇਲੀ ਭੈਣ, ਰਾਜਕੁਮਾਰੀ ਹਯਾ ਬਿੰਤ ਅਲ-ਹੁਸੈਨ ਅਤੇ ਜੋੜੇ ਦੇ ਦੋ ਬੱਚਿਆਂ ਨੂੰ ਦਿੱਤੀ ਗਈ ਵੱਡੀ ਰਕਮ ਦਾ ਮੁੱਖ ਉਦੇਸ਼ ਉਨ੍ਹਾਂ ਦੀ ਉਮਰ ਭਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਜੱਜ ਨੇ ਇਹ ਵੀ ਕਿਹਾ ਕਿ ਸ਼ੇਖ ਵੱਲੋਂ ਰਾਜਕੁਮਾਰੀ ਹਯਾ ਅਤੇ ਉਸ ਦੇ ਦੋ ਬੱਚਿਆਂ ਦੀ ਜਾਨ 'ਤੇ ਖਤਰੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਰਕਮ ਦਿੱਤੀ ਜਾ ਰਹੀ ਹੈ। Also Read: 'Munna Bhai MBBS' ਵਾਂਗ ਸਰਕਾਰੀ ਨੌਕਰੀ ਲਈ ਲਾਇਆ ਨਕਲ ਦਾ ਜੁਗਾੜ, ਪੁਲਿਸ ਵੀ ਹੈਰਾਨ (ਵੀਡੀਓ) ਸ਼ੇਖ ਬੱਚਿਆਂ ਦੀ ਪੜ੍ਹਾਈ ਅਤੇ ਦੇਖਭਾਲ ਦਾ ਖਰਚਾ ਅਦਾ ਕਰਨਗੇਅਦਾਲਤ ਨੇ ਸ਼ੇਖ ਮੁਹੰਮਦ ਨੂੰ ਉਸ ਦੇ ਦੋ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦੇਣ ਦਾ ਵੀ ਹੁਕਮ ਦਿੱਤਾ ਹੈ। ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੀ ਇੱਕ 14 ਸਾਲ ਦੀ ਬੇਟੀ ਜਲੀਲਾ ਹੈ ਅਤੇ ਉਨ੍ਹਾਂ ਦਾ 9 ਸਾਲ ਦਾ ਬੇਟਾ ਜਾਏਦ ਹੈ। ਸ਼ੇਖ ਨੂੰ ਦੋਵਾਂ ਦੀ ਪੜ੍ਹਾਈ ਲਈ 30 ਲੱਖ ਪੌਂਡ ਦੇਣ ਲਈ ਕਿਹਾ ਗਿਆ ਹੈ। ਸ਼ੇਖ ਨੂੰ 9.6 ਮਿਲੀਅਨ ਪੌਂਡ ਦੀ ਬਕਾਇਆ ਰਕਮ ਵੀ ਅਦਾ ਕਰਨੀ ਪਵੇਗੀ। ਯੂਕੇ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕਲੰਡਨ 'ਚ ਵਕੀਲਾਂ ਮੁਤਾਬਕ ਰਾਜਕੁਮਾਰੀ ਹਯਾ ਨੂੰ ਮਿਲੀ ਇਹ ਰਾਸ਼ੀ ਬ੍ਰਿਟੇਨ 'ਚ ਪਰਿਵਾਰਕ ਵਿਵਾਦ ਦੇ ਮਾਮਲੇ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਮੁਆਵਜ਼ੇ ਦੀ ਰਕਮ ਹੈ। ਹਾਲਾਂਕਿ, ਹਯਾ ਨੇ ਮੁਆਵਜ਼ੇ ਦੇ ਰੂਪ ਵਿੱਚ 1.4 ਬਿਲੀਅਨ ਪੌਂਡ ਦੀ ਮੰਗ ਕੀਤੀ ਸੀ ਅਤੇ ਉਸ ਨੂੰ ਮਿਲੀ ਰਕਮ ਅੱਧੇ ਤੋਂ ਵੀ ਘੱਟ ਹੈ। Also Read: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਬਲਦੇਵ ਸਿੰਘ ਸਰਾਂ ਨੂੰ ਮਿਲੀ PSPCL ਦੀ ਜ਼ਿੰਮੇਦਾਰੀ ਬਾਡੀਗਾਰਡ ਨਾਲ ਅਫੇਅਰ ਦੀ ਖਬਰ ਤੋਂ ਬਾਅਦ ਬ੍ਰਿਟੇਨ ਭੱਜੀਸਾਬਕਾ ਜੋੜੇ ਵਿਚਾਲੇ ਇਹ ਸਮਝੌਤਾ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹੋਇਆ ਹੈ। ਇਹ ਉਦੋਂ ਸ਼ੁਰੂ ਹੋਇਆ ਜਦੋਂ ਰਾਜਕੁਮਾਰੀ ਅਪ੍ਰੈਲ...
ਲੰਡਨ: ਬ੍ਰਿਟੇਨ (Britain) 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਦੀ ਇਕ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਬਖੇੜਾ ਖੜ੍ਹਾ ਹੋ ਗਿਆ ਹੈ। ਇਸ ਤਸਵੀਰ ਵਿੱਚ ਪੀ.ਐੱਮ. ਬੋਰਿਸ ਕਈ ਹੋਰਾਂ ਨਾਲ ਆਪਣੀ ਸਰਕਾਰੀ ਰਿਹਾਇਸ਼ ਦੇ ਬਗੀਚੇ ਵਿੱਚ ਬੈਠੇ ਸ਼ਰਾਬ (Alcohol) ਪੀ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਪਿਛਲੇ ਸਾਲ ਮਈ ਮਹੀਨੇ ਦੀ ਹੈ। ਬੋਰਿਸ ਜਾਨਸਨ 'ਤੇ ਬਹੁਤ ਸਖ਼ਤ ਕੋਰੋਨਾ ਤਾਲਾਬੰਦੀ ਨਿਯਮਾਂ ਦੀ ਉਲੰਘਣਾ (Violation of the lockdown rules) ਕਰਨ ਦਾ ਦੋਸ਼ ਹੈ। ਇਸ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਬੋਰਿਸ ਦੇ ਸਹਿਯੋਗੀ ਨੇ ਸ਼ਰਾਬ ਪੀਣ ਦਾ ਖੰਡਨ ਕੀਤਾ ਹੈ। Also Read: 'ਅਸ਼ਲੀਲ ਫੋਟੋਆਂ ਖਿੱਚ ਨੌਜਵਾਨ ਨੇ ਵਸੂਲੇ ਡੇਢ ਲੱਖ', ਕੁੜੀਆਂ ਨੇ ਦਿੱਤੀ ਦਰਦਨਾਕ ਮੌਤ! ਬ੍ਰਿਟੇਨ 'ਚ ਕੋਰੋਨਾ ਤਾਲਾਬੰਦੀ ਦੌਰਾਨ ਬਹੁਤ ਸਖ਼ਤ ਨਿਯਮ ਬਣਾਏ ਗਏ ਸਨ ਅਤੇ ਇਕ ਦੂਜੇ ਨਾਲ ਮਿਲਣ 'ਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਅਜਿਹੇ 'ਚ ਬ੍ਰਿਟੇਨ ਦੇ ਪੀ.ਐੱਮ. ਦਾ ਦੂਜੇ ਲੋਕਾਂ ਨਾਲ ਸ਼ਰਾਬ ਪੀਂਦੇ ਨਜ਼ਰ ਆਉਣਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਫੋਟੋ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ, ਉੱਥ...
ਦੁਬਈ- ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ ਕਿ ਉਹ ਹੁਣ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਸੈਂਸਰ ਨਹੀਂ ਕੀਤਾ ਜਾਵੇਗਾ। ਯੂਏਈ ਦੀ ਮੀਡੀਆ ਰੈਗੂਲੇਟਰੀ ਅਥਾਰਟੀ ਹੁਣ ਸੈਂਸਰਸ਼ਿਪ ਦੀ ਬਜਾਏ 21+ ਰੇਟਿੰਗ ਵਿੱਚ ਫਿਲਮਾਂ ਨੂੰ ਰਿਲੀਜ਼ ਕਰੇਗੀ। ਸੰਯੁਕਤ ਅਰਬ ਅਮੀਰਾਤ ਵਿੱਚ ਰਵਾਇਤੀ ਇਸਲਾਮੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸੰਵੇਦਨਸ਼ੀਲ ਦ੍ਰਿਸ਼ਾਂ ਨੂੰ ਕੱਟਣ ਦੀ ਬਜਾਏ ਇਸ ਨੂੰ 21+ ਰੇਟਿੰਗ ਦਿੱਤੀ ਜਾਵੇਗੀ। Also Read: ਭਾਰਤ 'ਚ ਵੈਕਸੀਨੇਸ਼ਨ ਦੀ ਗਿਣਤੀ 138 ਕਰੋੜ ਤੋਂ ਪਾਰ, ਨਵੇਂ ਮਾਮਲਿਆਂ 'ਚ ਵੀ ਗਿਰਾਵਟ ਯੂਏਈ ਦੀ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਇੱਕ ਟਵਿੱਟਰ ਪੋਸਟ ਵਿੱਚ ਕਿਹਾ, "ਫਿਲਮਾਂ ਨੂੰ ਹੁਣ ਉਨ੍ਹਾਂ ਦੇ ਅੰਤਰਰਾਸ਼ਟਰੀ ਐਡੀਸ਼ਨ ਦੇ ਅਨੁਸਾਰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।" ਸੰਯੁਕਤ ਅਰਬ ਅਮੀਰਾਤ ਵਿੱਚ ਅਡਲਟ ਸਮੱਗਰੀ ਵਾਲੀਆਂ ਫਿਲਮਾਂ ਨੂੰ ਨਿਯਮਿਤ ਤੌਰ 'ਤੇ ਕੱਟਿਆ ਜਾਂ ਐਡਿਟ ਕੀਤਾ ਜਾਂਦਾ ਹੈ। ਆਈਜੀਐੱਨ ਮਿਡਲ ਈਸਟ ਦੇ ਅਨੁਸਾਰ, ਐਡਮ ਡਰਾਈਵਰ ਅਤੇ ਲੇਡੀ ਸਟਾਰਰ ਫਿਲਮ 'ਹਾਊਸ ਆਫ ਗੁਚੀ' ਦੇ ਕਈ ਸੀਨ ਸੈਕਸੁਅਲ ਕੰਟੈਂਟ ਕਾਰਨ ਕੱਟੇ ਗਏ ਸਨ। ਮਾਰਵਲ ਸਟੂਡੀਓਜ਼ ਦੀ ਈਟਰਨਲ ਦੀ ਰਿਲੀਜ਼ ਵੀ ਇਸੇ ਕਾਰਨ ਦੇਰੀ ਨਾਲ ਹੋਈ ਸੀ। Also Read: ਗੁਰਦਾਸਪੁਰ ਦੀ Indo-Pak ਸਰਹੱਦ 'ਤੇ BSF ਦੀ ਵੱਡੀ ਕਾਰਵਾਈ, ਪਾਕਿਸਤਾਨੀ ਘੁਸਪੈਠੀਆ ਢੇਰ ਯੂਏਈ ਦਾ ਇਹ ਫੈਸਲਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਤੇਲ 'ਤੇ ਆਪਣੀ ਆਰਥਿਕਤਾ ਦੀ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦਾ ਹੈ। ਯੂਏਈ ਨੇ ਹਾਲ ਹੀ ਦੇ ਸਾਲਾਂ ਵਿੱਚ ਆਪਣੇ ਕਾਨੂੰਨਾਂ ਵਿੱਚ ਕਈ ਸੋਧਾਂ ਕੀਤੀਆਂ ਹਨ। ਖਾੜੀ ਦੇਸ਼ ਚਾਹੁੰਦਾ ਹੈ ਕਿ ਦੁਨੀਆ ਦੇ ਸਾਹਮਣੇ ਉਸ ਦਾ ਅਕਸ ਉਦਾਰਵਾਦੀ ਅਤੇ ਸੁਧਾਰਵਾਦੀ ਮੁਸਲਿਮ ਦੇਸ਼ ਦਾ ਹੋਵੇ, ਜੋ ਵਿਦੇਸ਼ੀ ਨਿਵੇਸ਼ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ। 21+ ਰੇਟਿੰਗ ਵੀ ਇਸ ਅਕਸ ਨੂੰ ਉਤਸ਼ਾਹਿਤ ਕਰਨ ਲਈ ਯੂਏਈ ਵਲੋਂ ਇੱਕ ਨਵੀਂ ਕੋਸ਼ਿਸ਼ ਹੈ। Also Read: ਪੰਜਾਬ ਵਿਚ ਸਰਦੀ ਦੀਆਂ ਹੋਈਆਂ ਛੁੱਟੀਆਂ, 24 ਤੋਂ 31 ਤੱਕ ਬੰਦ ਰਹਿਣਗੇ ਸਕੂਲ ਕੀ ਬਦਲੇਗਾ?ਹੁਣ ਯੂਏਈ ਵਿੱਚ ਅਡਲਟ ਸਮੱਗਰੀ ਨੂੰ ਘਟਾਉਣ ਦੀ ਬਜਾਏ, ਉਨ੍ਹਾਂ ਨੂੰ 21+ ਸ਼੍ਰੇਣੀ ਵਿੱਚ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੇਸ਼ ਵਿੱਚ ਸੈਂਸਰਸ਼ਿਪ ਕਾਨੂੰਨ ਕਾਰਨ ਕਈ ਵੈੱਬਸਾਈਟਾਂ ਅਤੇ ਚੈਨਲਾਂ ਨੂੰ ਬਲਾਕ ਕਰ ਦਿੱਤਾ ਗਿਆ ਸੀ ਅਤੇ ਫਿਲਮਾਂ ਤੋਂ ਕਿਸਿੰਗ ਅਤੇ ਸੈਕਸ ਸੀਨ ਹਟਾ ਦਿੱਤੇ ਗਏ ਸਨ। ਚੈਨਲ 'ਤੇ ਗੈਰ-ਹਲਾਲ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਨਾਂ ਵੀ ਪ੍ਰੋਗਰਾਮ 'ਚ ਧੁੰਦਲੇ ਕਰ ਦਿੱਤੇ ਗਏ ਸਨ। ਨਵੇਂ ਨਿਯਮ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ।...
ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (The Prime Minister of the United Kingdom Boris Johnson) ਨੇ ਸੋਮਵਾਰ ਨੂੰ ਕਿਹਾ ਕਿ ਕੈਬਨਿਟ (Cabinet) ਹਰ ਘੰਟੇ ਕੋਵਿਡ-19 (Covid-19) ਦੇ ਅੰਕੜਿਆਂ ਦੀ ਨਿਗਰਾਨੀ ਕਰ ਰਹੀ ਹੈ ਕਿਉਂਕਿ ਦੇਸ਼ ਵਿਚ ਰੋਜ਼ਾਨਾ ਕੋਰੋਨਾ ਵਾਇਰਸ (Daily...
ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ (California, USA) ਵਿਚ ਭੂਚਾਲ ਦੇ ਝਟਕੇ ਮਹਿਸੂਸ (Feel the tremors) ਕੀਤੇ ਗਏ। ਰਿਕਟਰ ਸਕੇਲ (Richter scale) 'ਤੇ ਭੂਚਾਲ ਦੀ ਤੀਬਰਤਾ (The magnitude of the earthquake) 6.2 ਦਰਜ ਕੀਤੀ ਗਈ ਹੈ। ਅਮਰੀਕੀ ਸਮੇਂ ਮੁਤਾਬਕ ਸੋਮਵਾਰ ਦੁਪਹਿਰ 12 ਵਜੇ ਆਏ ਭੂਚਾਲ ਦਾ ਕੇਂਦਰ ਸਾਨ ਫਰਾਂਸਿਸਕੋ (The epicenter was reported below the ground i...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर